BCCI ਨੇ ਕੀਤਾ ਐਲਾਨ, 'ਮਹਿਲਾ IPL' ਮੁਕਾਬਲੇ 'ਚ ਹਰਮਨਪ੍ਰੀਤ ਅਤੇ ਸਮ੍ਰਿਤੀ ਮੰਧਾਨਾ ਕਰਨਗੀਆਂ ਕਪਤਾਨੀ

Damanjeet Kaur
Updated: May 16, 2018, 2:11 PM IST
BCCI ਨੇ ਕੀਤਾ ਐਲਾਨ, 'ਮਹਿਲਾ IPL' ਮੁਕਾਬਲੇ 'ਚ ਹਰਮਨਪ੍ਰੀਤ ਅਤੇ ਸਮ੍ਰਿਤੀ ਮੰਧਾਨਾ ਕਰਨਗੀਆਂ ਕਪਤਾਨੀ
BCCI ਨੇ ਕੀਤਾ ਐਲਾਨ, 'ਮਹਿਲਾ IPL' ਮੁਕਾਬਲੇ 'ਚ ਹਰਮਨਪ੍ਰੀਤ ਅਤੇ ਸਮ੍ਰਿਤੀ ਮੰਧਾਨਾ ਕਰਨਗੀਆਂ ਕਪਤਾਨੀ
Damanjeet Kaur
Updated: May 16, 2018, 2:11 PM IST
ਭਾਰਤੀ ਮਹਿਲਾ ਕ੍ਰਿਕਟ ਟੀਮ ਦੇ ਲਈ ਵੱਡੀ ਖੁਸ਼ਖਬਰੀ ਹੈ, ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀਸੀਸੀਆਈ) ਨੇ ਇੰਡੀਅਨ ਪ੍ਰੀਮਿਅਰ ਲੀਗ ਦੇ ਮੌਜੂਦਾ ਸੈਸ਼ਨ ਦੇ ਪਲੇਅ ਆਫ਼ ਤੋਂ ਠੀਕ ਪਹਿਲਾਂ ਮਹਿਲਾਵਾਂ ਲਈ ਆਈ.ਪੀ.ਐਲ ਦੀ ਤਰਜ਼ 'ਤੇ ਇੱਕ ਮੈਚ ਕਰਵਾਉਣ ਦਾ ਫ਼ੈਸਲਾ ਕੀਤਾ ਹੈ। ਇਸ ਪ੍ਰਦਰਸ਼ਨੀ ਮੁਕਾਬਲੇ ਵਿੱਚ ਟੀ-20 ਟੀਮ ਦੀ ਕਪਤਾਨ ਹਰਮਨਪ੍ਰੀਤ ਕੌਰ ਅਤੇ ਦਿੱਗਜ਼ ਬੱਲੇਬਾਜ਼ ਸਮ੍ਰਿਤੀ ਮੰਧਾਨਾ ਕਪਤਾਨੀ ਕਰਦੀਆਂ ਦਿਖਣਗੀਆਂ।

ਬੀਸੀਸੀਆਈ ਨੇ ਮੰਗਲਵਾਰ ਨੂੰ ਇਸ ਮੁਕਾਬਲੇ ਦਾ ਐਲਾਨ ਕੀਤਾ। ਇਹ ਮਹਿਲਾ ਟੀ-20 ਚੈਲੇਂਜ ਮੈਚ 22 ਮਈ ਨੂੰ ਖੇਡਿਆ ਜਾਵੇਗਾ। ਬੀਸੀਸੀਆਈ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਵਰਲਡ ਕੱਪ-2017 ਦੇ ਫਾਈਨਲ ਵਿੱਚ ਪਹੁੰਚੀ ਭਾਰਤੀ ਟੀਮ ਦੀ ਸਫ਼ਲਤਾ ਨੂੰ ਦੇਖਦੇ ਹੋਏ ਇਸਦਾ ਫ਼ੈਸਲਾ ਕੀਤਾ ਗਿਆ ਹੈ। ਇਸ ਮੁਕਾਬਲੇ ਵਿੱਚ ਆਸਟ੍ਰੇਲੀਆ, ਨਿਊਜ਼ੀਲੈਂਡ ਅਤੇ ਇੰਗਲੈਂਡ ਦੀਆਂ ਖਿਡਾਰਨਾਂ ਦਿਖਣਗੀਆਂ।

ਇਹ ਖਿਡਾਰਨਾਂ ਲੈਣਗੀਆਂ ਹਿੱਸਾ:
ਇਸ ਮਾਮਲੇ ਨੂੰ ਲੈ ਕੇ ਆਈ.ਪੀ.ਐਲ ਦੇ ਪ੍ਰਧਾਨ ਰਾਜੀਵ ਸ਼ੁਕਲਾ ਨੇ ਆਪਣੇ ਬਿਆਨ ਵਿੱਚ ਕਿਹਾ ਕਿ ਆਈ.ਪੀ.ਐਲ ਪਹਿਲਾਂ ਦੀ ਤਰ੍ਹਾਂ ਚੱਲਦਾ ਰਹੇਗਾ। ਉਹਨਾਂ ਦੀ ਕੋਸ਼ਿਸ਼ ਹੈ ਕਿ ਮਹਿਲਾ ਕ੍ਰਿਕਟਰਾਂ ਨੂੰ ਵੀ IPL ਵਰਗੇ ਵੱਡੇ ਮੰਚ 'ਤੇ ਖੇਡਣ ਦਾ ਮੌਕਾ ਮਿਲੇ। ਇਸ ਮੁਕਾਬਲੇ ਲਈ ਉਹਨਾਂ ਨੇ ਕਈ ਕ੍ਰਿਕਟ ਐਸੋਸੀਏਸ਼ਨਾਂ ਨਾਲ ਗੱਲ ਕੀਤੀ ਹੈ। ਮੈਂ ਉਸਦੇ ਨਤੀਜੇ ਤੋਂ ਵੀ ਖੁਸ਼ ਹਾਂ। ਨਿਊਜ਼ੀਲੈਂਡ ਦੀ ਕਪਤਾਨ ਸੂਜੀ ਬੇਂਟਸ, ਮਹਿਲਾ ਕ੍ਰਿਕਟ ਵਿੱਚ ਸਭ ਤੋਂ ਤੇਜ਼ ਫਿਫਟੀ ਬਣਾਉਣ ਵਾਲੀ ਸਲਾਮੀ ਬੱਲੇਬਾਜ਼ ਸੋਫੀ ਡੇਵਿਨ, ਆਸਟ੍ਰੇਲੀਆ ਦੀ ਹਰਫਨਮੌਲਾ ਏਲਿਸ ਪੇਰੀ, ਵਿਕੇਟ ਕੀਪਰ ਬੱਲੇਬਾਜ਼ ਏਲਿਸਾ ਹਿਲੀ, ਮੇਗਨ ਸਕੱਟ ਅਤੇ ਬੇਥ ਮੂਨੀ ਇਸ ਮੈਚ ਵਿੱਚ ਖੇਡਣ ਲਈ ਤਿਆਰ ਹਨ।

ਉਹਨਾਂ ਨੇ ਦੱਸਿਆ ਕਿ ਇਸ ਮੁਕਾਬਲੇ ਵਿੱਚ ਇੰਗਲੈਂਡ ਵੱਲੋਂ ਡੇਨੀਅਲ ਵੇਟ ਅਤੇ ਡੇਨੀਅਲ ਡੀਜ਼ਲ ਵੀ ਹਿੱਸਾ ਲੈਣਗੀਆਂ। ਇਹ ਮੈਚ ਮੁੰਬਈ ਦੇ ਵਾਨਖੇੜੇ ਸਟੇਡੀਅਮ ਵਿੱਚ ਖੇਡਿਆ ਜਾਵੇਗਾ ਅਤੇ ਇਸਦਾ ਲਾਈਵ ਪ੍ਰਸਾਰਣ ਭਾਰਤ ਅਤੇ ਦੁਨੀਆਂ ਭਰ ਵਿੱਚ ਹੋਵੇਗਾ।

ਕਮੇਟੀ ਆਫ਼ ਐਡਮਿਨੀਸਟ੍ਰੇਸ਼ਨ ਦੀ ਮੈਂਬਰ ਅਤੇ ਸਾਬਕਾ ਭਾਰਤੀ ਮਹਿਲਾ ਕ੍ਰਿਕਟਰ ਡਾਇਨਾ ਏਡੁਲਜੀ ਨੇ ਦੱਸਿਆ ਕਿ ਮਿਤਾਲੀ ਰਾਜ, ਝੂਲਣ ਗੋਸਵਾਮੀ, ਹਰਮਨਪ੍ਰੀਤ ਕੌਰ, ਸਮ੍ਰਿਤੀ ਮੰਧਾਨਾ ਅਤੇ ਵੇਦਾ ਕ੍ਰਿਸ਼ਨਮੂਰਤੀ ਸਮੇਤ ਦੇਸ਼ੀ-ਵਿਦੇਸ਼ੀ ਖਿਡਾਰੀ ਇਸ ਮੈਚ ਵਿੱਚ ਇਕੱਠੇ ਖੇਡਦੇ ਦਿਖਾਈ ਦੇਣਗੇ। ਬੀਸੀਸੀਆਈ ਇਸਨੂੰ ਮਹਿਲਾ ਕ੍ਰਿਕਟ ਦੇ ਭਵਿੱਖ ਦੇ ਤੌਰ 'ਤੇ ਦੇਖ ਰਹੀ ਹੈ।
First published: May 16, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ