Home /News /sports /

Commonwealth Games 2022: ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਮਨਾਇਆ ਜਸ਼ਨ

Commonwealth Games 2022: ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਮਨਾਇਆ ਜਸ਼ਨ

Commonwealth Games 2022: ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਮਨਾਇਆ ਜਸ਼ਨ

Commonwealth Games 2022: ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਮੂਸੇਵਾਲਾ ਦੇ ਅੰਦਾਜ਼ 'ਚ ਪੱਟ 'ਤੇ ਥਾਪੀ ਮਾਰ ਮਨਾਇਆ ਜਸ਼ਨ

Commonwealth Games 2022: ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਕਿਹਾ, 'ਪੰਜਾਬੀ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਮੈਂ 2 ਦਿਨ ਤੱਕ ਖਾਣਾ ਵੀ ਨਹੀਂ ਖਾਧਾ ਸੀ। ਇਹ ਮੇਰੇ ਲਈ ਬਿਲਕੁਲ ਦਿਲ ਤੋੜਨ ਵਾਲਾ ਸੀ।

ਹੋਰ ਪੜ੍ਹੋ ...
 • Share this:
  ਬਰਮਿੰਘਮ- ਵੇਟਲਿਫਟਰ ਵਿਕਾਸ ਠਾਕੁਰ ਇੱਥੇ ਰਾਸ਼ਟਰਮੰਡਲ ਖੇਡਾਂ (Commonwealth Games-2022) ਵਿੱਚ ਸਿਲਵਰ ਮੈਡਲ ਜਿੱਤਿਆ ਹੈ। ਉਹ ਸਿੱਧੂ ਮੂਸੇਵਾਲਾ ਦੇ ਬਹੁਤ ਵੱਡੇ ਫੈਨ ਹਨ। ਖੇਡਾਂ ਵਿੱਚ ਆਪਣੇ ਮੁਕਾਬਲੇ ਦੌਰਾਨ ਵੀ ਉਹ ਸਿੱਧੂ ਮੂਸੇਵਾਲਾ ਦੇ ਸੰਗੀਤ ਬਾਰੇ ਸੋਚ ਰਿਹਾ ਸੀ। ਰਾਸ਼ਟਰਮੰਡਲ ਖੇਡਾਂ 'ਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਵਿਕਾਸ ਠਾਕੁਰ ਨੇ ਸਿੱਧੂਮੂਸੇਵਾਲਾ ਦੇ ਅੰਦਾਜ਼ ਵਿੱਚ ਪੱਟ ‘ਤੇ ਥਾਪੀ ਮਾਰ ਕੇ ਜਸ਼ਨ ਮਨਾਇਆ। ਦੱਸ ਦਈਏ ਕਿ ਮੂਸੇਵਾਲਾ ਦੇ ਕਤਲ ਤੋਂ ਬਾਅਦ ਵਿਕਾਸ ਠਾਕੁਰ ਨੇ ਦੋ ਦਿਨ ਤੱਕ ਨਹੀਂ ਖਾਧਾ ਸੀ।

  ਹਿਮਾਚਲ ਪ੍ਰਦੇਸ਼ ਦੇ ਰਾਜਪੂਤ ਜਾਟ ਭਾਈਚਾਰੇ ਨਾਲ ਸਬੰਧਤ ਵਿਕਾਸ ਠਾਕੁਰ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਚਾਂਦੀ ਦਾ ਤਗਮਾ ਜਿੱਤਣ ਤੋਂ ਬਾਅਦ ਕਿਹਾ, 'ਪੰਜਾਬੀ ਥਾਪੀ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਸੀ। ਉਨ੍ਹਾਂ ਦੇ ਕਤਲ ਤੋਂ ਬਾਅਦ ਮੈਂ 2 ਦਿਨ ਤੱਕ ਖਾਣਾ ਵੀ ਨਹੀਂ ਖਾਧਾ ਸੀ। ਇਹ ਮੇਰੇ ਲਈ ਬਿਲਕੁਲ ਦਿਲ ਤੋੜਨ ਵਾਲਾ ਸੀ। ਤੁਹਾਨੂੰ ਦੱਸ ਦੇਈਏ ਕਿ ਸਿੱਧੂ ਨੂੰ 29 ਮਈ 2022 ਨੂੰ ਪੰਜਾਬ ਵਿੱਚ ਉਨ੍ਹਾਂ ਦੇ ਘਰ ਨੇੜੇ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ।

  ਵਿਕਾਸ ਠਾਕੁਰ ਨੇ ਕਿਹਾ, 'ਮੈਂ ਉਸ ਨੂੰ ਨਾ ਕਦੇ ਮਿਲਿਆ ਹਾਂ ਅਤੇ ਨਾ ਹੀ ਹੁਣ ਮਿਲਾ ਸਕਾਂਗਾ ਪਰ ਉਨ੍ਹਾਂ ਦੇ ਗੀਤ ਹਮੇਸ਼ਾ ਮੇਰੇ ਨਾਲ ਰਹਿਣਗੇ। ਇੱਥੇ ਆਉਣ ਤੋਂ ਪਹਿਲਾਂ ਵੀ ਮੈਂ ਉਹੀ ਸੁਣ ਰਿਹਾ ਸੀ। ਮੈਂ ਹਮੇਸ਼ਾ ਉਸ ਦਾ ਵੱਡਾ ਪ੍ਰਸ਼ੰਸਕ ਰਹਾਂਗਾ।  ਰੇਲਵੇ ਕਰਮਚਾਰੀ ਬ੍ਰਿਜਲਾਲ ਠਾਕੁਰ ਦਾ ਬੇਟਾ ਵਿਕਾਸ ਬਚਪਨ ਵਿੱਚ ਬਹੁਤ ਸ਼ਰਾਰਤੀ ਸੀ ਅਤੇ ਹੋਮਵਰਕ ਤੋਂ ਬਾਅਦ ਉਸਨੂੰ ਰੁਝਿਆ ਰੱਖਣ ਲਈ ਖੇਡਾਂ ਵਿੱਚ ਲਗਾਇਆ ਗਿਆ ਸੀ। ਉਨ੍ਹਾਂ ਨੇ ਕਿਹਾ, 'ਮੈਂ ਆਪਣਾ ਹੋਮਵਰਕ ਜਲਦੀ ਕਰ ਲੈਂਦਾ ਸੀ ਅਤੇ ਮੈਂ ਬੁਰੀ ਸੰਗਤ ਵਿਚ ਨਾ ਪਵਾਂ, ਇਸ ਲਈ ਮੇਰੇ ਮਾਤਾ-ਪਿਤਾ ਨੇ ਮੈਨੂੰ ਖੇਡਾਂ ਵਿਚ ਸ਼ਾਮਲ ਕੀਤਾ। ਅਥਲੈਟਿਕਸ, ਮੁੱਕੇਬਾਜ਼ੀ ਵਿੱਚ ਹੱਥ ਅਜ਼ਮਾਉਣ ਤੋਂ ਬਾਅਦ, ਮੈਂ ਵੇਟਲਿਫਟਿੰਗ ਨੂੰ ਚੁਣਿਆ।  ਦੱਸ ਦਈਏ ਕਿ  ਬਰਮਿੰਘਮ ਵਿੱਚ ਹੋ ਰਹੀਆਂ ਰਾਸ਼ਟਰਮੰਡਲ ਖੇਡਾਂ ਵਿੱਚ ਇਹ ਭਾਰਤ ਦਾ 12ਵਾਂ ਤਮਗਾ ਹੈ। ਇਨ੍ਹਾਂ ਵਿੱਚੋਂ 8 ਮੈਡਲ ਵੇਟਲਿਫਟਿੰਗ ਵਿੱਚ ਆਏ ਹਨ। ਮੁੱਖ ਮੰਤਰੀ ਭਗਵੰਤ ਮਾਨ ਨੇ ਰਾਸ਼ਟਰਮੰਡਲ ਖੇਡਾਂ ਵਿੱਚ ਭਾਰਤੀ ਭਾਰ ਤੋਲਕ ਵਿਕਾਸ ਠਾਕੁਰ ਨੂੰ ਚਾਂਦੀ ਤਮਗਾ ਜਿੱਤਣ 'ਤੇ ਵਧਾਈ ਦਿੱਤੀ ਹੈ। ਇਸ ਨਾਲ ਹੀ ਮੁੱਖ ਮੰਤਰੀ ਮਾਨ ਨੇ ਵਿਕਾਸ ਠਾਕੁਰ ਨੂੰ 50 ਲੱਖ ਰੁਪਏ ਦੇਣ ਦਾ ਐਲਾਨ ਕੀਤਾ ਹੈ। ਉਨ੍ਹਾਂ ਇਹ ਜਾਣਕਾਰੀ ਆਪਣੇ ਟਵਿੱਟਰ ਹੈਂਡਲ ਤੋਂ ਦਿੱਤੀ ਹੈ।
  Published by:Ashish Sharma
  First published:

  Tags: Commonwealth Games 2022, CWG, Sports, Weight

  ਅਗਲੀ ਖਬਰ