• Home
  • »
  • News
  • »
  • uncategorized
  • »
  • BREAKFAST IN GOVERNMENT SCHOOL FOR CHILDREN ACCORDING TO MID DAY MEAL BY NEW NATIONAL EDUCATION POLICY

ਹੁਣ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਤੋਂ ਇਲਾਵਾ ਮਿਲੇਗਾ ਨਾਸ਼ਤਾ

ਹੁਣ ਸਰਕਾਰੀ ਸਕੂਲ ਦੇ ਬੱਚਿਆਂ ਨੂੰ ਮਿਡ-ਡੇ-ਮੀਲ ਤੋਂ ਇਲਾਵਾ ਮਿਲੇਗਾ ਨਾਸ਼ਤਾ

  • Share this:
    ਹੁਣ ਸਰਕਾਰੀ ਸਕੂਲ ਵਿਚ ਬੱਚਿਆਂ ਨੂੰ ਮਿਡ-ਡੇ-ਮੀਲ ਤੋਂ ਇਲਾਵਾ ਨਾਸ਼ਤਾ (ਬ੍ਰੇਕਫਾਸਟ) ਵੀ ਮਿਲੇਗਾ। ਪਿਛਲੇ ਹਫ਼ਤੇ ਕੇਂਦਰੀ ਮੰਤਰੀ ਮੰਡਲ ਵੱਲੋਂ ਪਾਸ ਕੀਤੀ ਗਈ ਨਵੀਂ ਸਿੱਖਿਆ ਨੀਤੀ (ਐਨ. ਈ. ਪੀ.) ਵਿਚ ਕਿਹਾ ਗਿਆ ਹੈ ਕਿ ਪੌਸ਼ਟਿਕ ਨਾਸ਼ਤੇ ਦੇ ਬਾਅਦ ਸਵੇਰ ਦਾ ਸਮਾਂ ਪੜ੍ਹਾਈ ਲਈ ਚੰਗਾ ਸਾਬਤ ਹੋ ਸਕਦਾ ਹੈ। ਨਾਸ਼ਤੇ ਵਿਚ ਆਂਡੇ, ਗੁੜ, ਦੁੱਧ ਵੀ ਦਿੱਤਾ ਜਾਵੇਗਾ।

    ਇਸ ਲਈ ਨਾਸ਼ਤੇ ਨੂੰ ਸ਼ਾਮਲ ਕਰਕੇ ਮਿਡ-ਡੇ-ਮੀਲ ਯੋਜਨਾ ਦੇ ਵਿਸਥਾਰ ਦੀ ਸਿਫ਼ਾਰਸ਼ ਕੀਤੀ ਗਈ ਹੈ। ਨਵੀਂ ਸਿੱਖਿਆ ਨੀਤੀ ਅਨੁਸਾਰ ਕੁਪੋਸ਼ਣ ਦਾ ਸ਼ਿਕਾਰ ਜਾਂ ਸਰੀਰਕ ਤੌਰ 'ਤੇ ਕਮਜ਼ੋਰ ਬੱਚੇ ਬਿਹਤਰ ਤਰੀਕੇ ਨਾਲ ਪੜ੍ਹਾਈ ਕਰਨ 'ਚ ਅਸਮਰੱਥ ਹੁੰਦੇ ਹਨ। ਇਸ ਲਈ ਬੱਚਿਆਂ ਦੇ ਪੋਸ਼ਣ ਅਤੇ ਸਿਹਤ 'ਤੇ ਚੰਗਾ ਭੋਜਨ ਤੇ ਸਿਖਲਾਈ ਹਾਸਲ ਸਮਾਜਿਕ ਕਾਰਕੁੰਨ, ਸਲਾਹਕਾਰ ਤੇ ਸਕੂਲੀ ਸਿੱਖਿਆ ਪ੍ਰਣਾਲੀ 'ਚ ਭਾਈਚਾਰਕ ਹਿੱਸੇਦਾਰੀ ਰਾਹੀਂ ਧਿਆਨ ਦਿੱਤਾ ਜਾਵੇਗਾ।

    ਨਾਲ ਹੀ ਇਸ 'ਚ ਇਹ ਵੀ ਕਿਹਾ ਗਿਆ ਹੈ ਕਿ ਜਿੱਥੇ ਬੱਚਿਆਂ ਨੂੰ ਗਰਮ ਭੋਜਨ ਮੁਹੱਈਆ ਕਰਵਾਉਣਾ ਸੰਭਵ ਨਹੀਂ ਹੈ, ਉੱਥੇ ਮੂੰਗਫਲੀ, ਛੋਲੇ, ਗੁੜ ਤੇ ਸਥਾਨਕ ਫਲਾਂ ਵਰਗੇ ਸਾਧਾਰਨ ਪਰ ਪੌਸ਼ਟਿਕ ਭੋਜਨ ਉਪਲਬਧ ਕਰਵਾਏ ਜਾ ਸਕਦੇ ਹਨ।| ਇਸ ਤੋਂ ਇਲਾਵਾ ਸਾਰੇ ਸਕੂਲੀ ਬੱਚਿਆਂ ਦੀ ਨਿਯਮਿਤ ਤੌਰ 'ਤੇ ਮੈਡੀਕਲ ਜਾਂਚ ਹੋਵੇਗੀ। ਇਸ ਦੀ ਨਿਗਰਾਨੀ ਲਈ ਸਿਹਤ ਕਾਰਡ ਜਾਰੀ ਕੀਤੇ ਜਾਣਗੇ।
    Published by:Gurwinder Singh
    First published:
    Advertisement
    Advertisement