Home /tarn-taran-sahib /

ਦੇਖੋ ਟੀਕੇ ਲਾ-ਲਾ ਵਿੰਨ੍ਹੀਆ ਨੌਜਵਾਨ ਦੀਆਂ ਬਾਹਵਾਂ, ਖੇਡ ਦਾ ਮੈਦਾਨ ਬਣਿਆ ਨਸ਼ਾ ਤਸ਼ਕਰਾਂ ਦਾ ਅੱਡਾ

ਦੇਖੋ ਟੀਕੇ ਲਾ-ਲਾ ਵਿੰਨ੍ਹੀਆ ਨੌਜਵਾਨ ਦੀਆਂ ਬਾਹਵਾਂ, ਖੇਡ ਦਾ ਮੈਦਾਨ ਬਣਿਆ ਨਸ਼ਾ ਤਸ਼ਕਰਾਂ ਦਾ ਅੱਡਾ

X
ਨਸ਼ਿਆਂ

ਨਸ਼ਿਆਂ ਦੇ ਆਦੀ ਨੋਜਵਾਨ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਿੰਨਾ ਮੁੰਡਿਆਂ ਦੇ ਕਾਰਡ ਬਣੇ ਹਨ ਉਹ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਉਹ ਗੋਲੀਆਂ ਲਿਆ ਕੇ ਪੀਸ ਕੇ ਘੋਲ ਕੇ ਟੀਕਿਆਂ ਦੇ ਰੂਪ ਵਿੱਚ 50 ਤੋ 80 ਰੁਪਏ ਵਿੱਚ ਵੇਚਦੇ ਹਨ।

ਨਸ਼ਿਆਂ ਦੇ ਆਦੀ ਨੋਜਵਾਨ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਿੰਨਾ ਮੁੰਡਿਆਂ ਦੇ ਕਾਰਡ ਬਣੇ ਹਨ ਉਹ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਉਹ ਗੋਲੀਆਂ ਲਿਆ ਕੇ ਪੀਸ ਕੇ ਘੋਲ ਕੇ ਟੀਕਿਆਂ ਦੇ ਰੂਪ ਵਿੱਚ 50 ਤੋ 80 ਰੁਪਏ ਵਿੱਚ ਵੇਚਦੇ ਹਨ।

  • Share this:

ਸਿਧਾਰਥ

ਤਰਨਤਾਰਨ : ਦੇ ਕਸਬਾ ਝਬਾਲ ਦੇ ਸਮਾਜ ਸੇਵੀ ਗੁਰਮੀਤ ਸਿੰਘ ਝਬਾਲ ਵੱਲੋਂ ਸਮੇਂ ਸਮੇਂ 'ਤੇ ਸੋਸ਼ਲ ਮੀਡੀਆ 'ਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਉਠਾਈ ਜਾਂਦੀ ਰਹੀ ਹੈ। ਗੁਰਮੀਤ ਸਿੰਘ ਝਬਾਲ ਵੱਲੋਂ ਮੁੜ ਸੋਸ਼ਲ ਮੀਡੀਆ ਪਲੇਟਫਾਰਮ 'ਤੇ ਲਾਈਵ ਹੋ ਕੇ ਕਸਬਾ ਝਬਾਲ ਦੇ ਸਟੇਡੀਅਮ ਵਿੱਚ ਸ਼ਰੇਆਮ ਵਿਕ ਰਹੇ ਨਸ਼ਿਆਂ ਦੇ ਸੱਚ ਨੂੰ ਸਾਹਮਣੇ ਲਿਆਂਦਾ ਹੈ।

ਗੁਰਮੀਤ ਸਿੰਘ ਝਬਾਲ ਵੱਲੋਂ ਵੀਡੀਓ ਵਿੱਚ ਨਸ਼ਾ ਵੇਚ ਰਹੇ ਵਿਅਕਤੀ ਕੋਲੋਂ ਇੱਕ ਨਸ਼ੇ ਨਾਲ ਭਰਿਆ ਟੀਕਾ ਖਰੀਦਿਆ ਗਿਆ ਹੈ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਜਦ ਗੁਰਮੀਤ ਸਿੰਘ ਝਬਾਲ ਨਾਲ ਸਪੰਰਕ ਕੀਤਾ ਤਾਂ ਉਸ ਨੇ ਸਵੇਰੇ ਖ਼ਰੀਦਿਆ ਹੋਇਆ ਨਸ਼ੇ ਵਾਲਾ ਟੀਕਾ ਦਿਖਾਉਂਦਿਆਂ ਨੇੜੇ ਹੀ ਕੰਮ ਕਰ ਰਹੇ ਇਕ ਨੋਜਵਾਨ ਦੀ ਨਸ਼ੇ ਨਾਲ ਹੋਈ ਦੁਰਗਤ ਨੂੰ ਦਿਖਾਇਆ, ਉਕਤ ਨੌਜਵਾਨ ਦੀਆਂ ਬਾਹਾਂ ਟੀਕਿਆਂ ਦੀਆ ਤਿੱਖੀਆਂ ਸੂਈਆਂ ਨਾਲ ਵਿੰਨ੍ਹੀਆਂ ਪਈਆਂ ਸਨ।

ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਪਹਿਲਾਂ ਵੀ ਉਹ ਸਮੇ ਸਮੇ 'ਤੇ ਨਸ਼ਿਆਂ ਖ਼ਿਲਾਫ਼ ਆਵਾਜ਼ ਚੁੱਕਦਾ ਰਿਹਾ ਹੈ ਉਸ ਨੂੰ ਆਸ ਸੀ ਕਿ ਨਵੀਂ ਸਰਕਾਰ ਬਣੀ ਹੈ ਕੁਝ ਬਦਲਾਅ ਹੋਵੇਗਾ ਲੇਕਿਨ ਨਸ਼ਾ ਉਸੇ ਤਰ੍ਹਾਂ ਹੀ ਵਿਕ ਰਿਹਾ ਹੈ। ਗੁਰਮੀਤ ਸਿੰਘ ਝਬਾਲ ਨੇ ਦੱਸਿਆ ਕਿ ਉਸ ਪਾਸ ਮੁੰਡਾ ਕੰਮ ਕਰਦਾ ਉਹ ਉਸ ਨਾਲ ਅੱਜ ਸਟੇਡੀਅਮ ਵਿੱਚ ਚਲਾ ਗਿਆ ਉਥੇ ਜਾ ਕੇ ਦੇਖਿਆ ਕਿ ਸੱਤ ਤੋ ਅੱਠ ਟੀਮਾਂ ਨਸ਼ਾ ਵੇਚ ਰਹੀਆਂ ਸਨ, ਜੋ ਉਸ ਨੇ ਮੋਕੇ 'ਤੇ ਲਾਈਵ ਹੋ ਕੇ ਦਿਖਾਇਆ ਗਿਆ ਹੈ।

ਉਸ ਨੇ ਦੱਸਿਆ ਕਿ ਉਸ ਨੂੰ ਸਾਰੇ ਲੋਕ ਜਾਣਦੇ ਹੋਣ ਦੇ ਬਾਵਜੂਦ ਵੀ ਉਸ ਨੇ ਵੀ 50 ਰੁਪਏ ਵਿੱਚ ਇੱਕ ਨਸ਼ੇ ਦਾ ਟੀਕੇ ਉੱਥੋਂ ਖਰੀਦ ਕੀਤੀ ਹੈ। ਉਸ ਨੇ ਕਿਹਾ ਕਿ ਨਸ਼ਾ ਵੇਚਣ ਵਾਲੇ ਬੇਖੌਫ ਹੋ ਕੇ ਨਸ਼ਾ ਵੇਚ ਰਹੇ ਹਨ। ਉੱਧਰ ਨਸ਼ਿਆਂ ਦੇ ਆਦੀ ਨੋਜਵਾਨ ਨੇ ਦੱਸਿਆ ਕਿ ਨਸ਼ਾ ਛੁਡਾਊ ਕੇਂਦਰਾਂ ਵਿੱਚ ਜਿੰਨਾ ਮੁੰਡਿਆਂ ਦੇ ਕਾਰਡ ਬਣੇ ਹਨ ਉਹ ਨਸ਼ਾ ਛੁਡਾਊ ਕੇਂਦਰਾਂ ਵਿੱਚੋਂ ਉਹ ਗੋਲੀਆਂ ਲਿਆ ਕੇ ਪੀਸ ਕੇ ਘੋਲ ਕੇ ਟੀਕਿਆਂ ਦੇ ਰੂਪ ਵਿੱਚ 50 ਤੋ 80 ਰੁਪਏ ਵਿੱਚ ਵੇਚਦੇ ਹਨ।

ਉਸ ਨੇ ਦੱਸਿਆ ਕਿ ਨਸ਼ਾ ਸ਼ਰੇਆਮ ਸਟੇਡੀਅਮ ਵਿੱਚ ਵਿਕਦਾ ਹੈ। ਉੱਧਰ ਜਦੋਂ ਇਸ ਸਬੰਧ ਵਿੱਚ ਥਾਣਾ ਝਬਾਲ ਦੇ ਮੁੱਖੀ ਬਲਜਿੰਦਰ ਸਿੰਘ ਬਾਜਵਾ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਨੇ ਕਿਹਾ ਕਿ ਪੁਲਿਸ ਵੱਲੋਂ ਨਸ਼ਾ ਤਸਕਰਾਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ।

Published by:Sarbjot Kaur
First published:

Tags: Drug Mafia, Sports, Tarn taran