Home /News /uncategorized /

ਕੀ ਇਨਸਾਨਾਂ ਵਿੱਚ ਫੈਲ ਸਕਦਾ ਹੈ Lumpy ਵਾਇਰਸ ? ਹੁਣ ਤੱਕ 70 ਹਜ਼ਾਰ ਪਸ਼ੂਆਂ ਦੀ ਹੋਈ ਮੌਤ

ਲੰਪੀ ਵਾਇਰਸ ਦਾ ਕਹਿਰ ਜਾਰੀ ਹੈ ਤੇ ਹੁਣ ਤੱਕ ਲਗਭਗ 70 ਹਜ਼ਾਰ ਪਸ਼ੂਆਂ ਦੀ ਇਸ ਸਕਿਨ ਇਨਫੈਕਸ਼ਨ ਵਾਲ ਬਿਮਾਰੀ ਕਾਰਨ ਮੌਤ ਹੋ ਚੁੱਕੀ ਹੈ। ਇਸ ਦਾ ਕਹਿਰ ਰਾਜਸਥਾਨ, ਯੂਪੀ, ਮੱਧ ਪ੍ਰਦੇਸ਼ ਸਮੇਤ ਕੁਝ ਰਾਜਾਂ ਵਿੱਚ ਸਭ ਤੋਂ ਵੱਧ ਹੈ। ਮਾਹਿਰਾਂ ਅਨੁਸਾਰ ਲੰਪੀ ਸਕਿਨ ਇੱਕ ਵਾਇਰਲ ਬਿਮਾਰੀ ਹੈ, ਜੋ ਸੰਕਰਮਿਤ ਜਾਨਵਰਾਂ ਤੋਂ ਦੂਜੇ ਜਾਨਵਰਾਂ ਵਿੱਚ ਬਹੁਤ ਤੇਜ਼ੀ ਨਾਲ ਫੈਲ ਰਹੀ ਹੈ। ਲੰਪੀ ਵਾਇਰਸ ਖੂਨ ਚੂਸਣ ਵਾਲੇ ਕੀੜਿਆਂ, ਮੱਛਰਾਂ ਦੀਆਂ ਕੁਝ ਕਿਸਮਾਂ ਅਤੇ ਜਾਨਵਰਾਂ ਦੇ ਕੀੜਿਆਂ ਦੇ ਕੱਟਣ ਨਾਲ ਫੈਲਦਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਜੇਕਰ ਇਹ ਮੱਛਰ ਅਤੇ ਕੀੜੇ-ਮਕੌੜਿਆਂ ਦੀਆਂ ਕੁਝ ਕਿਸਮਾਂ ਦੁਆਰਾ ਫੈਲਦਾ ਹੈ, ਤਾਂ ਕੀ ਮਨੁੱਖ ਵੀ ਇਸ ਦਾ ਸ਼ਿਕਾਰ ਹੋ ਸਕਦੇ ਹਨ?

ਹੋਰ ਪੜ੍ਹੋ ...
  • Share this:

ਵਰਲਡ ਆਰਗੇਨਾਈਜ਼ੇਸ਼ਨ ਫਾਰ ਐਨੀਮਲ ਹੈਲਥ (WOAH) ਦੇ ਅਨੁਸਾਰ, ਲੰਮੀ ਵਾਇਰਸ ਸਕਿਨ ਦੀ ਬਿਮਾਰੀ ਜ਼ੂਨੋਟਿਕ ਨਹੀਂ ਹੈ। ਇਸ ਦਾ ਮਤਲਬ ਹੈ ਕਿ ਇਹ ਜਾਨਵਰਾਂ ਤੋਂ ਇਨਸਾਨਾਂ ਤੱਕ ਨਹੀਂ ਫੈਲਦੀ। ਇਸ ਲਈ ਮਨੁੱਖਾਂ ਨੂੰ ਲੂੰਪੀ ਵਾਇਰਸ ਦੀ ਲਾਗ ਨਹੀਂ ਹੁੰਦੀ ਹੈ। ਲੂੰਪੀ ਵਾਇਰਸ ਮਨੁੱਖਾਂ ਲਈ ਖ਼ਤਰਾ ਨਹੀਂ ਹੈ, ਪਰ ਲੰਪੀ ਵਾਇਰਸ ਦੀ ਬਿਮਾਰੀ ਦੇ ਮਾਮਲੇ ਵਿੱਚ, ਸੰਕਰਮਿਤ ਪਸ਼ੂਆਂ ਨੂੰ ਸਿਹਤਮੰਦ ਪਸ਼ੂਆਂ ਤੋਂ ਅਲੱਗ ਕਰਨ ਦੀ ਲੋੜ ਹੁੰਦੀ ਹੈ। ਲੂੰਪੀ ਵਾਇਰਸ ਜਾਨਵਰਾਂ ਤੋਂ ਮਨੁੱਖਾਂ ਵਿੱਚ ਨਹੀਂ ਫੈਲਦਾ, ਇਸ ਲਈ ਮਾਹਿਰਾਂ ਅਨੁਸਾਰ, ਸੰਕਰਮਿਤ ਪਸ਼ੂਆਂ ਦੇ ਦੁੱਧ ਤੋਂ ਮਨੁੱਖਾਂ ਨੂੰ ਕੋਈ ਖ਼ਤਰਾ ਨਹੀਂ ਹੈ। ਪਰ ਦੁੱਧ ਨੂੰ ਚੰਗੀ ਤਰ੍ਹਾਂ ਉਬਾਲ ਕੇ ਪੀਣਾ ਚਾਹੀਦਾ ਹੈ ਜਾਂ ਪੇਸਚਰਾਈਜ਼ਡ ਦੁੱਧ ਦੀ ਵਰਤੋਂ ਕਰਨੀ ਚਾਹੀਦੀ ਹੈ। ਜੋ ਜਾਨਵਰਾਂ ਨੂੰ ਪਾਲਦੇ ਹਨ ਉਹ ਧਿਆਨ ਰੱਖਣ ਕੇ ਪਸ਼ੂ ਦਾ ਬੱਚਾ, ਸੰਕਰਮਿਤ ਪਸ਼ੂ ਦਾ ਦੁੱਧ ਨਾ ਪੀਵੇ।

ਲੰਪੀ ਵਾਇਰਸ ਨਾਲ ਸੰਕਰਮਿਤ ਜਾਨਵਰਾਂ ਦੀ ਦੇਖਭਾਲ ਕਰ ਰਹੇ ਇਨਸਾਨ ਆਪਣੇ ਹੱਥਾਂ ਨੂੰ ਸਾਬਣ ਨਾਲ ਚੰਗੀ ਤਰ੍ਹਾਂ ਧੋਣ। ਤੁਸੀਂ ਆਪਣੇ ਹੱਥਾਂ ਨੂੰ ਸੈਮੇਟਾਈਜ਼ ਵੀ ਕਰ ਸਕਦੇ ਹੋ। ਜਾਨਵਰਾਂ ਦੀ ਸਕਿਨ 'ਤੇ ਆਪਣੇ ਹੱਥ ਨਾ ਪਾਓ। ਵੈਟਰਨਰੀ ਡਾਕਟਰ ਦੀ ਸਲਾਹ 'ਤੇ ਸਾਰੇ ਪਸ਼ੂਆਂ ਦਾ ਟੀਕਾਕਰਨ ਕਰਵਾਓ। ਇਸ ਨਾਲ ਇਸ ਬੀਮਾਰੀ ਦੇ ਫੈਲਣ ਦਾ ਖਤਰਾ ਘੱਟ ਹੋਵੇਗਾ ਅਤੇ ਪਸ਼ੂਆਂ ਦੇ ਨਾਲ-ਨਾਲ ਆਲੇ-ਦੁਆਲੇ ਰਹਿਣ ਵਾਲੇ ਲੋਕ ਵੀ ਪੂਰੀ ਤਰ੍ਹਾਂ ਸੁਰੱਖਿਅਤ ਹੋ ਜਾਣਗੇ।

Published by:Drishti Gupta
First published:

Tags: Health, Health care, Health care tips, Lumpy skin, Lumpy Skin Disease Virus