Home /News /sports /

ਹਾਕੀ ਵਿਸ਼ਵ ਕੱਪ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ

ਹਾਕੀ ਵਿਸ਼ਵ ਕੱਪ: ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਨਾਲ ਹਰਾਇਆ

 • Share this:

  ਭੁਵਨੇਸ਼ਵਰ: ਹਾਕੀ ਵਿਸ਼ਵ ਕੱਪ ਵਿੱਚ ਸ਼ਾਨਦਾਰ ਆਗ਼ਾਜ਼ ਹੋਇਆ ਹੈ। ਓੜੀਸ਼ਾ ‘ਚ ਭੁਵਨੇਸ਼ਵਰ ਦੇ ਕਲਿੰਗਾ ਸਟੇਡੀਅਮ ‘ਚ ਖੇਡੇ ਪਹਿਲੇ ਮੈਚ ‘ਚ ਭਾਰਤ ਨੇ ਦੱਖਣੀ ਅਫ਼ਰੀਕਾ ਨੂੰ 5-0 ਦੇ ਵੱਡੇ ਫਰਕ ਨਾਲ ਹਰਾਇਆ ਹੈ। ਭਾਰਤ ਦੀ ਇਸ ਜਿੱਤ ਦੇ ਹੀਰੋ ਸਿਮਰਨਜੀਤ ਸਿੰਘ ਨੂੰ ਮੈਨ ਆਫ਼ ਦਾ ਮੈਚ ਖਿਤਾਬ ਲਈ ਚੁਣਿਆ ਗਿਆ ਹੈ। ਉਹਨਾਂ ਨੇ 43ਵੇਂ ਤੇ 46ਵੇਂ ਮਿੰਟ ਵਿੱਚ ਸਭ ਤੋਂ ਵੱਧ ਦੋ ਗੋਲ ਕੀਤੇ। ਭਾਰਤ ਨੂੰ ਪਹਿਲੀ ਸਫ਼ਲਤਾ 10ਵੇਂ ਮਿੰਟ ਵਿੱਚ ਮਨਦੀਪ ਨੇ ਦਿਵਾਈ। ਇਸ ਤੋਂ ਦੋ ਮਿੰਟ ਬਾਅਦ ਆਕਾਸ਼ਦੀਪ ਨੇ ਦੱਖਣੀ ਅਫ਼ਰੀਕਾ ਵਿਰੁੱਧ ਗੋਲ ਜੜ ਦਿੱਤਾ। ਮੈਚ ਖ਼ਤਮ ਹੋਣ ਤਕ ਅਫ਼ਰੀਕੀ ਖਿਡਾਰੀ ਗੋਲ ਕਰਨ ਲਈ ਜੱਦੋ-ਜਹਿਦ ਕਰਦੇ ਨਜ਼ਰ ਆਏ, ਪਰ ਮਨਪ੍ਰੀਤ ਸਿੰਘ ਦੀ ਅਗਵਾਈ ਵਿੱਚ ਭਾਰਤੀ ਨੌਜਵਾਨਾਂ ਨੇ ਮਹਿਮਾਨ ਟੀਮ ਦੀ ਇੱਕ ਚਾਲ ਵੀ ਸਫ਼ਲ ਨਾ ਹੋਣ ਦਿੱਤੀ।


  ਵਿਸ਼ਵ ਹਾੱਕੀ ਰੈਂਕਿੰਗ ਵਿਚ ਇਸ ਸਮੇਂ ਆੱਸਟ੍ਰੇਲੀਆ ਪਹਿਲੇ ਨੰਬਰ ਉੱਤੇ ਹੈ। ਚਾਰ ਵਾਰ ਹਾੱਕੀ ਵਿਸ਼ਵ ਕੱਪ ਦਾ ਖਿਤਾਬ ਆਪਣੇ ਨਾਮ ਕਰ ਚੁੱਕੇ ਪਾਕਿਸਤਾਨ ਦੀ ਭੂਮਿਕਾ ਵੀ ਇਸ ਟੂਰਨਾਮੈਂਟ ਵਿੱਚ ਕਾਫੀ ਮੰਨੀ ਜਾ ਰਹੀ ਹੈ। ਪਰ ਹਾਲ ਦੇ ਦਿਨਾਂ ਵਿੱਚ ਉਸਦੀ ਪਰਫਾਰਮੈਂਸ ਕੁੱਝ ਖ਼ਾਸ ਨਹੀਂ ਰਹੀ।


  ਹਾੱਕੀ ਦਾ ਪਹਿਲਾ ਵਿਸ਼ਵ ਕੱਪ 1975 ਵਿੱਚ ਖੇਡਿਆ ਗਿਆ ਸੀ ਤੇ ਪਹਿਲਾ ਖਿਤਾਬ ਭਾਰਤ ਦੇ ਨਾਮ ਰਿਹਾ ਸੀ। ਉਸ ਤੋਂ ਬਾਅਦ ਹੁਣ ਤੱਕ ਭਾਰਤ ਵਿਸ਼ਵ ਕੱਪ ਵਿੱਚ ਆਪਣਾ ਪਰਚਮ ਲਹਿਰਾਉਣ ਵਿੱਚ ਕਾਮਯਾਬ ਰਿਹਾ ਹੈ। ਹਾੱਕੀ ਟੂਰਨਾਮੈਂਟ ਦੇ ਸ਼ੁਰੂਆਤੀ ਸਮੇਂ ਵਿੱਚ ਭਾਰਤ ਨੇ 1973 ਵਿੱਚ ਸਿਲਵਰ ਤੇ ਬ੍ਰਾਂਜ਼ ਮੈਡਲ ਆਪਣੇ ਨਾਮ ਕੀਤਾ ਸੀ। ਇਸ ਸਮੇਂ ਭਾਰਤੀ ਹਾੱਕੀ ਟੀਮ ਨੂੰ ਸਰਦਾਰ ਸਿੰਘ ਲੀਡਕਰ ਰਹੇ ਹਨ। ਇਸ ਸਾਲ ਹੋਏ ਅਜਲਾਨ ਸ਼ਾਹ ਹਾੱਕੀ ਟੂਰਨਾਮੈਂਟ ਵਿੱਚ ਭਾਰਤ ਦਾ ਪ੍ਰਦਰਸ਼ਨ ਕਾਫ਼ੀ ਖ਼ਰਾਬ ਰਿਹਾ। ਮਨਪ੍ਰੀਤ ਸਿੰਘ ਦੀ ਕਪਤਾਨੀ ਵਿੱਚ ਕਾੱਮਨਵੈਲਥ ਖੇਡਾਂ ਵਿੱਚ ਵੀ ਭਾਰਤ ਨੂੰ ਨਿਰਾਸ਼ਾ ਹੱਥ ਲੱਗੀ ਸੀ।

  First published:

  Tags: Indian Hockey Team