Home /News /uncategorized /

ਸ਼ੁਰੂ ਹੋਣ ਜਾ ਰਹੀ BSNL ਦੀ 4ਜੀ ਸੇਵਾ, ਜਾਣੋ ਕਦੋ ਮਿਲੇਗੀ 5G ਸੁਵਿਧਾ

ਸ਼ੁਰੂ ਹੋਣ ਜਾ ਰਹੀ BSNL ਦੀ 4ਜੀ ਸੇਵਾ, ਜਾਣੋ ਕਦੋ ਮਿਲੇਗੀ 5G ਸੁਵਿਧਾ

ਸ਼ੁਰੂ ਹੋਣ ਜਾ ਰਹੀ BSNL ਦੀ 4ਜੀ ਸੇਵਾ, ਜਾਣੋ ਕਦੋ ਮਿਲੇਗੀ 5G ਸੁਵਿਧਾ

ਸ਼ੁਰੂ ਹੋਣ ਜਾ ਰਹੀ BSNL ਦੀ 4ਜੀ ਸੇਵਾ, ਜਾਣੋ ਕਦੋ ਮਿਲੇਗੀ 5G ਸੁਵਿਧਾ

ਆਖਿਰਕਾਰ ਜਿਸ ਘੜੀ ਦਾ ਬੀਐਸਐਨਐਲ (BSNL) ਦੇ ਗਾਹਕ ਇੰਤਜ਼ਾਰ ਕਰ ਰਹੇ ਸਨ, ਉਹ ਘੜੀ ਆ ਹੀ ਗਈ। ਬੀਐਸਐਨਐਲ (BSNL) 4ਜੀ ਨੈੱਟਵਰਕ ਦੀ ਸ਼ੁਰੂਆਤ ਕਰ ਰਿਹਾ ਹੈ। ਇਸ ਸਾ ਨਵੰਬਰ ਮਹੀਨੇ ਵਿੱਚ ਇਸ ਦੀ ਸ਼ੁਰੂਆਤ ਹੋਵੇਗੀ। ਬੀਐਸਐਨਐਲ (BSNL) ਦਾ ਕਹਿਣਾ ਹੈ ਕਿ ਅਗਲੇ ਸਾਲ ਅਗਸਤ ਤੱਕ ਯਾਨੀ ਅਗਸਤ 2023 ਤੱਕ ਉਹ 5ਜੀ ਸੇਵਾ ਵੀ ਸ਼ੁਰੂ ਕਰ ਦੇਣਗੇ।

ਹੋਰ ਪੜ੍ਹੋ ...
  • Share this:

ਬੀਐਸਐਨਐਲ ਦੇ ਚੇਅਰਮੈਨ ਅਤੇ ਪ੍ਰਬੰਧ ਨਿਰਦੇਸ਼ਕ ਪੀਕੇ ਪੁਰਵਾਰ ਨੇ ਸੋਮਵਾਰ ਨੂੰ ਇੰਡੀਆ ਮੋਬਾਈਲ ਕਾਂਗਰਸ ਵਿੱਚ ਕਿਹਾ ਕਿ ਕੰਪਨੀ 18 ਮਹੀਨਿਆਂ ਵਿੱਚ ਲਗਭਗ 1.25 ਲੱਖ 4ਜੀ ਮੋਬਾਈਲ ਸਾਈਟਾਂ ਨੂੰ ਲਾਂਚ ਕਰਨ ਦੀ ਯੋਜਨਾ ਬਣਾ ਰਹੀ ਹੈ। ਕੰਪਨੀ ਦੇ 4ਜੀ ਨੈੱਟਵਰਕ ਦਾ ਪਹਿਲਾ ਸੰਚਾਲਨ ਇਸ ਸਾਲ ਨਵੰਬਰ 'ਚ ਸ਼ੁਰੂ ਕੀਤਾ ਜਾਵੇਗਾ। ਕੰਪਨੀ 4ਜੀ ਤਕਨਾਲੋਜੀ ਨੂੰ ਲਾਗੂ ਕਰਨ ਲਈ ਆਈਟੀ ਪ੍ਰਮੁੱਖ ਟਾਟਾ ਕੰਸਲਟੈਂਸੀ ਸਰਵਿਸਿਜ਼ (TCS) ਅਤੇ ਜਨਤਕ ਖੇਤਰ ਦੇ ਦੂਰਸੰਚਾਰ ਖੋਜ ਅਤੇ ਵਿਕਾਸ ਸੰਗਠਨ C-DOT ਦੀ ਅਗਵਾਈ ਵਾਲੇ ਇੱਕ ਸੰਘ ਨਾਲ ਗੱਲਬਾਤ ਕਰ ਰਹੀ ਹੈ।

ਪੁਰਵਾਰ ਨੇ ਕਿਹਾ ਕਿ ਕੰਪਨੀ ਜੋ 4ਜੀ ਨੈੱਟਵਰਕ ਉਪਕਰਨ ਖਰੀਦ ਰਹੀ ਹੈ, ਉਨ੍ਹਾਂ ਨੂੰ ਸਾਫਟਵੇਅਰ ਰਾਹੀਂ 5ਜੀ 'ਚ ਬਦਲਿਆ ਜਾ ਸਕਦਾ ਹੈ। ਬੀਐਸਐਨਐਲ ਦੀਆਂ 5ਜੀ ਸੇਵਾਵਾਂ ਸ਼ੁਰੂ ਕਰਨ ਦੀਆਂ ਯੋਜਨਾਵਾਂ ਦੀ ਸਮਾਂ-ਸੀਮਾ ਬਾਰੇ ਪੁੱਛੇ ਜਾਣ 'ਤੇ, ਪੁਰਵਾਰ ਨੇ ਕਿਹਾ ਕਿ ਕੰਪਨੀ ਕੇਂਦਰੀ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਦੁਆਰਾ ਨਿਰਧਾਰਤ 15 ਅਗਸਤ, 2023 ਦੀ ਸਮਾਂ ਸੀਮਾ ਦੇ ਅਨੁਸਾਰ 5ਜੀ ਨੂੰ ਰੋਲ ਆਊਟ ਕਰਨ ਦੇ ਰਾਹ 'ਤੇ ਹੈ।

ਉੱਥੇ ਹੀ ਅਗਸਤ 'ਚ ਦੂਰਸੰਚਾਰ ਮੰਤਰੀ ਅਸ਼ਵਨੀ ਵੈਸ਼ਨਵ ਨੇ ਘਾਟੇ 'ਚ ਚੱਲ ਰਹੀ ਸਰਕਾਰੀ ਟੈਲੀਕਾਮ ਕੰਪਨੀ BSNL ਦੇ ਕਰਮਚਾਰੀਆਂ ਨੂੰ ਖਪਤਕਾਰਾਂ 'ਤੇ ਧਿਆਨ ਦੇਣ ਅਤੇ ਉਨ੍ਹਾਂ ਦੀਆਂ ਸਮੱਸਿਆਵਾਂ ਨੂੰ ਤੁਰੰਤ ਹੱਲ ਕਰਨ ਲਈ ਕਿਹਾ ਸੀ। ਵੈਸ਼ਨਵ ਨੇ ਕਿਹਾ "ਸਰਕਾਰ ਨੇ BSNL ਨੂੰ ਮੁਸੀਬਤ 'ਚੋਂ ਕੱਢਣ ਲਈ 1.64 ਲੱਖ ਕਰੋੜ ਰੁਪਏ ਦੇ ਰਾਹਤ ਪੈਕੇਜ ਨੂੰ ਮਨਜ਼ੂਰੀ ਦਿੱਤੀ ਹੈ, ਪਰ ਹੁਣ ਇਸ ਕੰਪਨੀ ਨੂੰ ਸਸ਼ਕਤ ਬਣਾਉਣ ਦੀ ਜ਼ਿੰਮੇਵਾਰੀ ਹਰ ਕਰਮਚਾਰੀ 'ਤੇ ਹੈ।" ਚੇਨਈ ਪਹੁੰਚੇ ਵੈਸ਼ਨਵ ਨੇ BSNL ਕਰਮਚਾਰੀਆਂ ਨੂੰ ਕਿਹਾ ਸੀ, 'ਮੈਂ ਪੂਰੀ ਤਰ੍ਹਾਂ ਤੁਹਾਡੇ ਨਾਲ ਖੜ੍ਹਾ ਹਾਂ। ਪ੍ਰਧਾਨ ਮੰਤਰੀ ਤੁਹਾਡੇ ਨਾਲ ਹਨ। ਹੁਣ ਤੁਹਾਨੂੰ ਖਪਤਕਾਰਾਂ ਦੇ ਨਾਲ ਖੜੇ ਹੋਣਾ ਪਵੇਗਾ। ਖਪਤਕਾਰ ਦੀ ਹਰ ਸਮੱਸਿਆ ਨੂੰ ਆਪਣੀ ਸਮੱਸਿਆ ਸਮਝ ਕੇ ਹੱਲ ਕਰਨ ਵੱਲ ਧਿਆਨ ਦੇਣ ਦੀ ਲੋੜ ਹੈ।'

Published by:Drishti Gupta
First published:

Tags: BSNL, Mobile phone, Tech News, Tech updates, Technology