ATM ਤੋੜ ਰਹੇ ਸਨ ਲੁਟੇਰੇ, ਮੌਕੇ 'ਤੇ ਪਹੁੰਚੇ ਪੀਸੀਆਰ ਮੁਲਾਜ਼ਮਾਂ ਨੇ ਸ਼ਟਰ ਕੀਤਾ ਬੰਦ, ਵੇਖੋ ਫਿਰ ਕੀ ਹੋਇਆ...

News18 Punjabi | News18 Punjab
Updated: January 6, 2020, 4:09 PM IST
share image
ATM ਤੋੜ ਰਹੇ ਸਨ ਲੁਟੇਰੇ, ਮੌਕੇ 'ਤੇ ਪਹੁੰਚੇ ਪੀਸੀਆਰ ਮੁਲਾਜ਼ਮਾਂ ਨੇ ਸ਼ਟਰ ਕੀਤਾ ਬੰਦ, ਵੇਖੋ ਫਿਰ ਕੀ ਹੋਇਆ...
ATM ਤੋੜ ਰਹੇ ਸਨ ਲੁਟੇਰੇ, ਮੌਕੇ 'ਤੇ ਪਹੁੰਚੇ ਪੀਸੀਆਰ ਮੁਲਾਜ਼ਮਾਂ ਨੇ ਸ਼ਟਰ ਕੀਤਾ ਬੰਦ...

  • Share this:
  • Facebook share img
  • Twitter share img
  • Linkedin share img
ਅੰਮ੍ਰਿਤਸਰ ਦੇ ਜੰਡਿਆਲਾ ਦੀ ਗਹਿਰੀ ਮੰਡੀ ਵਿਚ ਗੈਸ ਕਟਰ ਨਾਲ ਏਟੀਐਮ ਤੋੜ ਕੇ ਪੈਸੇ ਕੱਢਣ ਦੀ ਕੋਸ਼ਿਸ਼ ਕਰ ਰਹੇ ਲੁਟੇਰਿਆਂ ਨਾਲ ਜੱਗੋਂ ਤੇਰ੍ਹਵੀਂ ਹੋਈ। ਜਦੋਂ ਇਹ ਲੁਟੇਰੇ ਏਟੀਐਮ ਨੂੰ ਤੋੜ ਰਹੇ ਸਨ ਤਾਂ ਮੌਕੇ ਉਤੇ ਪੀਸੀਆਰ ਦੇ ਮੁਲਾਜ਼ਮ ਪਹੁੰਚ ਗਏ ਤੇ ਉਨ੍ਹਾਂ ਨੇ ਸ਼ਟਰ ਬੰਦ ਕਰ ਦਿੱਤਾ।

ਇਸ ਤੋਂ ਬਾਅਦ ਲੁਟੇਰੇ ਅੰਦਰ ਹੀ ਬੰਦ ਹੋ ਗਏ। ਕੁਝ ਸਮੇਂ ਬਾਅਦ ਮੌਕੇ ਉਤੇ ਹੋਰ ਪੁਲਿਸ ਮੁਲਾਜ਼ਮ ਪਹੁੰਚ ਗਏ। ਪੁਲਿਸ ਨੇ ਹਥਿਆਰ ਤਾਣ ਕੇ ਏਟੀਐਮ ਦਾ ਸ਼ਟਰ ਚੁੱਕਿਆ ਤੇ ਅੰਦਰ ਮੌਜੂਦ ਤਿੰਨ ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਨੇ ਏਟੀਐਮ ਦੀ ਕਾਫੀ ਤੋੜ ਫੋੜ ਕੀਤੀ ਹੋਈ ਸੀ।
ਮੌਕੇ ਉਤੇ ਪਹੁੰਚੀ ਪੁਲਿਸ ਨੂੰ ਸ਼ੱਕ ਸੀ ਕਿ ਮੁਲਜ਼ਮਾਂ ਕੋਲ ਹਥਿਆਰ ਹੋਣਗੇ। ਇਸ ਲਈ ਪੂਰੀ ਮੁਸਤੈਦੀ ਨਾਲ ਪੁਲਿਸ ਅੰਦਰ ਦਾਖਲ ਹੋਈ ਤੇ ਲੁਟੇਰਿਆਂ ਨੂੰ ਬਾਹਰ ਖਿੱਚ ਕੇ ਲਿਆਈ। ਐਕਸਿਸ ਬੈਂਕ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮੁਲਜ਼ਮ ਪੈਸਾ ਕੱਢਣ ਵਿਚ ਤਾਂ ਨਕਾਮ ਰਹੇ ਪਰ ਏਟੀਐਮ ਦਾ ਕਾਫੀ ਨੁਕਸਾਨ ਕੀਤਾ। ਪੁਲਿਸ ਨੇ ਮਾਮਲਾ ਦਰਜ ਕਰ ਕੇ ਪੁੱਛਗਿੱਛ ਸ਼ੁਰੂ ਕਰ ਦਿੱਤੀ ਹੈ।
First published: January 6, 2020
ਹੋਰ ਪੜ੍ਹੋ
ਅਗਲੀ ਖ਼ਬਰ