ਨਵੀਂ ਦਿੱਲੀ: ਮਹਿਲਾ ਪ੍ਰੀਮੀਅਰ ਲੀਗ ਦੇ ਫਾਈਨਲ ਵਿੱਚ ਮੁੰਬਈ ਇੰਡੀਅਨਜ਼ ਨੇ ਦਿੱਲੀ ਕੈਪੀਟਲਜ਼ ਨੂੰ ਹਰਾ ਕੇ ਟੂਰਨਾਮੈਂਟ 'ਚ ਜਿੱਤ ਹਾਸਿਲ ਕੀਤੀ। ਇਹ ਟੂਰਨਾਮੈਂਟ 26 ਮਾਰਚ ਨੂੰ ਮੁੰਬਈ ਦੇ ਬ੍ਰੇਬੋਰਨ ਸਟੇਡੀਅਮ ਵਿੱਚ ਸਮਾਪਤ ਹੋਇਆ। WPL ਦੀ ਪਹਿਲੀ ਚੈਂਪੀਅਨ ਮੁੰਬਈ ਇੰਡੀਅਨਜ਼ ਨੇ ਨਾ ਸਿਰਫ ਟਰਾਫੀ ਆਪਣੇ ਨਾਂ ਕੀਤੀ ਹੈ ਸਗੋਂ ਵੱਡੇ ਨਕਦ ਇਨਾਮ ਨਾਲ ਸਮਾਨਿਤ ਕੀਤਾ ਗਿਆ। ਜਿਥੇ ਚੈਂਪੀਅਨ ਬਣਨ 'ਤੇ ਮੁੰਬਈ ਟੀਮ ਨੂੰ 6 ਕਰੋੜ ਰੁਪਏ ਦਾ ਚੈੱਕ ਮਿਲਿਆ ਉਥੇ ਹੀ ਉਪ ਜੇਤੂ ਦਿੱਲੀ ਕੈਪੀਟਲਸ ਨੂੰ ਤਿੰਨ ਕਰੋੜ ਰੁਪਏ ਦੀ ਇਨਾਮੀ ਰਾਸ਼ੀ ਦੇ ਨਾਲ ਟਰਾਫੀ ਮਿਲੀ। ਤੀਜੇ ਨੰਬਰ 'ਤੇ ਰਹੀ ਯੂਪੀ ਵਾਰੀਅਰਜ਼ ਨੂੰ 1 ਕਰੋੜ ਰੁਪਏ ਦਾ ਇਨਾਮੀ ਰਾਸ਼ੀ ਮਿਲੀ।
🏆 #OneFamily #MumbaiIndians #AaliRe #WPL2023 #DCvMI #WPLFinal #ForTheWpic.twitter.com/kjRqiSltmL
— Mumbai Indians (@mipaltan) March 26, 2023
ਦੱਸ ਦੇਈਏ ਕਿ ਕਪਤਾਨ ਹਰਮਨਪ੍ਰੀਤ ਕੌਰ 'ਤੇ ਨਤਾਲੀ ਨੇ ਆਖਿਰੀ ਤਿੰਨ ਗੇਂਦਾਂ 'ਚ ਕਮਾਲ ਕਰ ਦਿਖਾਇਆ। ਨਤਾਲੀ ਨੇ 55 ਗੇਂਦਾਂ ਦੀ ਆਪਣੀ ਪਾਰੀ ਵਿੱਚ ਸੱਤ ਚੌਕੇ ਲਗਾਏ। ਕਪਤਾਨ ਹਰਮਨਪ੍ਰੀਤ ਕੌਰ ਨੇ ਵੀ 39 ਗੇਂਦਾਂ ਵਿੱਚ 37 ਦੌੜਾਂ ਦੀ ਪਾਰੀ ਖੇਡੀ। ਅੰਤ 'ਚ ਅਮੇਲੀਆ ਕੇਰ ਨੇ ਅੱਠ ਗੇਂਦਾਂ 'ਚ ਅਜੇਤੂ 14 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਤੱਕ ਪਹੁੰਚਾਇਆ। ਮੁੰਬਈ ਦੇ ਸਲਾਮੀ ਬੱਲੇਬਾਜ਼ ਹੇਲੀ ਮੈਥਿਊਜ਼ ਨੂੰ ਸਭ ਤੋਂ ਵੱਧ ਵਿਕਟਾਂ ਲੈਣ ਲਈ ਪਰਪਲ ਕੈਪ ਦਿੱਤੀ ਗਈ ਜਦਕਿ ਦਿੱਲੀ ਦੇ ਕਪਤਾਨ ਮੈਗ ਲੈਨਿੰਗ ਨੂੰ ਸਭ ਤੋਂ ਵੱਧ ਦੌੜਾਂ ਬਣਾਉਣ ਲਈ ਔਰੇਂਜ ਕੈਪ ਦਿੱਤੀ ਗਈ।
WPL 2023 'ਚ ਖਿਡਾਰੀਆਂ ਨੂੰ ਇਨ੍ਹਾਂ ਐਵਾਰਡ ਨਾਲ ਕੀਤਾ ਸਮਾਨਿਤ
ਪਲੇਅਰ ਆਫ ਦਿ ਟੂਰਨਾਮੈਂਟ - ਹੇਲੀ ਮੈਥਿਊਜ਼
ਪਲੇਅਰ ਆਫ਼ ਦ ਮੈਚ - ਨੈਟ ਸਿਵਰ-ਬਰੰਟ,
ਪਰਪਲ ਕੈਪ: ਹੇਲੀ ਮੈਥਿਊਜ਼
ਕੈਚ ਆਫ ਦਿ ਸੀਜ਼ਨ ਐਵਾਰਡ: ਹਰਮਨਪ੍ਰੀਤ ਕੌਰ
ਔਰੇਂਜ ਕੈਪ: ਮੇਗ ਲੈਨਿੰਗ
ਉੱਭਰਦਾ ਖਿਡਾਰੀ: ਯਸਤਿਕਾ ਭਾਟੀਆ
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Indian cricket team, Sports, Women cricket