ਜਦੋਂ ਵਿਰਾਟ ਨੇ ਕਿਹਾ, 'ਇਹ ਪੁਰਸਕਾਰ ਮੇਰੇ ਲਈ ਅਹਿਮ ਕਿਉਂਕਿ ਮੇਰੀ ਪਤਨੀ ਇੱਥੇ ਮੌਜੂਦ ਹੈ।'

Damanjeet Kaur
Updated: June 13, 2018, 9:46 AM IST
ਜਦੋਂ ਵਿਰਾਟ ਨੇ ਕਿਹਾ, 'ਇਹ ਪੁਰਸਕਾਰ ਮੇਰੇ ਲਈ ਅਹਿਮ ਕਿਉਂਕਿ ਮੇਰੀ ਪਤਨੀ ਇੱਥੇ ਮੌਜੂਦ ਹੈ।'
ਜਦੋਂ ਵਿਰਾਟ ਨੇ ਕਿਹਾ, 'ਇਹ ਪੁਰਸਕਾਰ ਮੇਰੇ ਲਈ ਅਹਿਮ ਕਿਉਂਕਿ ਮੇਰੀ ਪਤਨੀ ਇੱਥੇ ਮੌਜੂਦ ਹੈ।'
Damanjeet Kaur
Updated: June 13, 2018, 9:46 AM IST
ਭਾਰਤੀ ਕ੍ਰਿਕਟ ਟੀਮ ਦੇ ਕਪਤਾਨ ਵਿਰਾਟ ਕੋਹਲਾ ਅਫਗਾਨਿਸਤਾਨ ਖਿਲਾਫ਼ ਇਤਿਹਾਸਕ ਟੈਸਟ ਦਾ ਹਿੱਸਾ ਨਹੀਂ ਹਨ ਪਰ ਕ੍ਰਿਕਟ ਜਗਤ ਵਿੱਚ ਉਨ੍ਹਾਂ ਦੇ ਬੱਲੇ ਦੀ ਗੂੰਜ ਅੱਜ ਵੀ ਸੁਣਾਈ ਦਿੱਤੀ। ਬੀਸੀਸੀਆਈ ਦੇ ਸਾਲਾਨਾ ਪੁਰਸਕਾਰ ਸਮਾਰੋਹ ਵਿੱਚ ਕੋਹਲੀ ਦੀ ਪੂਰੀ ਧਾਕ ਪੈ ਰਹੀ ਸੀ। ਤੇ ਉਨ੍ਹਾਂ ਨੂੰ ਲਗਾਤਾਰ ਦੇ ਸੈਸ਼ਨ ਲਈ ਬਿਹਤਰੀਨ ਕ੍ਰਿਕਟਰ ਹੋਣ ਦੇ ਨਾਤੇ ਪਾੱਲੀ ਉਮਰੀਗਰ ਟਰਾੱਫੀ ਨਾਲ ਸਨਮਾਨਿਤ ਕੀਤਾ ਗਿਆ।

ਸ਼ਾਨਦਾਰ ਫਾੱਰਮ ਵਿੱਚ ਚੱਲ ਰਹੇ ਭਾਰਤੀ ਕਪਤਾਨ ਨੇ 2016-17 ਤੇ 2017-18 ਵਿੱਚ ਜ਼ਬਰਦਸਤ ਪ੍ਰਦਰਸ਼ਨ ਕੀਤਾ। ਉਹ ਫਿਲਹਾਲ ਆਈਪੀਐਲ ਦੌਰਾਨ ਗਰਦਨ ਵਿੱਚ ਲੱਗੀ ਸੱਟ ਦਾ ਇਲਾਜ ਕਰਵਾ ਰਹੇ ਹਨ ਜਿਸਦੀ ਵਜ੍ਹਾ ਨਾਲ ਉਹ ਸਰੇ ਲਈ ਕਾਊਂਟੀ ਕ੍ਰਿਕਟ ਵੀ ਨਹੀਂ ਖੇਡ ਸਕੇ। ਕੋਹਲੀ 15 ਜੂਨ ਨੂੰ ਐਨਸੀਏ ਵਿੱਚ ਫਿੱਟਨੈਸ ਦੇਣਗੇ।

ਕੋਹਲੀ ਨੇ ਟੀਮ ਇੰਡੀਆ ਦੇ ਕੋਚ ਰਵੀ ਸ਼ਾਸਤਰੀ ਹੱਥੋਂ ਇਹ ਟਰਾੱਫੀ ਸਵੀਕਾਰ ਕੀਤੀ। ਇਸ ਮੌਕੇ ਕੋਹਲੀ ਨੇ ਕਿਹਾ ਕਿ ਇਸ ਅਵਾਰਡ ਦੀ ਅਹਿਮੀਅਤ ਹੋਰ ਜ਼ਿਆਦਾ ਵੱਧ ਜਾਂਦੀ ਹੈ ਕਿਉਂਕਿ ਮੇਰੀ ਪਤਨੀ ਇੱਥੇ ਮੌਜੂਦ ਹੈ। ਉਨ੍ਹਾਂ ਨੇ ਕਿਹਾ ਕਿ ਬੀਤੇ ਸਾਲ ਵੀ ਮੈਨੂੰ ਇਸ ਅਵਾਰਡ ਨਾਲ ਸਨਮਾਨਿਤ ਕੀਤਾ ਗਿਆ ਸੀ। ਪੁਰਸਕਾਰ ਸਮਾਰੋਹ ਵਿੱਚ ਅਫਗਾਨਿਸਤਾਨ ਦੀ ਰਾਸ਼ਟਰੀ ਟੀਮ ਵੀ ਮੌਜੂਦ ਸੀ ਜੋ ਭਲਕੇ ਵੀਰਵਾਰ ਨੂੰ ਭਾਰਤ ਖਿਲਾਫ਼ ਟੈਸਟ ਮੈਚ ਖੇਡੇਗੀ। ਇੰਗਲੈਂਡ ਦੇ ਸਾਬਕਾ ਕਪਤਾਨ ਕੇਵਿਨ ਪੀਟਰਸਨ ਵੀ ਮੌਜੂਦ ਸਨ। ਜਿਨ੍ਹਾਂ ਨੇ ਐੱਮਏਕੇ ਪਟੌਦੀ ਯਾਦਗਾਰ ਭਾਸ਼ਣ ਦਿੱਤਾ। ਇਸ ਮੌਕੇ ਗੁਜ਼ਰੇ ਜ਼ਮਾਨੇ ਦੇ ਤੇ ਮੌਜੂਦਾ ਪੀੜ੍ਹੀ ਦੇ ਭਾਰਤੀ ਕ੍ਰਿਕਟਰ ਇੱਕ ਹੀ ਛੱਤ ਥੱਲੇ ਮੌਜੂਦ ਸਨ।

ਦਿੱਗਜ਼ ਕ੍ਰਿਕਟਰ ਅੰਸ਼ੂਮਾਨ ਗਾਇਕਵਾੜ ਤੇ ਸੁਧਾ ਸ਼ਾਹ ਨੂੰ ਸੀ ਕੇ ਨਾਇਡੂ ਲਾਈਫਟਾਈਮ ਅਚੀਵਮੈਂਟ ਸਨਮਾਨ ਦਿੱਤਾ ਗਿਆ। ਜਲਜ ਸਕਸੈਨਾ, ਪਰਵੇਜ਼ ਰਸੂਲ ਤੇ ਕਰੁਣਾਲ ਪਾਂਡਿਆ ਨੂੰ ਘਰੇਲੂ ਕ੍ਰਿਕਟ ਵਿੱਚ ਲਗਾਤਾਰ ਵਧੀਆ ਪ੍ਰਦਰਸ਼ਨ ਦਾ ਪੁਰਸਕਾਰ ਮਿਲਿਆ। ਜਲਜ ਤੇ ਰਸੂਲ ਨੂੰ ਰਣਜੀ ਟਰਾੱਫੀ ਵਿੱਚ ਬਿਹਤਰੀਨ ਹਰਫਨਮੌਲਾ ਤੇ ਕਰੁਣਾਲ ਨੂੰ ਵਿਜੇ ਹਜ਼ਾਰੇ ਵਨ-ਡੇਅ ਚੈਂਪੀਅਨਸ਼ਿਪ ਵਿੱਚ ਉਨ੍ਹਾਂ ਦੇ ਪ੍ਰਦਰਸ਼ਨ ਲ਼ਈ ਪੁਰਸਕਾਰ ਮਿਲੇ।

ਕਰੁਣਾਲ ਭਾਰਤ ਏਕੇ ਨਾਲ ਦੌਰੇ ਤੇ ਹੋਣ ਦੇ ਕਾਰਣ ਪੁਰਸਕਾਰ ਲੈਣ ਲਈ ਮੌਜੂਦ ਨਹੀਂ ਸਨ। ਇਸ ਤੋਂ ਇਲਾਵਾ ਹਰਮਨਪ੍ਰੀਤ ਕੌਰ ਨੂੰ 2016-17 ਲਈ ਸਮਰਿਤੀ ਮੰਧਾਨਾ ਨੂੰ 2017-18 ਲਈ ਬਿਹਤਰੀਨ ਮਹਿਲਾ ਕ੍ਰਿਕਟਰ ਦਾ ਸਨਮਾਨ ਦਿੱਤਾ ਗਿਆ।
First published: June 13, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ