ਨਵੀਂ ਦਿੱਲੀ- ਵਿਸ਼ਵ ਕੱਪ 2023 ਲਈ ਕ੍ਰਿਕਟ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹਨ। ਇਕ ਤਰਫ ਜਿਥੇ ਵਿਸ਼ਵ ਕੱਪ ਦੀਆਂ ਤਰੀਕ ਸਾਹਮਣੇ ਆ ਗਈ ਹੈ ਉਥੇ ਹੀ ਟੀਮ ਇੰਡੀਆ ਦੇ ਕੋਚ ਰਾਹੁਲ ਦ੍ਰਾਵਿੜ ਨੇ ਸੰਕੇਤ ਦਿੱਤਾ ਹੈ ਕਿ ਟੀਮ ਪ੍ਰਬੰਧਨ ਨੇ ਆਪਣਾ ਮਨ ਬਣਾ ਲਿਆ ਹੈ ਕਿ 'ਮੈਨ ਇਨ ਬਲੂ' ਲਈ ਮੈਗਾ ਟੂਰਨਾਮੈਂਟ 'ਚ ਕੌਣ ਖੇਡੇਗਾ। ਉਨ੍ਹਾਂ ਨੇ ਇਸ ਟੂਰਨਾਮੈਂਟ ਲਈ ਕਰੀਬ 17-18 ਖਿਡਾਰੀਆਂ ਨੂੰ ਸ਼ਾਰਟਲਿਸਟ ਕੀਤਾ ਹੈ। ਦੱਸ ਦੇਈਏ ਕਿ ਆਈਸੀਸੀ ਇੱਕ ਰੋਜ਼ਾ ਵਿਸ਼ਵ ਕੱਪ 2023 ਭਾਰਤ ਵਿੱਚ ਅਕਤੂਬਰ-ਨਵੰਬਰ ਵਿੱਚ ਹੀ ਖੇਡਿਆ ਜਾਣਾ ਹੈ।
ਆਈਸੀਸੀ ਵਨਡੇ ਵਿਸ਼ਵ ਕੱਪ 2023 ਤੋਂ ਪਹਿਲਾਂ, ਖਾਸ ਤੌਰ 'ਤੇ ਘਰੇਲੂ ਮੈਦਾਨ 'ਤੇ ਜ਼ਿਆਦਾ ਵਨਡੇ ਸੀਰੀਜ਼ ਨਹੀਂ ਹਨ। ਅਜਿਹੇ 'ਚ ਭਾਰਤ ਲਈ ਹੋਰ ਖਿਡਾਰੀਆਂ ਨੂੰ ਅਜ਼ਮਾਇਆ ਜਾ ਰਿਹਾ ਹੈ। ਦ੍ਰਾਵਿੜ ਮੁਤਾਬਕ ਵਿਸ਼ਵ ਕੱਪ 2023 ਲਈ ਭਾਰਤ ਦੀ ਟੀਮ ਜ਼ਿਆਦਾਤਰ ਇਨ੍ਹਾਂ 17-18 ਖਿਡਾਰੀਆਂ ਵਿੱਚੋਂ ਹੋਵੇਗੀ। ਭਾਰਤੀ ਮੁੱਖ ਕੋਚ ਨੇ ਕਿਹਾ ਕਿ ਟੀਮ ਮੌਜੂਦਾ ਆਸਟਰੇਲੀਆ ਸੀਰੀਜ਼ ਦਾ ਇਸਤੇਮਾਲ ਵੱਖ-ਵੱਖ ਜੋੜਾਂ ਨੂੰ ਅਜ਼ਮਾਉਣ ਲਈ ਕਰ ਰਹੀ ਹੈ।
ਅੱਸੀ ਇਨ੍ਹਾਂ ਖਿਡਾਰੀਆਂ ਦੀ ਸੂਚੀ ਲੈ ਕੇ ਆਏ ਹਾਂ, ਜਿਨ੍ਹਾਂ ਦੀ ਵਿਸ਼ਵ ਕੱਪ ਟੀਮ 'ਚ ਜਗ੍ਹਾ ਲਗਭਗ ਪੱਕੀ ਹੋ ਚੁੱਕੀ ਹੈ। ਇਸ ਤੋਂ ਇਲਾਵਾ ਉਨ੍ਹਾਂ ਖਿਡਾਰੀਆਂ ਦੀ ਸੂਚੀ ਵੀ ਹੈ, ਜਿਨ੍ਹਾਂ ਨੂੰ ਵਨਡੇ ਵਿਸ਼ਵ ਕੱਪ 'ਚ ਮੌਕਾ ਦਿੱਤਾ ਜਾ ਸਕਦਾ ਹੈ। ਜੇਕਰ ਕਿਸੇ ਖਿਡਾਰੀ ਨੂੰ ਸੱਟ ਨਹੀਂ ਲੱਗੀ ਤਾਂ ਵਿਸ਼ਵ ਕੱਪ ਟੀਮ ਲਈ 10 ਅਜਿਹੇ ਕ੍ਰਿਕਟਰ ਹਨ ਜਿਨ੍ਹਾਂ ਦੀ ਪੁਸ਼ਟੀ ਕੀਤੀ ਜਾ ਸਕਦੀ ਹੈ।
IND vs AUS: ਰਾਹੁਲ ਦ੍ਰਾਵਿੜ ਦੇ ਬਿਆਨ 'ਤੇ ਭੜਕੇ ਪਾਕਿ ਦੇ ਸਾਬਕਾ ਕਪਤਾਨ, ਕਿਹਾ- ਪਹਿਲਾਂ ਸੀਰੀਜ਼ ਜਿੱਤੋ ਫਿਰ...
10 ਖਿਡਾਰੀ ਜਿਨ੍ਹਾਂ ਦਾ ਭਾਰਤ ਦੀ ਵਿਸ਼ਵ ਕੱਪ 2023 ਟੀਮ ਵਿੱਚ ਹੋਣਾ ਲਗਭਗ ਤੈਅ ਹੈ: ਰੋਹਿਤ ਸ਼ਰਮਾ (ਕਪਤਾਨ), ਸ਼ੁਭਮਨ ਗਿੱਲ, ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ (ਵਿਕਟਕੀਪਰ), ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਮੁਹੰਮਦ ਸਿਰਾਜ, ਮੁਹੰਮਦ ਸ਼ਮੀ ਅਤੇ ਜਸਪ੍ਰੀਤ ਬੁਮਰਾਹ। .
ਭਾਰਤ ਦੀ 15 ਮੈਂਬਰੀ ਵਨਡੇ ਵਿਸ਼ਵ ਕੱਪ ਟੀਮ ਵਿੱਚ ਜਗ੍ਹਾ ਪਾ ਸਕਦੇ ਹਨ: ਅਕਸ਼ਰ ਪਟੇਲ, ਕੁਲਦੀਪ ਯਾਦਵ, ਈਸ਼ਾਨ ਕਿਸ਼ਨ, ਸੂਰਿਆਕੁਮਾਰ ਯਾਦਵ, ਸੰਜੂ ਸੈਮਸਨ, ਵਾਸ਼ਿੰਗਟਨ ਸੁੰਦਰ, ਸ਼ਾਰਦੁਲ ਠਾਕੁਰ, ਯੁਜਵੇਂਦਰ ਚਾਹਲ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।