ਭਾਰਤੀ ਕ੍ਰਿਕਟ ਟੀਮ ਦੀਆਂ ਅਕਸਰ ਮੌਜ-ਮਸਤੀ ਦੀਆਂ ਵੀਡੀਓ ਵਾਇਰਲ ਹੁੰਦੀਆਂ ਰਹਿੰਦੀਆਂ ਹਨ। ਭਾਰਤੀ ਕ੍ਰਿਕਟ ਟੀਮ ਦੇ ਸਭ ਤੋਂ ਸੀਨੀਅਰ ਖਿਡਾਰੀ ਵਿਰਾਟ ਕੋਹਲੀ ਕਈ ਵਾਰ ਖਿਡਾਰੀ ਨਾਲ ਹੱਸੀ -ਮਜ਼ਾਕ ਕਰਦੇ ਨਜ਼ਰ ਆਉਂਦੇ ਹਨ। ਇਸੇ ਵਿੱਚ ਵਿਰਾਟ ਕੋਹਲੀ ਦੀ ਵੀਡੀਓ ਖਿੱਚ ਦਾ ਕੇਂਦਰ ਬਣੀ ਹੋਈ ਹੈ। ਉਹ ਨੌਜਵਾਨ ਸ਼ੁਭਮਨ ਗਿੱਲ ਨਾਲ ਮਜ਼ਾਕ ਕਰਦੇ ਹੋਏ ਕੈਮਰੇ 'ਚ ਕੈਦ ਹੋ ਗਏ ਹਨ। ਵੀਡੀਓ 'ਚ ਉਹ ਗਿੱਲ ਦੇ ਪ੍ਰਾਈਵੇਟ ਪਾਰਟ 'ਤੇ ਹੱਥ ਮਾਰਦੇ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡਿਆ 'ਚ ਤੇਜੀ ਨਾਲ ਵਾਇਰਲ ਹੋ ਰਹੀ ਹੈ।
Anna kuda mana batch aa😂😂
Ayanaki avad aina chepandi ra #ViratKohli India lo ne most followed celebrity ani nka chinna pillodu anukutundu 🤣🤣😍😍🥹 pic.twitter.com/SOy1Ymye9y
— Aggressive (@bad__Boy15) February 19, 2023
ਦੂਜੇ ਪਾਸੇ ਵਿਰਾਟ ਕੋਹਲੀ ਨੇ ਆਸਟ੍ਰੇਲੀਆ ਖਿਲਾਫ ਦੂਜੀ ਪਾਰੀ ਤੋਂ ਬਾਅਦ 25 ਹਜ਼ਾਰ ਦੌੜਾਂ ਪੂਰੀਆਂ ਕਰ ਲਈਆਂ ਹਨ। ਅਜਿਹਾ ਕਰਨ ਵਾਲਾ ਉਹ ਭਾਰਤ ਦਾ ਦੂਜਾ ਖਿਡਾਰੀ ਬਣ ਗਏ ਹਨ। ਇਸ ਤੋਂ ਪਹਿਲਾਂ ਸਚਿਨ ਤੇਂਦੁਲਕਰ ਅਜਿਹਾ ਕਾਰਨਾਮਾ ਕਰ ਚੁੱਕੇ ਹਨ। ਉਹ 25,000 ਦੌੜਾਂ ਪੂਰੀਆਂ ਕਰਨ ਵਾਲੇ ਦੁਨੀਆ ਦੇ ਛੇਵੇਂ ਖਿਡਾਰੀ ਹਨ।
ਦੱਸ ਦੇਈਏ ਕਿ ਸ਼ੁਭਮਨ ਗਿੱਲ ਪਲੇਇੰਗ 11 ਦਾ ਹਿੱਸਾ ਨਹੀਂ ਹੈ। ਪਰ ਕੇਐਲ ਰਾਹੁਲ ਜਿਸ ਤਰ੍ਹਾਂ ਦਾ ਪ੍ਰਦਰਸ਼ਨ ਕਰ ਰਹੇ ਹਨ, ਉਸ ਤੋਂ ਬਾਅਦ ਸ਼ੁਭਮਨ ਗਿੱਲ ਉਨ੍ਹਾਂ ਦੀ ਜਗ੍ਹਾ ਲੈ ਸਕਦੇ ਹਨ। ਸ਼ੁਭਮਨ ਸ਼ਾਨਦਾਰ ਫਾਰਮ 'ਚ ਚੱਲ ਰਹੇ ਹਨ, ਉਨ੍ਹਾਂ ਨੇ ਹਾਲ ਹੀ 'ਚ ਦੋਹਰਾ ਸੈਂਕੜਾ ਵੀ ਲਗਾਇਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Cricket news update, Sports, Virat