Home /News /sports /

'ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜਾ ਹੈ'; ਕੋਹਲੀ ਤੋਂ ਬਾਅਦ ਮੀਤ ਹੇਅਰ, ਸਿਰਸਾ ਅਤੇ ਗ੍ਰੇਟ ਖਲੀ ਹੱਕ 'ਚ ਨਿਤਰੇ

'ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜਾ ਹੈ'; ਕੋਹਲੀ ਤੋਂ ਬਾਅਦ ਮੀਤ ਹੇਅਰ, ਸਿਰਸਾ ਅਤੇ ਗ੍ਰੇਟ ਖਲੀ ਹੱਕ 'ਚ ਨਿਤਰੇ

'ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜਾ ਹੈ'; ਕੋਹਲੀ ਤੋਂ ਬਾਅਦ ਮੀਤ ਹੇਅਰ, ਸਿਰਸਾ ਅਤੇ ਗ੍ਰੇਟ ਖਲੀ ਹੱਕ 'ਚ ਨਿਤਰੇ

Asia Cup 2022-ind vs Pak : ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Hayer), ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਗ੍ਰੇਟ ਖਲੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਅਰਸ਼ਦੀਪ  ਦੇ ਹੱਕ ਵਿੱਚ ਨਿਤਰੇ ਹਨ। ਆਗੂਆਂ ਨੇ ਅਰਸ਼ਦੀਪ ਨੂੰ ਖਾਲਿਸਤਾਨ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਹੋਰ ਪੜ੍ਹੋ ...
  • Share this:

Asia Cup 2022-ind vs Pak : ਏਸ਼ੀਆ ਕੱਪ 2022 ਵਿੱਚ ਚਾਰ ਟੀਮਾਂ ਦੇ ਗਰੁੱਪ ਮੈਚ ਵਿੱਚ ਭਾਰਤ ਪਾਕਿਸਤਾਨ ਮੈਚ ਦੌਰਾਨ ਭਾਰਤੀ ਕ੍ਰਿਕਟ ਟੀਮ ਦੇ ਖਿਡਾਰੀ ਅਰਸ਼ਦੀਪ ਸਿੰਘ (Crickter Arshdeep Singh) ਤੋਂ ਕੈਚ ਛੁੱਟ ਗਿਆ ਸੀ, ਜਿਸ ਪਿੱਛੋਂ ਪਾਕਿਸਤਾਨ ਦੇ ਸੋਸ਼ਲ ਮੀਡੀਆ ਉਪਰ ਅਰਸ਼ਦੀਪ ਨੂੰ ਖਾਲਿਸਤਾਨ ਕਹਿਣਾ ਸ਼ੁਰੂ ਕਰ ਦਿੱਤਾ ਗਿਆ। ਹਾਲਾਂਕਿ ਪਾਕਿਸਤਾਨ ਸਮੇਤ ਕਈ ਭਾਰਤੀ ਕ੍ਰਿਕਟ ਖਿਡਾਰੀ (Indian Cricket Team) ਵੀ ਅਰਸ਼ਦੀਪ ਦੇ ਹੱਕ ਵਿੱਚ ਨਿਤਰੇ ਹਨ ਅਤੇ ਇਸ ਨੂੰ ਖੇਡ ਦਾ ਇੱਕ ਹਿੱਸਾ ਦੱਸਿਆ ਹੈ।

ਮੈਚ ਤੋਂ ਬਾਅਦ ਵਿਰਾਟ ਕੋਹਲੀ ਨੇ ਖੱਬੇ ਹੱਥ ਦੇ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦਾ ਵੀ ਬਚਾਅ ਕੀਤਾ, ਜਿਸ ਨੇ 18ਵੇਂ ਓਵਰ ਵਿੱਚ ਪਾਕਿਸਤਾਨੀ ਬੱਲੇਬਾਜ਼ ਆਸਿਫ਼ ਅਲੀ ਦਾ ਕੈਚ ਛੱਡਿਆ। ਕੋਹਲੀ ਨੇ ਕਿਹਾ, ''ਦਬਾਅ 'ਚ ਗਲਤੀਆਂ ਹੁੰਦੀਆਂ ਹਨ। ਇਹ ਇੱਕ ਵੱਡਾ ਮੈਚ ਸੀ ਅਤੇ ਹਾਲਾਤ ਸਖ਼ਤ ਸਨ।

ਉਧਰ, ਹੁਣ ਪੰਜਾਬ ਦੇ ਖੇਡ ਮੰਤਰੀ ਗੁਰਮੀਤ ਸਿੰਘ ਮੀਤ ਹੇਅਰ (Gurmeet Singh Hayer), ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ ਅਤੇ ਗ੍ਰੇਟ ਖਲੀ, ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਸਾਬਕਾ ਕ੍ਰਿਕਟਰ ਹਰਭਜਨ ਸਿੰਘ, ਅਰਸ਼ਦੀਪ  ਦੇ ਹੱਕ ਵਿੱਚ ਨਿਤਰੇ ਹਨ। ਆਗੂਆਂ ਨੇ ਅਰਸ਼ਦੀਪ ਨੂੰ ਖਾਲਿਸਤਾਨ ਕਹਿਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ ਅਤੇ ਅਜਿਹੇ ਅਨਸਰਾਂ ਵਿਰੁੱਧ ਕਾਰਵਾਈ ਦੀ ਮੰਗ ਕੀਤੀ ਹੈ।

ਮੰਤਰੀ ਮੀਤ ਹੇਅਰ ਨੇ ਕਿਹਾ ਕਿ ਸ਼ਰਮ ਦੀ ਗੱਲ ਹੈ ਕਿ ਉਭਰਦੇ ਭਾਰਤੀ ਕ੍ਰਿਕਟਰ ਅਰਸ਼ਦੀਪ ਬਾਰੇ ਅਜਿਹਾ ਕਿਹਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਰਸ਼ਦੀਪ ਨੇ ਵਧੀਆ ਗੇਂਦਬਾਜ਼ੀ ਕੀਤੀ ਹੈ ਅਤੇ ਖੇਡ ਵਿੱਚ ਕਦੇ ਕਿਸੇ ਦਾ ਦਿਨ ਬੁਰਾ ਹੁੰਦਾ ਹੈ ਕਦੇ ਕਿਸੇ ਦਾ ਵਧੀਆ ਹੁੰਦਾ ਹੈ। ਉਨ੍ਹਾਂ ਕਿਹਾ ਕਿ ਅਸੀਂ ਅਰਸ਼ਦੀਪ ਦੇ ਨਾਲ ਖੜੇ ਹਾਂ। ਉਨ੍ਹਾਂ ਕਿਹਾ ਕਿ ਜਦੋਂ ਇਹ ਟੂਰਨਾਮੈਂਟ ਖਤਮ ਹੋ ਜਾਵੇਗਾ ਤਾਂ ਮੈਂ ਅਰਸ਼ਦੀਪ ਨੂੰ ਖੁਦ ਭਾਰਤ ਆਉਣ 'ਤੇ ਹਵਾਈ ਅੱਡੇ ਤੋਂ ਲੈਣ ਜਾਵਾਂਗਾ।ਉਨ੍ਹਾਂ ਕਿਹਾ ਕਿ ਜਿਹੜੇ ਲੋਕ ਅਰਸ਼ਦੀਪ ਬਾਰੇ ਗਲਤ ਸ਼ਬਦਾਂ ਦੀ ਵਰਤੋਂ ਕਰ ਰਹੇ ਹਨ, ਉਨ੍ਹਾਂ ਦੀ ਜਾਂਚ ਹੋਣੀ ਚਾਹੀਦੀ ਹੈ ਅਤੇ ਉਨ੍ਹਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਖੇਡ ਮੰਤਰੀ ਨੇ ਅਰਸ਼ਦੀਪ ਦੇ ਪਰਿਵਾਰ ਨਾਲ ਫੋਨ 'ਤੇ ਗੱਲ ਕਰਕੇ ਉਨ੍ਹਾਂ ਨੂੰ ਹੌਸਲਾ ਦਿੱਤਾ।

ਗ੍ਰੇਟ ਖਲੀ ਵੀ ਅਰਸ਼ਦੀਪ ਦੇ ਸਮਰਥਨ 'ਚ

ਗ੍ਰੇਟ ਖਲੀ ਵੀ ਅਰਸ਼ਦੀਪ ਦੇ ਸਮਰਥਨ 'ਚ ਸਾਹਮਣੇ ਆਏ। ਉਨ੍ਹਾਂ ਨੇ ਕਿਹਾ ਕਿ ਕਿਸੇ ਵੀ ਖਿਡਾਰੀ ਨੂੰ ਇਸ ਤਰ੍ਹਾਂ ਟ੍ਰੋਲ ਨਹੀਂ ਕਰਨਾ ਚਾਹੀਦਾ। ਸਗੋਂ ਉਨ੍ਹਾਂ ਨੂੰ ਉਤਸ਼ਾਹਿਤ ਕਰਨਾ ਚਾਹੀਦਾ ਹੈ। ਕੋਈ ਜਾਣ ਬੁਝ ਕੇ ਕੈਚ ਨਹੀਂ ਛੱਡਦਾ। ਲੋਕਾਂ ਨੂੰ ਸਬਰ ਨਾਲ ਕੰਮ ਕਰਨਾ ਚਾਹੀਦਾ ਹੈ।


ਭਾਜਪਾ ਆਗੂ ਮਨਜਿੰਦਰ ਸਿਰਸਾ ਨੇ ਵੀ ਨਿਖੇਧੀ ਕਰਦਿਆਂ ਕਿਹਾ ਕਿ, ''ਮੈਂ ਟਵਿੱਟਰ 'ਤੇ ਪਾਕਿਸਤਾਨ ਅਤੇ ISI ਵੱਲੋਂ ਅਰਸ਼ਦੀਪ ਸਿੰਘ ਖਿਲਾਫ ਕੀਤੇ ਖਾਲਿਸਤਾਨੀ ਰੁਝਾਨ ਦੀ ਸਖਤ ਨਿੰਦਾ ਕਰਦਾ ਹਾਂ। ਹਰ ਭਾਰਤੀ ਅਰਸ਼ਦੀਪ ਦੇ ਨਾਲ ਖੜ੍ਹਾ ਹੈ ਅਤੇ ਭਾਰਤ ਵਿੱਚ ਸਿੱਖਾਂ ਨੂੰ ਅਲੱਗ-ਥਲੱਗ ਕਰਨ ਦੀ ਪਾਕਿਸਤਾਨ ਦੀ ਨਾਪਾਕ ਕੋਸ਼ਿਸ਼ ਕਦੇ ਵੀ ਕਾਮਯਾਬ ਨਹੀਂ ਹੋਵੇਗੀ।''

Published by:Krishan Sharma
First published:

Tags: Arshdeep Singh, Asia Cup Cricket 2022, Indian cricket team