ਕਿਸਮਤ ਦਾ ਖੇਡ: ਕਿਸੇ ਸਮੇਂ ਸਭ ਤੋਂ ਵੱਧ ਕੀਮਤ 'ਚ ਵਿੱਕਣ ਵਾਲੇ 'ਯੁਵਰਾਜ' ਨੂੰ ਇਸ ਵਾਰ ਔਖਾ ਹੀ ਮਿਲਿਆ ਖਰੀਦਦਾਰ


Updated: December 20, 2018, 10:10 AM IST
ਕਿਸਮਤ ਦਾ ਖੇਡ: ਕਿਸੇ ਸਮੇਂ ਸਭ ਤੋਂ ਵੱਧ ਕੀਮਤ 'ਚ ਵਿੱਕਣ ਵਾਲੇ 'ਯੁਵਰਾਜ' ਨੂੰ ਇਸ ਵਾਰ ਔਖਾ ਹੀ ਮਿਲਿਆ ਖਰੀਦਦਾਰ

Updated: December 20, 2018, 10:10 AM IST
ਆਈਪੀਐਲ 2019 ਦੀ ਨਿਲਾਮੀ ਵਿੱਚ ਸਭ ਤੋਂ ਮਹਿੰਗਾ ਖਿਡਾਰੀ ਵਿਕੇ ਜੈਦੇਵ ਉਨਾਦਕਟ ਅਤੇ ਵਰੁਣ ਚੱਕਰਵਰਤੀ ਹਨ। ਉਨਾਦਕਟ ਨੂੰ ਰਾਜਸਥਾਨ ਰਾਇਲਜ਼ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ ਅਤੇ ਵਰੁਣ ਚੱਕਰਵਰਤੀ ਨੂੰ ਕਿੰਗਜ਼ ਇਲੈਵਨ ਪੰਜਾਬ ਨੇ 8.40 ਕਰੋੜ ਰੁਪਏ 'ਚ ਖ਼ਰੀਦਿਆ। ਤੀਜਾ ਸਭ ਤੋਂ ਮਹਿੰਗਾ ਖਿਡਾਰੀ ਸੈਮ ਕਰਨ ਰਿਹਾ। ਸੈਮ ਨੂੰ ਕਿੰਗਜ਼ ਇਲੈਵਨ ਪੰਜਾਬ ਨੂੰ 7.20 ਕਰੋੜ ਰੁਪਏ 'ਚ ਖ਼ਰੀਦ ਲਿਆ। ਚੌਥੀ ਸਭ ਤੋਂ ਮਹਿੰਗੀ ਖਿਡਾਰੀ ਕਾਲਿਨ ਨੂੰ ਦਿੱਲੀ ਕੈਪੀਟਲ ਨੇ 6.40 ਕਰੋੜ ਰੁਪਏ ਵਿਚ ਖ਼ਰੀਦਿਆ। ਸ਼ਿਵਮ ਦੂਬੇ ਨੂੰ ਰਾਇਲ ਚੈਲੇਂਜਰ ਬੰਗਲੌਰ ਨੇ 5.0 ਕਰੋੜ ਰੁਪਏ ਨਾਲ ਖ਼ਰੀਦਿਆ ਹੈ।

ਯੁਵਰਾਜ ਦੀ ਹਾਲਤ ਤਾਂ ਇਸ ਵਾਰ ਹਨੀ ਬੁਰੀ ਸੀ ਕਿ ਸ਼ੁਰੂਆਤੀ ਗੇੜ ‘ਚ ਉਹਨਾਂ ਨੂੰ ਕੋਈ ਖਰੀਦਦਾਰ ਨਹੀਂ ਮਿਲਿਆ ਬਾਅਦ ‘ਚ ਨੀਲਾਮੀ ਦੇ ਦੂਜੇ ਰਾਉਂਡ ‘ਚ ਜਾਕੇ ਉਹਨਾਂ ਦੀ ਬੋਲੀ ਲੱਗੀ। ਸਾਲ 2015 ਵਿੱਚ ਦਿੱਲੀ ਡੇਅਰਡੇਵਿਲਜ਼ ਦੀ ਟੀਮ ਨੇ ਯੁਵਰਾਜ ਨੂੰ 16 ਕਰੋੜ ਰੁਪਏ ਵਿੱਚ ਖਰੀਦਿਆ ਸੀ ਤੇ ਪਿਛਲੇ ਸੀਜ਼ਨ ਵਿੱਚ ਯੁਵਰਾਜ ਕਿੰਗਜ਼ 11 ਪੰਜਾਬ ਵੱਲੋਂ ਖੇਡੇ ਸਨ। ਕਿੰਗਜ਼ ਇਲੈਵਨ ਪੰਜਾਬ ਵੱਲੋਂ ਯੁਵਰਾਜ ਸਿੰਘ ਨੂੰ ਪਿਛਲੀ ਵਾਰ ਵੀ ਸਭ ਤੋਂ ਅਖੀਰ ਵਿੱਚ ਖਰੀਦਿਆ ਗਿਆ ਸੀ। ਦੱਸ ਦਈਏ ਕਿ ਪਿਛਲੇ ਸਾਲ ਯੁਵਰਾਜ ਦਾ ਬੇਸ ਪ੍ਰਾਈਸ 2 ਕਰੋੜ ਸੀ ਤੇ ਇਸ ਵਾਰ ਉਹਨਾਂ ਨੇ ਆਪਣਾ ਬੇਸ ਪ੍ਰਾਈਸ ਅੱਧਾ ਕਰ ਲਿਆ ਹੈ।
First published: December 20, 2018
ਹੋਰ ਪੜ੍ਹੋ
Loading...
ਅਗਲੀ ਖ਼ਬਰ