Home /News /sports /

ਕਿੰਗ ਕੋਹਲੀ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ, ਜਾਣੋ ਇੰਸਟਾਗ੍ਰਾਮ ਪੋਸਟ ਤੋਂ ਕਿੰਨਾ ਕਮਾਉਂਦੇ ਹਨ ?

ਕਿੰਗ ਕੋਹਲੀ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ, ਜਾਣੋ ਇੰਸਟਾਗ੍ਰਾਮ ਪੋਸਟ ਤੋਂ ਕਿੰਨਾ ਕਮਾਉਂਦੇ ਹਨ ?

ਕਿੰਗ ਕੋਹਲੀ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ, ਜਾਣੋ ਇੰਸਟਾਗ੍ਰਾਮ ਪੋਸਟ ਤੋਂ ਕਿੰਨਾ ਕਮਾਉਂਦੇ ਹਨ ?

ਕਿੰਗ ਕੋਹਲੀ ਕਮਾਈ ਦੇ ਮਾਮਲੇ 'ਚ ਸਭ ਤੋਂ ਅੱਗੇ, ਜਾਣੋ ਇੰਸਟਾਗ੍ਰਾਮ ਪੋਸਟ ਤੋਂ ਕਿੰਨਾ ਕਮਾਉਂਦੇ ਹਨ ?

ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਮੌਜੂਦਾ ਸੁਪਰਸਟਾਰਾਂ ਵਿੱਚੋਂ ਇੱਕ ਹਨ। ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ 'ਤੇ ਵੀ ਵੱਖਰਾ ਹੀ ਜਲਵਾ ਹੈ। ਉਹ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸ਼ਖਸੀਅਤਾਂ ਵਿੱਚੋਂ ਇੱਕ ਹੈ। ਉਹ ਕਈਆਂ ਲਈ ਪ੍ਰੇਰਨਾ ਸਰੋਤ ਹੈ।

ਹੋਰ ਪੜ੍ਹੋ ...
 • Share this:
  ਨਵੀਂ ਦਿੱਲੀ: ਭਾਰਤ ਦੇ ਸਾਬਕਾ ਕਪਤਾਨ ਵਿਰਾਟ ਕੋਹਲੀ ਮੌਜੂਦਾ ਸੁਪਰਸਟਾਰਾਂ ਵਿੱਚੋਂ ਇੱਕ ਹਨ। ਦੁਨੀਆ ਦੇ ਮਹਾਨ ਬੱਲੇਬਾਜ਼ਾਂ 'ਚੋਂ ਇਕ ਵਿਰਾਟ ਕੋਹਲੀ ਦੀ ਸੋਸ਼ਲ ਮੀਡੀਆ 'ਤੇ ਵੀ ਵੱਖਰਾ ਹੀ ਜਲਵਾ ਹੈ। ਉਹ ਸੋਸ਼ਲ ਮੀਡੀਆ 'ਤੇ ਸਭ ਤੋਂ ਵੱਧ ਫਾਲੋ ਕੀਤੀ ਜਾਣ ਵਾਲੀ ਸ਼ਖਸੀਅਤਾਂ ਵਿੱਚੋਂ ਇੱਕ ਹੈ। ਉਹ ਕਈਆਂ ਲਈ ਪ੍ਰੇਰਨਾ ਸਰੋਤ ਹੈ। ਖੇਡ ਪ੍ਰਤੀ ਜਨੂੰਨ ਉਨ੍ਹਾਂ ਨੂੰ ਬਾਕੀ ਖਿਡਾਰੀਆਂ ਨਾਲੋਂ ਵੱਖਰਾ ਬਣਾਉਂਦਾ ਹੈ ਅਤੇ ਮੈਦਾਨ 'ਤੇ ਉਸ ਦਾ ਹਮਲਾਵਰ ਅੰਦਾਜ਼ ਵੀ ਖੂਬ ਪਸੰਦ ਕੀਤਾ ਜਾਂਦਾ ਹੈ। ਇਸ ਦੌਰਾਨ, ਬਹੁਤ ਸਾਰੇ ਲੋਕ ਇਹ ਜਾਣਨਾ ਚਾਹੁੰਦੇ ਹਨ ਕਿ ਉਹ ਇੱਕ ਇੰਸਟਾਗ੍ਰਾਮ ਪੋਸਟ ਤੋਂ ਕਿੰਨੀ ਕਮਾਈ ਕਰਦੇ ਹਨ।

  ਵਿਰਾਟ ਕੋਹਲੀ ਲੰਬੇ ਸਮੇਂ ਤੋਂ ਜੂਝ ਰਹੇ ਹਨ। ਉਹ ਪਿਛਲੇ 3 ਸਾਲਾਂ ਤੋਂ ਕਿਸੇ ਵੀ ਫਾਰਮੈਟ ਵਿੱਚ ਇੱਕ ਵੀ ਸੈਂਕੜਾ ਨਹੀਂ ਲਗਾ ਸਕੇ। 'ਕਿੰਗ ਕੋਹਲੀ' ਦੇ ਨਾਂ ਨਾਲ ਮਸ਼ਹੂਰ ਵਿਰਾਟ ਦਾ ਫੈਨ ਬੇਸ ਫਿਰ ਵੀ ਵਧਿਆ ਹੈ, ਖਾਸ ਕਰਕੇ ਸੋਸ਼ਲ ਮੀਡੀਆ 'ਤੇ ਉਹ ਸਭ ਤੋਂ ਜ਼ਿਆਦਾ ਫਾਲੋ ਕੀਤੇ ਜਾਣ ਵਾਲੇ ਕ੍ਰਿਕਟਰ ਹਨ। ਆਊਟ ਆਫ ਫਾਰਮ ਹੋਣ ਦੇ ਬਾਵਜੂਦ ਕੋਹਲੀ ਫਾਲੋਅਰਸ ਅਤੇ ਕਮਾਈ ਦੇ ਮਾਮਲੇ 'ਚ ਇੰਸਟਾਗ੍ਰਾਮ 'ਤੇ ਟਾਪ ਦੇ ਕ੍ਰਿਕਟਰ ਹਨ। ਵੈੱਬਸਾਈਟ hopperhq.com ਦੀ ਰਿਪੋਰਟ ਮੁਤਾਬਕ ਕੋਹਲੀ ਇੰਸਟਾਗ੍ਰਾਮ 'ਤੇ ਕਮਾਈ ਕਰਨ ਵਾਲੇ ਟਾਪ ਸੈਲੀਬ੍ਰਿਟੀਜ਼ ਦੀ ਸੂਚੀ 'ਚ 14ਵੇਂ ਸਥਾਨ 'ਤੇ ਹਨ। ਉਹ ਟਾਪ-25 ਵਿਚ ਇਕਲੌਤਾ ਏਸ਼ਿਆਈ ਹੈ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 200 ਮਿਲੀਅਨ ਤੋਂ ਵੱਧ ਫਾਲੋਅਰਜ਼ ਹਨ।

  ਰਿਪੋਰਟ ਮੁਤਾਬਕ ਕੋਹਲੀ ਆਪਣੀ ਇਕ ਇੰਸਟਾਗ੍ਰਾਮ ਪੋਸਟ ਤੋਂ ਲਗਭਗ 8.69 ਕਰੋੜ ਰੁਪਏ ਕਮਾਉਂਦੇ ਹਨ। ਰੋਨਾਲਡੋ ਇਸ ਫੋਟੋ-ਸ਼ੇਅਰਿੰਗ ਸੋਸ਼ਲ ਪਲੇਟਫਾਰਮ 'ਤੇ ਸਭ ਤੋਂ ਵੱਧ ਕਮਾਈ ਕਰਨ ਵਾਲਿਆਂ ਦੀ ਸੂਚੀ ਵਿੱਚ ਸਭ ਤੋਂ ਉੱਪਰ ਹਨ। ਇੰਸਟਾਗ੍ਰਾਮ 'ਤੇ ਉਨ੍ਹਾਂ ਦੇ 44 ਲੱਖ ਤੋਂ ਵੱਧ ਫਾਲੋਅਰਜ਼ ਹਨ। ਉਹ ਇੱਕ ਪੋਸਟ ਤੋਂ ਲਗਭਗ 19 ਕਰੋੜ ਰੁਪਏ ਕਮਾਉਂਦਾ ਹਨ। ਦਿੱਗਜ ਫੁੱਟਬਾਲਰ ਲਿਓਨੇਲ ਮੇਸੀ ਇਸ ਸੂਚੀ 'ਚ ਤੀਜੇ ਸਥਾਨ 'ਤੇ ਹਨ। ਉਹ ਇੱਕ ਪੋਸਟ ਤੋਂ ਲਗਭਗ 14 ਕਰੋੜ ਰੁਪਏ ਕਮਾਉਂਦਾ ਹੈ। ਇਸ ਸੂਚੀ 'ਚ ਦੂਜਾ ਨਾਂ ਅਮਰੀਕੀ ਮਾਡਲ ਕਾਇਲੀ ਜੇਨਰ ਦਾ ਹੈ, ਜਿਸ ਨੇ ਇੰਸਟਾਗ੍ਰਾਮ 'ਤੇ ਇਕ ਪੋਸਟ ਤੋਂ 14.6 ਲੱਖ ਰੁਪਏ ਕਮਾਏ ਹਨ।
  Published by:Drishti Gupta
  First published:

  Tags: Cricket, Instagram, Virat Kohli

  ਅਗਲੀ ਖਬਰ