ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜੀ


Updated: November 16, 2018, 3:09 PM IST
ਮਹਿਲਾ ਕ੍ਰਿਕਟ ਟੀਮ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ 'ਚ ਪੁੱਜੀ

Updated: November 16, 2018, 3:09 PM IST
ਵੈਸਟ ਇੰਡੀਜ਼ 'ਚ ਖੇਡੇ ਜਾ ਰਹੇ ਮਹਿਲਾ ਕ੍ਰਿਕਟ ਟੀ-20 ਵਿਸ਼ਵ ਕੱਪ ਵਿਚ ਭਾਰਤੀ ਮਹਿਲਾ ਕ੍ਰਿਕਟ ਟੀਮ ਨੇ ਆਇਅਰਲੈਂਡ ਨੂੰ 52 ਦੌੜਾਂ ਨਾਲ ਹਰਾ ਕੇ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ‘ਚ ਆਪਣੀ ਥਾਂ ਪੱਕੀ ਕਰ ਲਈ ਹੈ। ਇਹ ਭਾਰਤ ਦੀ ਤੀਜੀ ਜਿੱਤ ਹੈ। ਭਾਰਤ ਨੇ ਨਿਊਜ਼ੀਲੈਂਡ ਨੂੰ ਮਾਤ ਦੇ ਕੇ ਵਿਸ਼ਵ ਕੱਪ ਮੁਹਿੰਮ ਦੀ ਜੇਤੂ ਸ਼ੁਰੂਆਤ ਕੀਤੀ ਸੀ। ਇਸ ਤੋਂ ਬਾਅਦ ਪਾਕਿਸਤਾਨ ਨੂੰ ਦੂਜੇ ਮੈਚ ‘ਚ ਹਰਾਇਆ ਸੀ ਅਤੇ ਹੁਣ ਆਈਅਰਲੈਂਡ ਨੂੰ ਮਾਤ ਦੇ ਭਾਰਤ ਆਸਟ੍ਰੇਲੀਆ ਦੇ ਨਾਲ ਆਖਿਰੀ ਚਾਰ ‘ਚ ਆਪਣੀ ਥਾਂ ਬਣਾਉਣ ਵਾਲੀ ਦੂਜੀ ਟੀਮ ਬਣ ਗਈ ਹੈ। ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਲਈ ਮੈਦਾਨ ‘ਚ ਉੱਤਰੀ ਅਤੇ ਆਇਰਸ਼ ਟੀਮ ਅੱਗੇ ਜਿੱਤ ਲਈ 146 ਦੌੜਾਂ ਦਾ ਟੀਚਾ ਰੱਖਿਆ। ਪਰ ਆਈਰਸ਼ ਟੀਮ 20 ਓਵਰਾਂ ‘ਚ ਸਿਰਫ 93 ਸਕੋਰ ਹੀ ਬਣਾ ਸਕੀ। ਟੀਮ ਇੰਡੀਆ 2010 ਤੋਂ ਬਾਅਦ ਪਹਿਲੀ ਵਾਰ ਸੈਮੀਫਾਈਨਲ ‘ਚ ਪਹੁੰਚੀ ਹੈ। ਟੀਮ ਇੰਡੀਆ ਦੀ ਟੌਪ ਸਕੋਰਰ ਮਿਤਾਲੀ ਰਾਜ ਰਹੀ, ਉਸ ਨੂੰ ਚੰਗੇ ਪ੍ਰਦਰਸ਼ਨ ਲਈ ਮੈਨ ਆਫ ਦ ਮੈਚ ਵੀ ਚੁਣਿਆ ਗਿਆ।
First published: November 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ