Video : ਦਰਦ ਨਾਲ ਪਰੇਸ਼ਾਨ ਸੀ ਬੱਲੇਬਾਜ਼, ਮੋਢੇ ਤੇ ਚੁੱਕ ਕੇ ਲੈ ਗਏ ਨਿਊਜੀਲੈਂਡ ਦੇ ਖਿਡਾਰੀ, ਦੁਨੀਆ ਕਰ ਰਹੀ ਸਲਾਮ

News18 Punjabi | News18 Punjab
Updated: January 30, 2020, 9:20 PM IST
share image
Video : ਦਰਦ ਨਾਲ ਪਰੇਸ਼ਾਨ ਸੀ ਬੱਲੇਬਾਜ਼, ਮੋਢੇ ਤੇ ਚੁੱਕ ਕੇ ਲੈ ਗਏ ਨਿਊਜੀਲੈਂਡ ਦੇ ਖਿਡਾਰੀ, ਦੁਨੀਆ ਕਰ ਰਹੀ ਸਲਾਮ
Video-ਦਰਦ ਨਾਲ ਪਰੇਸ਼ਾਨ ਸੀ ਬੱਲੇਬਾਜ਼, ਮੋਢੇ ਤੇ ਚੁੱਕ ਕੇ ਲੈ ਗਏ ਦੇ ਖਿਡਾਰੀ,

  • Share this:
  • Facebook share img
  • Twitter share img
  • Linkedin share img
ਖੇਡਾਂ ਦੀ ਦੁਨੀਆ ‘ਚ ਖੇਡ ਭਾਵਨਾ ਕਾਫੀ ਮਹੱਤਵਪੂਰਨ ਸ਼ਬਦ ਹੈ। ਮੈਦਾਨ ਤੇ ਕਈ ਵਾਰ ਅਜਿਹੇ ਹਾਲਾਤ ਬਣ ਜਾਂਦੇ ਹਨ, ਜਦੋਂ ਖਿਡਾਰੀ ਇਕ-ਦੂਜੇ ਨਾਲ ਅਜਿਹਾ ਵਰਤਾਓ ਕਰਦੇ ਹਨ, ਜਿਸ ਦੀ ਮਿਸਾਲ ਦੁਨੀਆ ਭਰ ‘ਚ ਦਿੱਤੀ ਜਾਂਦੀ ਹੈ। ਦੱਖਣੀ ਅਫਰੀਕਾ ‘ਚ ਖੇਡੇ ਜਾ ਰਹੇ ਆਈਸੀਸੀ ਅੰਡਰ-19 ਵਿਸ਼ਵ ਕਪ ‘ਚ ਅਜਿਹਾ ਹੀ ਨਜਾਰਾ ਦੇਖਣ ਨੂੰ ਮਿਲਿਆ। ਇਸ ਮਹੱਤਵਪੂਰਨ ਟੂਰਨਾਮੇਂਟ ‘ਚ ਵੈਸਟਇੰਡੀਜ਼ ਅਤੇ ਨਿਯੂਜੀਲੈਂਡ ਦੇ ਵਿਚ ਖੇਡੇ ਗਏ ਮੁਕਾਬਲੇ ‘ਚ ਖੇਡ ਭਾਵਨਾ ਦੀ ਅਜਿਹੀ ਹੀ ਤਸਵੀਰ ਸਾਹਮਣੇ ਆਈ, ਜਿਸਨੇ ਦੁਨੀਆ ਭਰ ਦੇ ਖੇਡ ਪ੍ਰੇਮੀਆਂ ਨੂੰ ਆਪਣਾ ਮੁਰੀਦ ਬਣਾ ਲਿਆ। ਇੱਥੇ ਤੱਕ ਕਿ ਭਾਰਤ ਦੀ ਵਨਡੇ ਅਤੇ ਟੀ20 ਟੀਮ ਦੇ ਉਪਕਪਤਾਨ ਰੋਹਿਤ ਸ਼ਰਮਾ ਨੇ ਖਿਡਾਰੀਆਂ ਦੇ ਵਰਤਾਓ ਨੂੰ ਸਲਾਮ ਕੀਤਾ ਹੈ।

 ਮੈਕੇਂਜੀ ਨੇ ਬਣਾਈਆਂ 99 ਦੌੜਾਂ

ਦਰਅਸਲ, ਦੱਖਣੀ ਅਫਰੀਕਾ ਦੇ ਬੇਨੋਨੀ ‘ਚ ਨਿਯੂਜੀਲੈਂਡ ਅਤੇ ਵੈਸਟਇੰਡੀਜ਼ ਦੇ ਵਿਚ ਅੰਡਰ 19 ਵਿਸ਼ਵ ਕਪ ਦਾ ਕਵਾਟਰ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਸੀ। ਇਸ ਮੈਚ ‘ਚ ਵੈਸਟਇੰਡੀਜ਼ ਦੇ ਬੱਲੇਬਾਜ਼ ਕਿਰਕ ਮੈਕੇਂਜੀ ਨੇ 99 ਦੌੜਾਂ ਦੀ ਜਬਰਦਸਤ ਪਾਰੀ ਖੇਡੀ। ਵੇਸਟਇੰਡੀਜ਼ ਦੀ ਪਾਰੀ ਦੇ 48ਵੇਂ ਓਵਰ ‘ਚ ਮੈਕੇਂਜੀ 99 ਦੌੜਾਂ ਦੀ ਪਾਰੀ ਖੇਡ ਆਉਟ ਹੋ ਗਏ। ਉਹ ਆਪਣੀ ਟੀਮ ਦੇ ਆਖਿਰੀ ਬੱਲੇਬਾਜ਼ ਸੀ। ਅਜਿਹੇ ਵਿਚ ਵੇਸਟਇੰਡੀਜ਼ ਦੀ ਪੂਰੀ ਟੀਮ 47.5 ਓਵਰਾਂ ‘ਚ 238 ਦੌੜਾਂ ਤੇ ਆਉਟ ਹੋ ਗਈ। ਪਰ ਮੈਕੇਂਜੀ ਦੇ ਆਉਟ ਹੁੰਦੇ ਹੀ ਉਨ੍ਹਾਂ ਦੇ ਸੱਜੇ ਪੈਰ ਦੀ ਮਾਸਪੇਸ਼ੀਆਂ ‘ਚ ਖਿਚਾਅ ਆ ਗਿਆ ਅਤੇ ਉਹ ਮੈਦਾਨ ਤੇ ਹੀ ਡਿੱਗ ਗਏ ਅਤੇ ਦਰਦ ਨਾਲ ਪਰੇਸ਼ਾਨ ਦਿਖੇ। ਤਾੜੀਆਂ ਨਾਲ ਕੀਤਾ ਸਵਾਗਤ

ਵੇਸਟਇੰਡੀਜ਼ ਦੇ ਬੱਲੇਬਾਜ਼ ਨੂੰ ਜ਼ਮੀਨ ਤੇ ਡਿੱਗਿਆ ਦੇਖ ਨਿਯੂਜੀਲੈਂਡ ਦੇ ਦੋ ਖਿਡਾਰੀ ਅੱਗੇ ਆਏ। ਜੇਸੀ ਤਾਸ਼ਕੋਫ ਅਤੇ ਤੇਜ਼ ਗੇਂਦਬਾਜ਼ ਜੋਏ ਫੀਲਡ ਨੇ ਖੇਡ ਭਾਵਨਾ ਦੀ ਮਿਸਾਲ ਪੇਸ਼ ਕਰਦੇ ਹੋਏ ਮੈਕੇਂਜੀ ਨੂੰ ਚੁੱਕਿਆ ਅਤੇ ਮੈਦਾਨ ਤੋਂ ਬਾਹਰ ਲੈ ਗਏ। ਖੇਡ ਮੈਦਾਨ ‘ਚ ਇਸ ਖੂਬਸੂਰਤ ਤਸਵੀਰ ਨੂੰ ਵੇਖ ਕੇ ਸਟੇਡੀਅਮ ‘ਚ ਮੌਜੂਦ ਦਰਸ਼ਕਾਂ ਨੇ ਤਾੜੀਆਂ ਨਾਲ ਨਿਯੂਜੀਲੈਂਡ ਦੇ ਖਿਡਾਰੀਆਂ ਦਾ ਸਵਾਗਤ ਕੀਤਾ। ਮੈਕੇਂਜੀ ਇਸ ਤੋਂ ਪਹਿਲਾਂ 43ਵੇਂ ਓਵਰ ‘ਚ ਮਾਸਪੇਸ਼ੀਆਂ ‘ਚ ਖਿਚਾਵ ਦੇ ਕਾਰਨ 99 ਦੌੜਾਂ ਤੇ ਰਿਟਾਇਰਡ ਹਾਰਟ ਹੋ ਕੇ ਮੈਦਾਨ ਤੋਂ ਬਾਹਰ ਚਲੇ ਗਏ।

 

ਰੋਹਿਤ ਸ਼ਰਮਾ ਨੇ ਕੀਤਾ ਸਲਾਮ

ਟੀਮ ਇੰਡੀਆ ਨੂੰ ਸੁਪਰ ਓਵਰ ‘ਚ ਜਬਰਦਸਤ ਜਿੱਤ ਦਿਵਾਉਣ ਵਾਲੇ ਰੋਹਿਤ ਸ਼ਰਮਾ ਨੇ ਵੀ ਨਿਯੂਜੀਲੈਂਡ ਦੇ ਖਿਡਾਰੀਆਂ ਦੇ ਇਸ ਵਿਵਹਾਰ ਦੀ ਜੰਮ ਕੇ ਤਾਰੀਫ ਕੀਤੀ। ਰੋਹਿਤ ਸ਼ਰਮਾ ਨੇ ਸੋਸ਼ਲ ਮੀਡੀਆ ਤੇ ਪੋਸਟ ਕੀਤਾ, ਇਹ ਦੇਖਣਾ ਸੁਖਦ ਹੈ। ਖੇਡ ਭਾਵਨਾ ਆਪਣੇ ਸਭ ਤੋਂ ਉੱਚੇ ਮੁਕਾਮ ਤੇ ਹੈ।

 
First published: January 30, 2020
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading