Home /News /sports /

ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

ਵਿਸ਼ਵਨਾਥ ਸੁਰੇਸ਼, ਵੰਸ਼ਜ ਤੇ ਦੇਵਿਕਾ ਨੇ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ 'ਚ ਜਿੱਤੇ ਗੋਲਡ ਮੈਡਲ

Youth Boxing Championship in Spain-ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸਜ ਅਤੇ ਦੇਵਿਕਾ ਘੋਰਪੜੇ ਨੇ ਲਾ ਨੁਸੀਆ, ਸਪੇਨ ਵਿੱਚ ਚੱਲ ਰਹੀ ਆਈਬੀਏ ਯੂਥ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤਣ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ।

  • Share this:

Youth Boxing Championship in Spain- ਭਾਰਤੀ ਮੁੱਕੇਬਾਜ਼ ਵਿਸ਼ਵਨਾਥ ਸੁਰੇਸ਼, ਵੰਸਜ ਅਤੇ ਦੇਵਿਕਾ ਘੋਰਪੜੇ ਨੇ ਲਾ ਨੁਸੀਆ, ਸਪੇਨ ਵਿੱਚ ਚੱਲ ਰਹੀ ਆਈਬੀਏ ਯੂਥ ਪੁਰਸ਼ ਅਤੇ ਮਹਿਲਾ ਵਿਸ਼ਵ ਮੁੱਕੇਬਾਜ਼ੀ ਚੈਂਪੀਅਨਸ਼ਿਪ ਵਿੱਚ ਸੋਨ ਤਗਮੇ ਜਿੱਤਣ ਲਈ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ। ਚੇਨਈ ਵਿੱਚ ਜਨਮੇ ਵਿਸ਼ਵਨਾਥ ਨੇ ਇਸ ਵੱਕਾਰੀ ਚੈਂਪੀਅਨਸ਼ਿਪ ਵਿੱਚ ਭਾਰਤ ਲਈ ਪਹਿਲਾ ਸੋਨ ਤਗ਼ਮਾ ਜਿੱਤਿਆ। ਉਸ ਨੇ ਪੁਰਸ਼ਾਂ ਦੇ 48 ਕਿਲੋ ਭਾਰ ਵਰਗ ਦੇ ਫਾਈਨਲ ਵਿੱਚ ਫਿਲੀਪੀਨਜ਼ ਦੇ ਰੋਨੇਲ ਸੁਯੋਮ ਨੂੰ ਹਰਾ ਕੇ ਸੋਨ ਤਗ਼ਮਾ ਜਿੱਤਿਆ।

ਇਸ ਤੋਂ ਬਾਅਦ ਰਿੰਗ 'ਤੇ ਉਤਰੀ ਭਾਵਨਾ ਸ਼ਰਮਾ ਨੂੰ ਮਹਿਲਾਵਾਂ ਦੇ 48 ਕਿਲੋ ਭਾਰ ਵਰਗ 'ਚ ਉਜ਼ਬੇਕਿਸਤਾਨ ਦੀ ਗੁਲਸੇਵਰ ਗਨੀਵਾ ਤੋਂ 0-5 ਨਾਲ ਹਾਰ ਦੇ ਕਾਰਨ ਚਾਂਦੀ ਦੇ ਤਗਮੇ ਨਾਲ ਸੰਤੋਸ਼ ਕਰਨਾ ਪਿਆ। ਆਸ਼ੀਸ਼ (54 ਕਿਲੋ) ਚਾਂਦੀ ਦਾ ਤਗਮਾ ਜਿੱਤਣ ਵਾਲਾ ਦੂਜਾ ਭਾਰਤੀ ਸੀ। ਉਹ ਜਾਪਾਨੀ ਮੁੱਕੇਬਾਜ਼ ਯੁਤਾ ਸਕਾਈ ਤੋਂ 1-4 ਨਾਲ ਹਾਰ ਗਿਆ। ਪੁਣੇ ਦੀ ਰਹਿਣ ਵਾਲੀ ਦੇਵਿਕਾ ਨੇ ਮਹਿਲਾਵਾਂ ਦੇ 52 ਕਿਲੋਗ੍ਰਾਮ ਫਾਈਨਲ 'ਚ ਇੰਗਲੈਂਡ ਦੀ ਲੌਰੇਨ ਮੈਕੀ ਨੂੰ ਹਰਾ ਕੇ ਭਾਰਤ ਦੇ ਖਾਤੇ 'ਚ ਦੂਜਾ ਸੋਨ ਤਮਗਾ ਜੋੜਿਆ।

ਨੌਜਵਾਨ ਏਸ਼ਿਆਈ ਚੈਂਪੀਅਨ ਵੰਸ਼ਜ ਨੇ ਭਾਰਤ ਲਈ ਤੀਜਾ ਸੋਨ ਤਗ਼ਮਾ ਜਿੱਤਿਆ। ਸੋਨੀਪਤ ਦੇ ਰਹਿਣ ਵਾਲੇ ਇਸ ਮੁੱਕੇਬਾਜ਼ ਨੇ ਪੁਰਸ਼ਾਂ ਦੇ 63.5 ਕਿਲੋਗ੍ਰਾਮ ਭਾਰ ਵਰਗ ਦੇ ਫਾਈਨਲ ਵਿੱਚ ਆਸਾਨੀ ਨਾਲ ਜਾਰਜੀਆ ਦੇ ਡੇਮੂਰ ਕਜ਼ਾਯਾ ਨੂੰ ਹਰਾਇਆ। ਭਾਰਤ 11 ਤਗਮਿਆਂ ਨਾਲ ਮੁਕਾਬਲੇ ਵਿੱਚ ਸਿਖਰ ’ਤੇ ਰਿਹਾ। ਉਸ ਤੋਂ ਬਾਅਦ ਉਜ਼ਬੇਕਿਸਤਾਨ (10), ਆਇਰਲੈਂਡ (ਸੱਤ) ਅਤੇ ਕਜ਼ਾਕਿਸਤਾਨ (ਸੱਤ) ਦਾ ਨੰਬਰ ਆਉਂਦਾ ਹੈ।



ਇਸ ਸਾਲ ਚੈਂਪੀਅਨਸ਼ਿਪ ਵਿੱਚ 73 ਦੇਸ਼ਾਂ ਦੇ ਕਰੀਬ 600 ਮੁੱਕੇਬਾਜ਼ਾਂ ਨੇ ਹਿੱਸਾ ਲਿਆ। ਭਾਰਤ ਨੇ ਮਹਿਲਾ ਵਰਗ ਵਿੱਚ ਅੱਠ ਤਗਮੇ ਜਿੱਤੇ, ਜੋ ਇੱਕ ਰਿਕਾਰਡ ਹੈ। ਰਵੀਨਾ (63 ਕਿਲੋਗ੍ਰਾਮ) ਅਤੇ ਕੀਰਤੀ (81 ਕਿਲੋਗ੍ਰਾਮ ਤੋਂ ਵੱਧ) ਮੁਕਾਬਲੇ ਦੇ ਆਖਰੀ ਦਿਨ ਮਹਿਲਾ ਵਰਗ ਦੇ ਫਾਈਨਲ ਵਿੱਚ ਭਾਰਤ ਦੇ ਖਾਤੇ ਵਿੱਚ ਦੋ ਹੋਰ ਸੋਨ ਤਗਮੇ ਜੋੜ ਸਕਦੀਆਂ ਹਨ। ਰਵੀਨਾ ਅਤੇ ਕੀਰਤੀ ਦਾ ਮੁਕਾਬਲਾ ਕ੍ਰਮਵਾਰ ਨੀਦਰਲੈਂਡ ਦੀ ਮੇਗਨ ਡੇਕਲਰ ਅਤੇ ਆਇਰਲੈਂਡ ਦੀ ਐਲਿਜ਼ਾਬੇਥ ਡੀ ਆਰਸੀ ਨਾਲ ਹੋਵੇਗਾ।

Published by:Ashish Sharma
First published:

Tags: Boxing, Gold Medal, Spain, Sports