ਸ਼ਨੀਵਾਰ ਨੂੰ ਕ੍ਰਿਕੇਟਰ ਵਿਰਾਟ ਕੋਹਲੀ ਨੇ ਆਪਣੇ ਵਿਆਹ ਦੀ ਚੌਥੀ ਸਾਲਗਿਰ੍ਹਾ ਮਨਾਈ। ਇਸ ਮੌਕੇ ਉਨ੍ਹਾਂ ਨੇ ਬੇਹੱਦ ਪਿਆਰੀ ਫ਼ੋਟੋ ਇੰਸਟਾਗ੍ਰਾਮ `ਤੇ ਸ਼ੇਅਰ ਕੀਤੀ। ਇਸ ਵਿੱਚ ਵਿਰਾਟ-ਅਨੁਸ਼ਕਾ ਤੇ ਵਾਮਿਕਾ ਨਜ਼ਰ ਆ ਰਹੇ ਹਨ। ਹਾਲਾਂਕਿ ਹਾਲੇ ਤੱਕ ਵਿਰਾਟ ਅਨੁਸ਼ਕਾ ਨੇ ਆਪਣੀ ਪਿਆਰੀ ਬੇਟੀ ਵਾਮਿਕਾ ਦਾ ਚਿਹਰਾ ਕਿਸੇ ਨੂੰ ਨਹੀਂ ਦਿਖਾਇਆ ਹੈ, ਜਿਸ ਦਾ ਗਿਲਾ ਉਨ੍ਹਾਂ ਦੇ ਫ਼ੈਨਜ਼ ਨੇ ਉਨ੍ਹਾਂ ਦੀ ਪੋਸਟ `ਤੇ ਕਮੈਂਟਸ ਕਰਕੇ ਪ੍ਰਗਰ ਕੀਤਾ। ਪਰ ਇੱਕ ਗੱਲ ਜ਼ਰੂਰ ਹੈ ਇਹ ਫ਼ੋਟੋ ਦੇਖ ਇੱਕ ਗੱਲ ਤਾਂ ਸਾਫ਼ ਜ਼ਾਹਰ ਹੁੰਦੀ ਹੈ ਕਿ ਇਹ ਛੋਟਾ ਜਿਹਾ ਪਰਿਵਾਰ ਆਪਣੀ ਦੁਨੀਆ ਵਿੱਚ ਬਹੁਤ ਹੀ ਖ਼ੁਸ਼ ਹੈ। ਆਪਣੇ ਖ਼ੁਸ਼ੀ ਭਰੇ ਮੌਕਿਆਂ ਨੂੰ ਬੇਹੱਦ ਸਾਦਗ਼ੀ ਨਾਲ ਆਪਸ ਵਿਚ ਮਨਾਉਂਦਾ ਹੈ।
ਖ਼ਬਰ ਲਿਖੇ ਜਾਣ ਤੱਕ ਇਸ ਫ਼ੋਟੋ ਨੂੰ ਤਕਰੀਬਨ 32 ਲੱਖ ਲਾਈਕਸ ਮਿਲੇ। ਦੇਖਦੇ ਹੀ ਦੇਖਦੇ ਇਹ ਫ਼ੋਟੋ ਇੰਟਰਨੈੱਟ `ਤੇ ਵਾਇਰਲ ਹੋ ਗਈ।
View this post on Instagram
ਇਸ ਫ਼ੋਟੋ ਵਿੱਚ ਵਾਮਿਕਾ ਦਾ ਚਿਹਰਾ ਭਾਵੇਂ ਨਜ਼ਰ ਨਾ ਆਉਂਦਾ ਹੋਵੇ, ਪਰ ਤਸਵੀਰ ਦੇਖ ਇੰਨਾਂ ਅੰਦਾਜ਼ਾ ਹੋ ਜਾਂਦਾ ਹੈ ਕਿ ਉਹ ਬਹੁਤ ਹੀ ਸ਼ਰਾਰਤੀ ਬੱਚਾ ਹੈ। ਤਸਵੀਰ ਵਿੱਚ ਸਾਫ਼ ਦੇਖਿਆ ਜਾ ਸਕਦਾ ਹੈ ਕਿ ਵਾਮਿਕਾ ਆਪਣੀ ਮੰਮੀ ਅਨੁਸ਼ਕਾ ਦੇ ਚਿਹਰੇ ਨੂੰ ਫੜਨ ਦੀ ਕੋਸ਼ਿਸ਼ ਕਰ ਰਹੀ ਹੈ। ਇਸੇ ਦੌਰਾਨ ਇਹ ਸੈਲਫ਼ੀ ਲਈ ਗਈ ਹੈ, ਜੋ ਕਿ ਇਸ ਫ਼ੋਟੋ ਨੂੰ ਹੋਰ ਵੀ ਪਿਆਰਾ ਬਣਾ ਰਹੀ ਹੈ। ਇਸ ਦੇ ਨਾਲ ਹੀ ਵਿਰਾਟ ਨੇ ਕੁੱਝ ਪੁਰਾਣੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ। ਨਾਲ ਹੀ ਉਨ੍ਹਾਂ ਨੇ ਆਪਣੀ ਪੋਸਟ ਵਿੱਚ ਆਪਣੀ ਪਤਨੀ ਅਨੁਸ਼ਕਾ ਲਈ ਪਿਆਰਾ ਜਿਹਾ ਸੰਦੇਸ਼ ਲਿਖਿਆ।
ਉਨ੍ਹਾਂ ਨੇ ਲਿਖਿਆ, "ਮੇਰੇ ਨਾਲ 4 ਸਾਲ ਗੁਜ਼ਾਰਨ ਲਈ ਤੁਹਾਡਾ ਧੰਨਵਾਦ, ਪਤਾ ਹੀ ਨਹੀਂ ਲੱਗਿਆ 4 ਸਾਲ ਕਿਵੇਂ ਨਿਕਲ ਗਏ। ਮੇਰੀਆਂ ਸ਼ਰਾਰਤਾਂ ਤੇ ਮੇਰੇ ਹਾਸੇ ਖੇਡਾਂ ਨੂੰ ਬਰਦਾਸ਼ਤ ਕਰਨ ਲਈ ਧੰਨਵਾਦ।" ਇਸ ਦੇ ਨਾਲ ਹੀ ਵਿਰਾਟ ਨੇ ਇਹ ਵੀ ਲਿਖਿਆ ਕਿ ਮੈਂ ਦੁਨੀਆ ਦੀ ਸਭ ਤੋਂ ਸੁੰਦਰ, ਇਮਾਨਦਾਰ, ਬਹਾਦਰ ਤੇ ਟੈਲੇਂਟਡ ਲੜਕੀ ਨਾਲ ਵਿਆਹ ਕੀਤਾ ਹੈ। ਮੈਨੂੰ ਲਗਦਾ ਹੈ ਕਿ ਮੈਂ ਬੇਹੱਦ ਖ਼ੁਸ਼ਨਸੀਬ ਹਾਂ। ਵਾਮਿਕਾ ਨਾਲ ਸਾਡੀ ਇਸ ਵਾਰ ਦੀ ਮੈਰਿਜ ਐਨੀਵਰਸਰੀ ਹੋਰ ਵੀ ਖ਼ੂਬਸੂਰਤ ਤੇ ਯਾਦਗਾਰੀ ਹੋ ਗਈ ਹੈ।
ਦੂਜੇ ਪਾਸੇ, ਵਿਰਾਟ ਕੋਹਲੀ ਦੀ ਪਤਨੀ ਅਨੁਸ਼ਕਾ ਸ਼ਰਮਾ ਨੇ ਵੀ ਆਪਣੇ ਇੰਸਟਾ ਅਕਾਊਂਟ `ਤੇ ਕੁੱਝ ਤਸਵੀਰਾਂ ਸ਼ੇਅਰ ਕਰਕੇ ਆਪਣੇ ਫ਼ੈਨਜ਼ ਨਾਲ ਆਪਣੀ ਖ਼ੁਸ਼ੀ ਸਾਂਝੀ ਕੀਤੀ। ਇਸ ਦੌਰਾਨ ਅਨੁਸ਼ਕਾ ਨੇ ਆਪਣੀ ਤੇ ਵਿਰਾਟ ਦੀਆਂ ਕੁੱਝ ਤਸਵੀਰਾਂ ਇੰਸਟਾ `ਤੇ ਸ਼ੇਅਰ ਕੀਤੀਆਂ ਅਤੇ ਨਾਲ ਹੀ ਪਿਆਰਾ ਸੰਦੇਸ਼ ਵੀ ਲਿਖਿਆ। ਉਨ੍ਹਾਂ ਨੇ ਲਿਖਿਆ ਕਿ ਉਨ੍ਹਾਂ ਦਾ ਰਿਸ਼ਤਾ ਦੁਨੀਆ `ਚ ਸਭ ਤੋਂ ਪਿਆਰਾ ਹੈ। ਉਨ੍ਹਾਂ ਦੇ ਰਿਸ਼ਤੇ ਵਿੱਚ ਪਿਆਰ, ਵਿਸ਼ਵਾਸ ਦੇ ਨਾਲ ਨਾਲ ਸਕਿਉਰਟੀ ਵੀ ਹੈ। ਜਿਸ ਦੇ ਬਿਨਾਂ ਕੋਈ ਹਰਗਿਜ਼ ਇੱਕ ਦੂਜੇ ਨਾਲ ਜ਼ਿੰਦਗੀ ਨਹੀਂ ਗੁਜ਼ਾਰ ਸਕਦਾ।
View this post on Instagram
ਇਨ੍ਹਾਂ ਤਸਵੀਰਾਂ ਵਿੱਚ ਸਾਫ਼ ਨਜ਼ਰ ਆਉਂਦਾ ਹੈ ਕਿ ਅਨੁਸ਼ਕਾ ਤੇ ਵਿਰਾਟ ਦਾ ਰਿਸ਼ਤਾ ਕਿੰਨਾ ਗੂੜ੍ਹਾ ਹੈ ਅਤੇ ਦੋਵੇਂ ਇੱਕ ਦੂਜੇ ਕਿੰਨਾਂ ਖ਼ੁਸ਼ ਰਹਿੰਦੇ ਹਨ ਅਤੇ ਜੰਮ ਕੇ ਮਸਤੀ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Anniversary, Anushka Sharma, Bollywood, Bollywood actress, Couple, Cricket News, Entertainment news, Family, Indian team, Instagram, Marriage, Pictures, Social media, Team India, Virat Kohli