Home /News /uncategorized /

ਜਲੰਧਰ ਵਿਚ ਏ.ਐਸ.ਆਈ. ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਜਲੰਧਰ ਵਿਚ ਏ.ਐਸ.ਆਈ. ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ

ਜਲੰਧਰ ਵਿਚ ਏ.ਐਸ.ਆਈ. ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ (ਸੰਕੇਤਕ ਫੋਟੋ)

ਜਲੰਧਰ ਵਿਚ ਏ.ਐਸ.ਆਈ. ਵੱਲੋਂ ਗੋਲੀ ਮਾਰ ਕੇ ਖੁਦਕੁਸ਼ੀ (ਸੰਕੇਤਕ ਫੋਟੋ)

 • Share this:
  ਪੁਲਿਸ ਲਾਈਨ ਜਲੰਧਰ ਦੇ ਕੁਆਰਟਰ ਵਿਚ ਰਹਿਣ ਵਾਲੇ ਪੀਓ ਸਟਾਫ ਵਿਚ ਤਾਇਨਾਤ ਏਐਸਆਈ ਹੀਰਾ ਲਾਲ ਨੇ ਆਪਣੇ ਆਪ ਨੂੰ ਗੋਲੀ ਮਾਰ ਲਈ। ਜਿਸ ਤੋਂ ਬਾਅਦ ਉਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਸੂਚਨਾ ਮਿਲਦੇ ਹੀ ਏਸੀਪੀ ਬਲਵਿੰਦਰ ਇਕਬਾਲ ਸਿੰਘ ਕਾਹਲੋਂ ਅਤੇ ਥਾਣਾ ਬਾਰਾਦਰੀ ਦੀ ਪੁਲਿਸ ਮੌਕੇ ਉਤੇ ਪਹੁੰਚ ਗਈ।

  ਦੱਸਿਆ ਜਾ ਰਿਹਾ ਹੈ ਕਿ ਏਐਸਆਈ ਹੀਰਾ ਲਾਲ ਲੰਬੇ ਸਮੇਂ ਤੋਂ ਪਰੇਸ਼ਾਨ ਸੀ ਅਤੇ ਬਹੁਤ ਸਾਰਾ ਕਰਜ਼ਾ ਚੁੱਕਿਆ ਸੀ। ਪਿੰਡ ਪੰਡੋਰੀ ਵਿਚ ਰਹਿਣ ਵਾਲੇ ਹੀਰਾ ਲਾਲ ਨੇ ਆਪਣੀ ਸਾਰੀ ਜ਼ਮੀਨ ਵੇਚ ਕੇ ਹੁਸ਼ਿਆਰਪੁਰ ਸ਼ਹਿਰ ਵਿਚ ਇਕ ਕੋਠੀ ਬਣਾਈ ਸੀ। ਉਸ ਲਈ ਕਰਜ਼ਾ ਲਿਆ ਸੀ। ਮਹੀਨੇ ਦੀ ਚਾਲੀ ਹਜ਼ਾਰ ਦੀਆਂ ਕਿਸ਼ਤਾਂ ਅਦਾ ਕਰ ਰਿਹਾ ਸੀ।

  ਇਸ ਕਾਰਨ ਉਹ ਪਰੇਸ਼ਾਨ ਰਹਿੰਦਾ ਸੀ। ਏਸੀਪੀ ਨੇ ਕਿਹਾ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮ੍ਰਿਤਕ ਹੀਰਾ ਲਾਲ ਦੇ ਤਿੰਨ ਬੱਚੇ ਹਨ, ਜਿਨ੍ਹਾਂ ਵਿਚੋਂ ਦੋ ਜੁੜਵਾਂ, 20 ਸਾਲਾ ਸੰਦੀਪ ਅਤੇ ਨਿਰਮਲ ਕੌਰ ਹਨ। ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਉਸ ਨੇ ਕੋਠੀ ਬਣਾਉਣ ਵੇਲੇ ਵੱਡਾ ਕਰਜ਼ਾ ਲਿਆ ਸੀ। ਉਸ ਦੀ ਤਨਖਾਹ ਤੋਂ ਵੀ ਵੱਧ, ਉਸ ਦੀਆਂ ਕਿਸ਼ਤਾਂ ਭਰਨੀਆਂ ਔਖਾ ਹੋ ਗਿਆ ਸੀ। ਇਸ ਕਾਰਨ ਉਹ ਮਾਨਸਿਕ ਤੌਰ ‘ਤੇ ਪ੍ਰੇਸ਼ਾਨ ਸੀ।

  ਡੀਸੀਪੀ ਗੁਰਮੀਤ ਸਿੰਘ ਨੇ ਦੱਸਿਆ ਕਿ ਹੀਰਾ ਇਨ੍ਹੀਂ ਦਿਨੀਂ ਜਮਸ਼ੇਰ ਮੰਡੀ ਵਿੱਚ ਤਾਇਨਾਤ ਸੀ। ਉਹ ਸਵੇਰੇ 10 ਵਜੇ ਡਿਊਟੀ 'ਤੇ ਸੀ ਪਰ ਰਾਤ 9 ਵਜੇ ਉਸ ਨੇ ਆਪਣੀ ਸਰਵਿਸ ਰਿਵਾਲਵਰ ਨਾਲ ਆਪਣੇ ਸਿਰ ਵਿਚ ਗੋਲੀ ਮਾਰ ਲਈ। ਇਸ ਸਮੇਂ ਜਲੰਧਰ ਪੁਲਿਸ ਵੱਲੋਂ 174 ਮਾਮਲੇ ਤਹਿਤ ਕਾਰਵਾਈ ਕੀਤੀ ਜਾ ਰਹੀ ਹੈ।
  Published by:Gurwinder Singh
  First published:

  Tags: Punjab Police, Suicide

  ਅਗਲੀ ਖਬਰ