ਟੀਮ ਇੰਡੀਆ ਦੇ ਸੁਪਰਸਟਾਰ ਮੰਨੇ ਜਾਣ ਵਾਲੇ ਸ਼ੁਭਮਨ ਗਿੱਲ ਦਾ ਅੱਜ 23ਵਾਂ ਜਨਮਦਿਨ ਹੈ। ਇਸ ਸੱਜੇ ਹੱਥ ਦੇ ਬੱਲੇਬਾਜ਼ ਨੂੰ ਆਪਣੇ ਜਨਮਦਿਨ ਦੇ ਮੌਕੇ 'ਤੇ ਦੁਨੀਆ ਭਰ ਤੋਂ ਸ਼ੁੱਭਕਾਮਨਾਵਾਂ ਮਿਲ ਰਹੀਆਂ ਹਨ। ਸੋਸ਼ਲ ਮੀਡੀਆ 'ਤੇ ਪ੍ਰਸ਼ੰਸਕ ਇਸ ਉਭਰਦੇ ਕ੍ਰਿਕਟਰ ਨੂੰ ਆਪਣੇ ਤਰੀਕੇ ਨਾਲ ਸ਼ੁਭਕਾਮਨਾਵਾਂ ਦੇ ਰਹੇ ਹਨ। ਇਸ ਦੌਰਾਨ ਸਿਕਸਰ ਕਿੰਗ ਯੁਵਰਾਜ ਸਿੰਘ ਨੇ ਵੀ ਆਪਣੇ ਅੰਦਾਜ਼ 'ਚ ਜਨਮਦਿਨ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ ।
ਯੁਵਰਾਜ ਸਿੰਘ ਨੇ ਕ੍ਰਿਕਟਰ ਸ਼ੁਭਮਨ ਗਿੱਲ ਨੂੰ ਮਜ਼ੇਦਾਰ ਤਰੀਕੇ ਨਾਲ ਜਨਮਦਿਨ ਦੀ ਵਧਾਈ ਦਿੱਤੀ। ਯੁਵੀ ਨੇ ਫੇਸਬੁੱਕ ਅਕਾਊਂਟ 'ਤੇ ਆਪਣੇ ਘਰ ਦੇ ਬਾਹਰ ਤੋਂ ਇੱਕ ਵੀਡੀਓ ਪੋਸਟ ਕੀਤਾ ਹੈ। ਜਿਸ 'ਚ ਗਿੱਲ ਕਾਰ ਚਲਾ ਰਹੇ ਹਨ ਅਤੇ ਯੁਵੀ ਉਨ੍ਹਾਂ ਨੂੰ ਗੱਡੀ ਸਹੀ ਤਰੀਕੇ ਨਾਲ ਚਲਾਉਣ ਦੀ ਸਲਾਹ ਦੇ ਰਹੇ ਹਨ। ਵੀਡੀਓ 'ਚ ਯੁਵਰਾਜ ਪੰਜਾਬੀ 'ਚ ਗੱਲ ਕਰਦੇ ਨਜ਼ਰ ਆ ਰਹੇ ਹਨ।
ਇਸਦੇ ਨਾਲ ਹੀ ਯੁਵੀ ਨੇ ਵੀਡਿਓ ਨਾਲ ਕੈਪਸ਼ਨ 'ਚ ਲਿਖਿਆ ਹੈ ਕਿ ਜਨਮਦਿਨ ਮੁਬਾਰਕ ਹੋ ਸ਼ੁਭਮਨ ਗਿੱਲ 🎂 ਮੈਨੂੰ ਖੁਸ਼ੀ ਹੈ ਕਿ ਪਿੱਚ 'ਤੇ ਤੁਹਾਡੇ ਡਰਾਈਵਿੰਗ ਹੁਨਰ ਸੜਕ 'ਤੇ ਤੁਹਾਡੇ ਡਰਾਈਵਿੰਗ ਹੁਨਰ ਨਾਲੋਂ ਬਿਹਤਰ ਹਨ 🤪 ਗਲੈਮਰਗਨ ਕ੍ਰਿਕਟ ਲਈ ਸ਼ੁੱਭਕਾਮਨਾਵਾਂ!
ਦੱਸ ਦੇਈਏ ਕਿ ਯੁਵਰਾਜ ਸਿੰਘ ਅਤੇ ਸ਼ੁਮਨ ਗਿਲ ਦੇ ਦੋਸਤ ਕਾਫੀ ਚੰਗੇ ਦੋਸਤਹਨ। ਸ਼ੁਭਮਨ , ਯੁਵਰਾਜ ਨੂੰ ਆਪਣਾ ਵੱਡਾ ਭਰਾ ਮੰਨਦੇ ਹਨ। ਯੁਵਰਾਜ ਵੀ ਇਸ ਤਰ੍ਹਾਂ ਬਲੇਬਾਜ਼ ਨੂੰ ਆਪਣੇ ਛੋਟੇ ਭਰਾ ਵਾਂਗ ਪਿਆਰ ਕਰਦੇ ਹਨ। ਕਈ ਵਾਰ ਯੁਵਰਾਜ ਸ਼ੁਭਮਨ ਦਾ ਮਾਰਗਦਰਸ਼ਨ ਕਰਦੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Cricket, Cricket News, Sports, Yuvraj singh