ਭਾਰਤੀ ਕ੍ਰਿਕਟ ਫੈਨਜ਼ ਲਈ ਬੁਰੀ ਖ਼ਬਰ: ਵਿਰਾਟ ਕੋਹਲੀ ਜ਼ਖ਼ਮੀ, ਅੰਗੂਠੇ ’ਤੇ ਲੱਗੀ ਸੱਟ

News18 Punjab
Updated: June 3, 2019, 3:37 PM IST
ਭਾਰਤੀ ਕ੍ਰਿਕਟ ਫੈਨਜ਼ ਲਈ ਬੁਰੀ ਖ਼ਬਰ:  ਵਿਰਾਟ ਕੋਹਲੀ ਜ਼ਖ਼ਮੀ, ਅੰਗੂਠੇ ’ਤੇ ਲੱਗੀ ਸੱਟ
News18 Punjab
Updated: June 3, 2019, 3:37 PM IST
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲੀ ਦੇ ਅੰਗੂਠੇ ’ਤੇ ਨੈੱਟ ਅਭਿਆਸ ਦੌਰਾਨ ਸੱਟ ਲੱਗ ਗਈ, ਪਰ ਉਹ ‘ਠੀਕ’ ਹਨ. ਭਾਰਤੀ ਟੀਮ ਬੁੱਧਵਾਰ ਨੂੰ ਦੱਖਣੀ ਅਫ਼ਰੀਕਾ ਖ਼ਿਲਾਫ਼ ਵਿਸ਼ਵ ਕੱਪ ਵਿੱਚ ਆਪਣੀ ਮੁਹਿੰਮ ਸ਼ੁਰੂ ਕਰੇਗੀ. ਟੀਮ ਦੇ ਇੱਕ ਸੂਤਰ ਨੇ ਦੱਸਿਆ, ‘‘ਬੱਲੇਬਾਜ਼ੀ ਦੌਰਾਨ ਵਿਰਾਟ ਦੇ ਅੰਗੂਠੇ ’ਤੇ ਸੱਟ ਲੱਗੀ, ਪਰ ਉਹ ਠੀਕ ਹਨ. ਇਸ ਵਿੱਚ ਫ਼ਿਕਰ ਵਾਲੀ ਕੋਈ ਗੱਲ ਨਹੀਂ’’ ਸਨਿੱਚਰਵਾਰ ਨੂੰ ਅਭਿਆਸ ਦੌਰਾਨ ਕੋਹਲੀ ਦੇ ਸੱਜੇ ਅੰਗੂਠੇ ’ਤੇ ਸੱਟ ਲੱਗ ਗਈ, ਜਿਸ ਮਗਰੋਂ ਫਿਜੀਓਕਰੈਪਿਸਟ ਪੈਟਰਿਕ ਫਰਹਤ ਨੇ ਉਸ ਦਾ ਇਲਾਜ ਕੀਤਾ.

ਭਾਰਤ ਖ਼ਿਤਾਬ ਦੇ ਮਜ਼ਬੂਤ ਦਾਅਵੇਦਾਰਾਂ ਵਿੱਚ ਸ਼ਾਮਲ ਹੈ, ਪਰ ਟੂਰਨਾਮੈਂਟ ਦਾ ਪਹਿਲਾ ਮੁਕਾਬਲਾ ਖੇਡਣ ਤੋਂ ਪਹਿਲਾਂ ਹੀ ਟੀਮ ਸੱਟ ਦੀ ਸਮੱਸਿਆ ਨਾਲ ਜੂਝ ਰਹੀ ਹੈ. ਹਰਫ਼ਨ-ਮੌਲਾ ਵਿਜੈ ਸ਼ੰਕਰ ਕੂਹਣੀ ਦੀ ਸੱਟ ਕਾਰਨ ਨਿਊਜ਼ੀਲੈਂਡ ਖ਼ਿਲਾਫ਼ ਅਭਿਆਸ ਮੈਚ ਨਹੀਂ ਖੇਡ ਸਕਿਆ ਸੀ, ਜਦਕਿ ਕੇਦਾਰ ਜਾਧਵ ਆਈਪੀਐਲ ਦੌਰਾਨ ਮੋਢੇ ਦੀ ਸੱਟ ਤੋਂ ਅਜੇ ਠੀਕ ਨਹੀਂ ਹੋਇਆ. ਉਹ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਖ਼ਿਲਾਫ਼ ਭਾਰਤ ਦੇ ਦੋਵਾਂ ਅਭਿਆਸ ਮੈਚਾਂ ਵਿੱਚ ਨਹੀਂ ਖੇਡ ਸਕਿਆ.
Loading...
First published: June 3, 2019
ਹੋਰ ਪੜ੍ਹੋ
Loading...
ਅਗਲੀ ਖ਼ਬਰ
Loading...