ਰੂਸ 'ਤੇ 4 ਸਾਲ ਦਾ ਬੈਨ, 546 ਓਲੰਪਿਕ ਤਗਮੇ ਜੇਤੂ ਦੇਸ਼ ਸਾਰੀਆਂ ਖੇਡਾਂ ਵਿਚੋਂ ਬਾਹਰ

News18 Punjabi | News18 Punjab
Updated: December 9, 2019, 7:07 PM IST
share image
ਰੂਸ 'ਤੇ 4 ਸਾਲ ਦਾ ਬੈਨ, 546 ਓਲੰਪਿਕ ਤਗਮੇ ਜੇਤੂ ਦੇਸ਼ ਸਾਰੀਆਂ ਖੇਡਾਂ ਵਿਚੋਂ ਬਾਹਰ
ਰੂਸ 'ਤੇ 4 ਸਾਲ ਦਾ ਬੈਨ, 546 ਓਲੰਪਿਕ ਤਗਮੇ ਜੇਤੂ ਦੇਸ਼ ਸਾਰੀਆਂ ਖੇਡਾਂ ਵਿਚੋਂ ਬਾਹਰ

  • Share this:
  • Facebook share img
  • Twitter share img
  • Linkedin share img
ਵਰਲਡ ਐਂਟੀ ਡੋਪਿੰਗ ਏਜੰਸੀ ਨੇ ਰੂਸ ਉਤੇ ਚਾਰ ਸਾਲ ਲਈ ਖੇਡਾਂ ਵਿਚ ਹਿੱਸਾ ਲੈਣ ਲਈ ਪਾਬੰਦੀ ਲਗਾ ਦਿੱਤੀ ਹੈ। ਇਸ ਦੇ ਚਲਦੇ ਰੂਸ ਅਗਲੇ 4 ਸਾਲ ਤੱਕ ਟੋਕੀਓ ਉਲੰਪਿਕ ਅਤੇ 2022 ਬੈਜਿੰਗ ਵਿੰਟਰ ਓਲੰਪਿਕਸ ਵਿਚ ਹਿੱਸਾ ਨਹੀਂ ਲੈ ਸਕੇਗਾ।

ਵਾਡਾ ਨੇ ਰੂਸ ‘ਤੇ ਐਂਟੀ-ਡੋਪਿੰਗ ਲੈਬਾਰਟਰੀ ਤੋਂ ਗਲਤ ਡੇਟਾ ਦੇਣ ਦਾ ਦੋਸ਼ ਲਾਇਆ ਅਤੇ ਇਸ ਕਾਰਨ ਉਸ 'ਤੇ ਚਾਰ ਸਾਲਾਂ ਲਈ ਪਾਬੰਦੀ ਲਗਾਈ ਗਈ ਸੀ। ਇਹ ਫੈਸਲਾ ਵਾਡਾ ਦੇ ਲੌਸਨੇ ਵਿੱਚ ਕਾਰਜਕਾਰੀ ਕਮੇਟੀ ਦੀ ਮੀਟਿੰਗ ਵਿੱਚ ਲਿਆ ਗਿਆ। ਇਸ ਫੈਸਲੇ ਤੋਂ ਬਾਅਦ ਵੀ ਰੂਸੀ ਐਥਲੀਟ, ਜੋ ਡੋਪਿੰਗ ਤੋਂ ਦੂਰ ਹਨ, ਉਹ ਅਗਲੇ 4 ਸਾਲਾਂ ਦੌਰਾਨ ਰੂਸ ਦੇ ਰਾਸ਼ਟਰੀ ਗਾਣ ਤੇ ਝੰਡੇ ਦੀ ਵਰਤੋਂ ਕੀਤੇ ਬਿਨਾ ਰਾਸ਼ਟਰੀ ਅੰਤਰਰਾਸ਼ਟਰੀ ਖੇਡਾਂ ਵਿੱਚ ਹਿੱਸਾ ਲੈ ਸਕਦੇ ਹਨ। ਪਿਛਲੇ ਸਾਲ 2018 ਦੇ ਪਯੋਂਗਚਾਂਗ ਓਲੰਪਿਕਸ ਵਿੱਚ ਵੀ ਅਜਿਹਾ ਹੀ ਹੋਇਆ ਸੀ।

ਵਾਡਾ ਨੇ ਅੱਗੇ ਦੱਸਿਆ ਕਿ ਜੇ ਰੂਸ ਦੀ ਐਂਟੀ-ਡੋਪਿੰਗ ਏਜੰਸੀ ਪਾਬੰਧੀਆਂ ਖਿਲਾਫ ਅਪੀਲ ਕਰੇਗੀ, ਫਿਰ ਮਾਮਲਾ ਆਰਬਿਟਰੇਸ਼ਨ ਫਾਰ ਸਪੋਰਟ ਲਈ ਕੋਰਟ ਵਿੱਚ ਭੇਜਿਆ ਜਾਵੇਗਾ। ਰੂਸ ਨੇ ਪਿਛਲੇ 6 ਓਲੰਪਿਕ ਵਿੱਚ 546 ਤਮਗੇ ਜਿੱਤੇ ਸਨ। ਗਰਮੀਆਂ ਦੇ ਓਲੰਪਿਕ ਵਿਚ ਰੂਸ ਦਾ ਇਤਿਹਾਸ ਬਹੁਤ ਪੁਰਾਣਾ ਹੈ, ਪਰ 1996 ਤੋਂ ਉਹ ਲਗਾਤਾਰ ਓਲੰਪਿਕ ਵਿੱਚ ਹਿੱਸਾ ਲੈ ਰਹੇ ਹਨ।
ਪਿਛਲੇ 20 ਸਾਲਾਂ ਵਿਚ ਰੂਸ ਦੇ ਖਿਡਾਰੀਆਂ ਨੇ ਦੁਨੀਆਂ ਨੂੰ ਆਪਣੀ ਤਾਕਤ ਦਿਖਾਈ ਹੈ। ਰੂਸ ਨੇ ਓਲੰਪਿਕ ਵਿੱਚ 546 ਤਮਗੇ ਜਿੱਤੇ ਹਨ। ਓਲੰਪਿਕ ਵਿਚ ਰੂਸ ਨੇ ਹੁਣ ਤੱਕ 195 ਸੋਨ ਤਮਗੇ ਜਿੱਤੇ ਹਨ, 163 ਚਾਂਦੀ ਅਤੇ 188 ਕਾਂਸੀ ਦੇ ਤਗਮੇ ਜਿੱਤੇ ਹਨ।
First published: December 9, 2019, 7:07 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading