ਭਾਰਤੀ ਮਹਿਲਾ ਕ੍ਰਿਕਟ ਟੀਮ ਨੂੰ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦੇ ਸੈਮੀਫਾਈਨਲ ਤੋਂ ਪਹਿਲਾ ਦੋਹਰਾ ਝਟਕਾ ਲੱਗਿਆ ਹੈ। ਭਾਰਤੀ ਟੀਮ ਦੇ ਇੱਕ ਨਹੀਂ ਬਲਕਿ ਦੋ ਮਜਬੂਤ ਖਿਡਾਰੀ ਟੀਮ ਤੋਂ ਬਾਹਰ ਹੋ ਗਏ ਹਨ। ਇਕ ਤਰਫ ਕਪਤਾਨ ਹਰਮਨਪ੍ਰੀਤ ਕੌਰ ਬਿਮਾਰ ਹੋਣ ਕਾਰਨ ਟੀਮ ਦਾ ਹਿੱਸਾ ਨਹੀਂ ਬਣ ਸਕਣਗੀ,ਦੂਜੀ ਤਰਫ ਗੇਂਦਬਾਜ਼ ਪੂਜਾ ਵਸਤਰਕਾਰ ਮੈਚ ਤੋਂ ਬਾਹਰ ਹੋ ਗਈ ਹਨ। ਹਾਲਾਂਕਿ ਬੀਸੀਸੀਆਈ ਨੇ ਹੁਣ ਤੱਕ ਇਸ ਬਾਰੇ ਕੋਈ ਅਧਿਕਾਰਤ ਜਾਣਕਾਰੀ ਨਹੀਂ ਦਿੱਤੀ ਹੈ।
ਹਰਮਨਪ੍ਰੀਤ ਅਤੇ ਪੂਜਾ ਦੀ ਵਿਗੜ ਗਈ ਸੀ ਸਿਹਤ
ਇੰਡੀਅਨ ਐਕਸਪ੍ਰੈਸ ਦੀ ਖਬਰ ਮੁਤਾਬਕ ਮੈਚ ਤੋਂ ਇਕ ਦਿਨ ਪਹਿਲਾਂ ਹਰਮਨਪ੍ਰੀਤ ਕੌਰ ਅਤੇ ਪੂਜਾ ਵਸਤਰਕਾਰ ਦੀ ਸਿਹਤ ਵਿਗੜ ਗਈ ਸੀ। ਦੋਵਾਂ ਨੂੰ ਕੇਪਟਾਊਨ ਨੇੜੇ ਹਸਪਤਾਲ ਲਿਜਾਣਾ ਪਿਆ। ਹਰਮਨਪ੍ਰੀਤ ਅਤੇ ਪੂਜਾ ਨੂੰ ਹਸਪਤਾਲ 'ਚ ਭਰਤੀ ਕਰਵਾਉਣਾ ਪਿਆ, ਹਾਲਾਂਕਿ ਦੋਵਾਂ ਨੂੰ ਸ਼ਾਮ ਨੂੰ ਛੁੱਟੀ ਦੇ ਦਿੱਤੀ ਗਈ ਸੀ ਪਰ ਉਹ ਪੂਰੀ ਤਰ੍ਹਾਂ ਨਾਲ ਫਿੱਟ ਨਹੀਂ ਹਨ।
JUST IN - India pacer ruled out of crunch #T20WorldCup semi-final against Australia due to illness.#AUSvIND | #TurnItUp
— ICC (@ICC) February 23, 2023
ਆਸਟ੍ਰੇਲੀਆ ਖਿਲਾਫ ਵਿਗਾੜ ਸਕਦਾ ਹੈ ਖੇਡ
ਟੀਮ ਇੰਡੀਆ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ 'ਚ ਆਪਣੀ ਜਗ੍ਹਾ ਪੱਕੀ ਕਰ ਲਈ ਹੈ। ਕਪਤਾਨ ਹਰਮਨਪ੍ਰੀਤ ਕੌਰ ਅਤੇ ਗੇਂਦਬਾਜ਼ ਪੂਜਾ ਵਸਤਰਕਾਰ ਟੀਮ 'ਚ ਨਾ ਹੋਣਾ ਸੈਮੀਫਾਈਨਲ ਦਾ ਖੇਡ ਵਿਗਾੜ ਸਕਦਾ ਹੈ। ਦਸ ਦੇਈਏ ਕਿ ਆਈਸੀਸੀ ਮਹਿਲਾ ਟੀ-20 ਵਿਸ਼ਵ ਕੱਪ ਦਾ ਅੱਠਵਾਂ ਐਡੀਸ਼ਨ ਦੱਖਣੀ ਅਫਰੀਕਾ ਵਿੱਚ ਆਯੋਜਿਤ ਕੀਤਾ ਜਾ ਰਿਹਾ ਹੈ।
ਪਲੇਇੰਗ ਇਲੈਵਨ 'ਚ ਹੋਵੇਗਾ ਬਦਲਾਅ
ਹੁਣ ਇਹ ਸਵਾਲ ਉੱਠ ਰਹੇ ਹਨ ਕਿ ਹਰਮਨਪ੍ਰੀਤ ਕੌਰ ਦੀ ਗੈਰ-ਮੌਜੂਦਗੀ ਵਿੱਚ ਟੀਮ ਦਾ ਕਪਤਾਨ ਕੌਣ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਉਪ ਕਪਤਾਨ ਸਮ੍ਰਿਤੀ ਮੰਧਾਨਾ ਨੂੰ ਇਹ ਜ਼ਿੰਮੇਵਾਰੀ ਮਿਲ ਸਕਦੀ ਹੈ। ਇਸਦੇ ਨਾਲ ਹੀ ਪਲੇਇੰਗ ਇਲੈਵਨ 'ਚ ਵੀ ਬਦਲਾਅ ਕੀਤਾ ਜਾ ਸਕਦਾ ਹੈ। ਪੂਜਾ ਦੀ ਥਾਂ 'ਤੇ ਤੇਜ਼ ਗੇਂਦਬਾਜ਼ ਅੰਜਲੀ ਸਰਵਾਨੀ ਨੂੰ ਪਲੇਇੰਗ ਇਲੈਵਨ 'ਚ ਮੌਕਾ ਦਿੱਤਾ ਜਾ ਸਕਦਾ ਹੈ। ਆਈਸੀਸੀ ਟੈਕਨੀਕਲ ਕਮੇਟੀ ਨੇ ਪੂਜਾ ਦੀ ਜਗ੍ਹਾ ਸਨੇਹ ਰਾਣਾ ਨੂੰ ਬਦਲਵੇਂ ਖਿਡਾਰੀ ਦੇ ਤੌਰ 'ਤੇ ਖੇਡਣ ਦੀ ਇਜਾਜ਼ਤ ਦਿੱਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Sports, Women cricket