Home /News /sports /

World Athletics Championships: ਨੀਰਜ ਚੋਪੜਾ ਨੇ ਫਾਈਨਲ ਵਿੱਚ ਬਣਾਈ ਜਗ੍ਹਾ, ਪਹਿਲੀ ਕੋਸ਼ਿਸ਼ 'ਚ 88.39 ਮੀਟਰ ਦੂਰੀ 'ਤੇ ਸੁੱਟਿਆ ਜੈਵਲਿਨ

World Athletics Championships: ਨੀਰਜ ਚੋਪੜਾ ਨੇ ਫਾਈਨਲ ਵਿੱਚ ਬਣਾਈ ਜਗ੍ਹਾ, ਪਹਿਲੀ ਕੋਸ਼ਿਸ਼ 'ਚ 88.39 ਮੀਟਰ ਦੂਰੀ 'ਤੇ ਸੁੱਟਿਆ ਜੈਵਲਿਨ

World Athletics Championships 2022: ਨੀਰਜ ਚੋਪੜਾ ਨੇ ਫਾਈਨਲ ਵਿੱਚ ਬਣਾਈ ਜਗ੍ਹਾ, ਪਹਿਲੀ ਕੋਸ਼ਿਸ਼ 'ਚ 88.39 ਮੀਟਰ ਦੂਰੀ 'ਤੇ ਸੁੱਟਿਆ ਜੈਵਲਿਨ

World Athletics Championships 2022: ਨੀਰਜ ਚੋਪੜਾ ਨੇ ਫਾਈਨਲ ਵਿੱਚ ਬਣਾਈ ਜਗ੍ਹਾ, ਪਹਿਲੀ ਕੋਸ਼ਿਸ਼ 'ਚ 88.39 ਮੀਟਰ ਦੂਰੀ 'ਤੇ ਸੁੱਟਿਆ ਜੈਵਲਿਨ

World Athletics Championships 2022: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 (World Athletic Championship 2022) ਵਿੱਚ ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਪਹਿਲੀ ਹੀ ਕੋਸ਼ਿਸ਼ ਵਿੱਚ 88.39 ਮੀਟਰ ਦੀ ਦੂਰੀ ਨਾਲ ਜੈਵਲਿਨ ਥਰੋਅ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਹੈ। ਭਾਰਤ ਦੇ ਸਟਾਰ ਅਥਲੀਟ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਸਿਰਫ਼ 10 ਸਕਿੰਟ ਲੱਗੇ। ਚੋਪੜਾ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਦੇ ਕੁਆਲੀਫ਼ਿਕੇਸ਼ਨ ਰਾਊਂਡ ਗਰੁੱਪ ਏ ਵਿੱਚ ਹਿੱਸਾ ਲਿਆ।

ਹੋਰ ਪੜ੍ਹੋ ...
 • Share this:
  World Athletics Championships 2022: ਵਿਸ਼ਵ ਅਥਲੈਟਿਕਸ ਚੈਂਪੀਅਨਸ਼ਿਪ 2022 (World Athletic Championship 2022) ਵਿੱਚ ਟੋਕੀਓ ਓਲੰਪਿਕ ਤਮਗਾ ਜੇਤੂ ਨੀਰਜ ਚੋਪੜਾ (Neeraj Chopra) ਨੇ ਪਹਿਲੀ ਹੀ ਕੋਸ਼ਿਸ਼ ਵਿੱਚ 88.39 ਮੀਟਰ ਦੀ ਦੂਰੀ ਨਾਲ ਜੈਵਲਿਨ ਥਰੋਅ ਟੂਰਨਾਮੈਂਟ ਦੇ ਫਾਈਨਲ ਵਿੱਚ ਥਾਂ ਪੱਕੀ ਕੀਤੀ ਹੈ। ਭਾਰਤ ਦੇ ਸਟਾਰ ਅਥਲੀਟ ਨੂੰ ਫਾਈਨਲ ਲਈ ਕੁਆਲੀਫਾਈ ਕਰਨ ਵਿੱਚ ਸਿਰਫ਼ 10 ਸਕਿੰਟ ਲੱਗੇ। ਚੋਪੜਾ ਨੇ ਸ਼ੁੱਕਰਵਾਰ ਨੂੰ ਪੁਰਸ਼ਾਂ ਦੇ ਜੈਵਲਿਨ ਥਰੋਅ ਦੇ ਕੁਆਲੀਫ਼ਿਕੇਸ਼ਨ ਰਾਊਂਡ ਗਰੁੱਪ ਏ ਵਿੱਚ ਹਿੱਸਾ ਲਿਆ। ਨਿਯਮਾਂ ਮੁਤਾਬਕ ਐਤਵਾਰ ਨੂੰ ਫਾਈਨਲ 'ਚ ਪਹੁੰਚਣ ਲਈ 83.50 ਮੀਟਰ ਦਾ ਜੈਵਲਿਨ ਥਰੋਅ ਜ਼ਰੂਰੀ ਹੈ ਅਤੇ 12 ਬਿਹਤਰੀਨ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਅੱਗੇ ਵਧਣ ਦਾ ਮੌਕਾ ਮਿਲੇਗਾ।

  24 ਜੁਲਾਈ ਨੂੰ ਹੋਵੇਗਾ ਆਖ਼ਰੀ ਪੜਾਅ ਮੁਕਾਬਲਾ

  ਪੁਰਸ਼ਾਂ ਦੇ ਜੈਵਲਿਨ ਥਰੋਅ ਮੁਕਾਬਲੇ ਦਾ ਆਖ਼ਰੀ ਪੜਾਅ ਐਤਵਾਰ, 24 ਜੁਲਾਈ ਨੂੰ ਭਾਰਤੀ ਸਮੇਂ ਅਨੁਸਾਰ ਸਵੇਰੇ 7.05 ਵਜੇ ਹੋਵੇਗਾ। ਤੁਹਾਨੂੰ ਦੱਸ ਦੇਈਏ ਕਿ ਨੀਰਜ ਚੋਪੜਾ ਦਾ ਇਹ ਪਹਿਲਾ ਸੀਨੀਅਰ ਵਰਲਡ ਚੈਂਪੀਅਨਸ਼ਿਪ ਫਾਈਨਲ ਹੋਵੇਗਾ। ਗ੍ਰੇਨਾਡਾ ਦਾ ਡਿਫੈਂਡਿੰਗ ਚੈਂਪੀਅਨ ਐਂਡਰਸਨ ਪੀਟਰਸ ਅਤੇ ਇਕ ਹੋਰ ਭਾਰਤੀ ਰੋਹਿਤ ਯਾਦਵ ਗਰੁੱਪ ਬੀ 'ਚ ਭਿੜਨਗੇ।

  ਚੋਪੜਾ, ਜਿਸ ਕੋਲ 89.94 ਮੀਟਰ ਦਾ ਨਿੱਜੀ ਸਰਵੋਤਮ ਪ੍ਰਦਰਸ਼ਨ ਹੈ, ਨੇ 2017 ਲੰਡਨ ਵਿਸ਼ਵ ਚੈਂਪੀਅਨਸ਼ਿਪ ਵਿੱਚ ਘੱਟੋ-ਘੱਟ ਫਾਈਨਲ ਵਿੱਚ ਥਾਂ ਬਣਾਉਣ ਦੀ ਉਮੀਦ ਨਾਲ ਮੁਕਾਬਲਾ ਕੀਤਾ, ਪਰ ਸਿਰਫ 82.26 ਮੀਟਰ ਦੇ ਥਰੋਅ ਨਾਲ 83 ਮੀਟਰ ਦੇ ਕੁਆਲੀਫਿਕੇਸ਼ਨ ਮਾਰਕ ਤੋਂ ਖੁੰਝ ਗਿਆ ਸੀ। ਇਸ ਤੋਂ ਇਲਾਵਾ ਉਹ ਦੋਹਾ ਵਿੱਚ 2019 ਵਿਸ਼ਵ ਚੈਂਪੀਅਨਸ਼ਿਪ ਤੋਂ ਵੀ ਖੁੰਝ ਗਿਆ ਕਿਉਂਕਿ ਉਹ ਕੂਹਣੀ ਦੀ ਸਰਜਰੀ ਤੋਂ ਠੀਕ ਹੋ ਰਿਹਾ ਸੀ।
  Published by:rupinderkaursab
  First published:

  Tags: Athletics, Neeraj Chopra, Sports

  ਅਗਲੀ ਖਬਰ