Home /News /tarn-taran-sahib /

TarnTaran: ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

TarnTaran: ਨਸ਼ੇ ਦੀ ਓਵਰਡੋਜ਼ ਕਾਰਨ 2 ਭੈਣਾਂ ਦੇ ਇਕਲੌਤੇ ਭਰਾ ਦੀ ਮੌਤ

ਬਲਰਾਜ ਸਿੰਘ (File Photo)

ਬਲਰਾਜ ਸਿੰਘ (File Photo)

Drug Overdose Death: ਘਟਨਾ ਪਿੰਡ ਬੂਹ ਦੀ ਹੈ, ਜਿਥੇ 24 ਸਾਲਾ ਬਲਰਾਜ ਸਿੰਘ ਦੀ ਨਸ਼ੇ ਦੀ ਵਾਧੂ ਖੁਰਾਕ ਲੈਣ ਕਾਰਨ ਮੌਤ ਹੋ ਗਈ। ਬਲਰਾਜ ਦੇ ਪਿਤਾ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਬੁਰੀ ਸੰਗਤ ਵਿੱਚ ਪੈ ਗਿਆ ਸੀ ਅਤੇ ਨਸ਼ਾ ਕਰਨ ਲੱਗ ਪਿਆ ਸੀ। ਬੀਤੇ ਦਿਨ ਨਸ਼ੇ ਦੇ ਟੀਕੇ ਕਾਰਨ ਉਸ ਦੀ ਮੌਤ ਹੋ ਗਈ।

ਹੋਰ ਪੜ੍ਹੋ ...
  • Share this:

Drug Death: ਪੰਜਾਬ ਵਿੱਚ ਚਿੱਟੇ ਦਾ ਕਹਿਰ ਰੁਕਦਾ ਨਜ਼ਰ ਨਹੀਂ ਆ ਰਿਹਾ ਹੈ ਅਤੇ ਕਿਸੇ ਨਾ ਕਿਸੇ ਨੌਜਵਾਨ ਦੀ ਨਿੱਤ ਦਿਨ ਜਾਨ ਲੈ ਲੈਂਦਾ ਹੈ। ਹੁਣ ਤਰਨਤਾਰਨ ਦੇ ਹਰੀਕੇ ਵਿੱਚ ਇੱਕ ਨੌਜਵਾਨ ਦੀ ਚਿੱਟੇ ਦੀ ਓਵਰਡੋਜ਼ ਕਾਰਨ ਮੌਤ ਹੋ ਗਈ ਹੈ। ਮ੍ਰਿਤਕ ਪਰਿਵਾਰ ਵਿੱਚ 2 ਭੈਣਾਂ ਦਾ ਇਕਲੌਤਾ ਭਰਾ ਸੀ।

ਘਟਨਾ ਪਿੰਡ ਬੂਹ ਦੀ ਹੈ, ਜਿਥੇ 24 ਸਾਲਾ ਬਲਰਾਜ ਸਿੰਘ ਦੀ ਨਸ਼ੇ ਦੀ ਵਾਧੂ ਖੁਰਾਕ ਲੈਣ ਕਾਰਨ ਮੌਤ ਹੋ ਗਈ। ਬਲਰਾਜ ਦੇ ਪਿਤਾ ਨੇ ਦੱਸਿਆ ਕਿ ਉਹ ਕੁੱਝ ਸਮੇਂ ਤੋਂ ਬੁਰੀ ਸੰਗਤ ਵਿੱਚ ਪੈ ਗਿਆ ਸੀ ਅਤੇ ਨਸ਼ਾ ਕਰਨ ਲੱਗ ਪਿਆ ਸੀ। ਬੀਤੇ ਦਿਨ ਨਸ਼ੇ ਦੇ ਟੀਕੇ ਕਾਰਨ ਉਸ ਦੀ ਮੌਤ ਹੋ ਗਈ।

ਉਧਰ, ਮਾਮਲੇ ਸਬੰਧੀ ਥਾਣਾ ਹਰੀਕੇ ਦੇ ਪੁਲਿਸ ਅਧਿਕਾਰੀ ਹਰਪ੍ਰੀਤ ਸਿੰਘ ਦਾ ਕਹਿਣਾ ਹੈ ਕਿ ਉਨ੍ਹਾਂ ਨੂੰ ਪੀੜਤ ਪਰਿਵਾਰ ਨੇ ਸੂਚਿਤ ਨਹੀਂ ਕੀਤਾ। ਉਹ ਨਸਿ਼ਆਂ ਦੇ ਖਾਤਮੇ ਲਈ ਵਚਨਬੱਧ ਹਨ।

Published by:Krishan Sharma
First published:

Tags: Drug deaths in Punjab, Drug Overdose Death, Punjab Police