ਚੰਦਰਯਾਨ-2 ਪਹਿਲੀ ਵਾਰ ਚੰਦ ਦੀ ਧਰਤੀ ਦੀ ਕਰੇਗਾ ਜਾਂਚ

News18 Punjab
Updated: July 14, 2019, 4:03 PM IST
share image
ਚੰਦਰਯਾਨ-2 ਪਹਿਲੀ ਵਾਰ ਚੰਦ ਦੀ ਧਰਤੀ ਦੀ ਕਰੇਗਾ ਜਾਂਚ

  • Share this:
  • Facebook share img
  • Twitter share img
  • Linkedin share img
ਚੰਦਰਯਾਨ-2 ਕਲ 15 ਜੁਲਾਈ ਨੂੰ 2 ਵੱਜ ਕੇ 51 ਮਿੰਟ ਤੇ ਸ਼੍ਰੀ ਹਰਿਕੋਟਾ ਦੇ ਸਤੀਸ਼ ਧਵਨ ਕੇਂਦਰ ਤੋਂ ਲੌਂਚ ਕੀਤਾ ਜਾਵੇਗਾ ਤੇ 6 ਸਤੰਬਰ ਨੂੰ ਚੰਦ ਤੇ ਉੱਤਰੇਗਾ।
ਇਹ ਪਹਿਲੀ ਵਾਰ ਹੈ ਕਿ ਭਾਰਤ ਕਿਸੇ ਗ੍ਰਹਿ ਤੇ ਸੋਫਟ ਲੈਂਡਿੰਗ ਕਰਵਾਏਗਾ।

ਇਸ ਤੋਂ ਪਹਿਲਾਂ ਭਾਰਤ ਨੇ ਚੰਦਰਯਾਨ-1 ਦੌਰਾਨ ਚੰਦ ਤੇ ਮੂਨ ਇੰਪੈਕਟ ਪ੍ਰੋਬ (ਐੱਮ ਆਈ ਪੀ) ਉਤਾਰਿਆ ਸੀ ਪਰ ਉਸ ਨੂੰ ਉਤਾਰਨ ਲਈ ਨਿਯੰਤਰਿਤ ਹਾਲਤਾਂ 'ਚ ਚੰਦ ਤੇ ਕਰੇਸ਼ ਕਰਵਾਇਆ ਗਿਆ ਸੀ। ਇਸ ਵਾਰ ਵਿਕਰਮ (ਲੈਂਡਰ) ਤੇ ਉਸ ਚ ਮੌਜੂਦ ਛੇ ਟਾਇਰਾਂ ਵਾਲੇ ਰੋਵਰ ਨੂੰ ਚੰਦ ਤੇ ਉਤਾਰੇਗਾ।
ਦੱਖਣੀ ਧਰੁਵ ਤੇ ਕਰੇਗਾ ਲੈਂਡ
ਚੰਦਰਯਾਨ-2 ਦੁਨੀਆ ਦਾ ਪਹਿਲਾ ਅਜਿਹਾ ਯਾਨ ਹੈ ਜੋ ਚੰਦ ਦੇ ਦੱਖਣੀ ਧਰੁਵ ਤੇ ਉੱਤਰੇਗਾ। ਚੰਦ ਦਾ ਇਹ ਹਿੱਸਾ ਵਿਗਿਆਨੀਆਂ ਲਈ ਅਣਜਾਣ ਬਣਿਆ ਹੋਇਆ ਹੈ। ਬਾਕੀ ਹਿੱਸੇ ਦੇ ਮੁਕਾਬਲੇ ਓਹਲਾ ਰਹਿਣ ਕਰ ਕੇ ਇਸ ਖੇਤਰ ਵਿੱਚ ਬਰਫ਼ ਕਰ ਕੇ ਪਾਣੀ ਹੋਣ ਦੀ ਸੰਭਾਵਨਾ ਜ਼ਿਆਦਾ ਹੈ।
ਵਿਗਿਆਨੀਆਂ ਨੂੰ ਉਮੀਦ ਹੈ ਕਿ ਇਸ ਹਿੱਸੇ ਵਿੱਚ ਭਵਿੱਖ ਵਿੱਚ ਬੇਸ ਕੈਂਪ ਬਣਾਏ ਜਾ ਸਕਣਗੇ। ਇਸ ਕਰ ਕੇ ਚੰਦਰ ਯਾਨ ਦਾ ਮਹੱਤਵ ਸਾਰੀ ਦੁਨੀਆ ਲਈ ਵੱਧ ਜਾਂਦਾ ਹੈ।

ਦੱਸ ਦੇਈਏ ਕਿ ਚੰਦ ਦੇ ਦੱਖਣੀ ਧਰੁਵ ਤੇ ਸੂਰਜ ਦੀਆਂ ਕਿਰਨਾਂ ਜ਼ਿਆਦਾ ਪੈਂਦੀਆਂ ਹਨ। ਚੰਦ ਤੇ ਤਾਪਮਾਨ ਵਧਦਾ ਘਟਦਾ ਰਹਿੰਦਾ ਹੈ, ਪਰ ਦੱਖਣੀ ਧਰੁਵ ਤੇ ਤਾਪਮਾਨ ਵਿੱਚ ਜ਼ਿਆਦਾ ਬਦਲਾਅ ਨਹੀਂ ਹੁੰਦਾ। ਇਹ ਹੀ ਕਾਰਨ ਹੈ ਕਿ ਇੱਥੇ ਪਾਣੀ ਮਿਲਣ ਦੀ ਸੰਭਾਵਨਾ ਸਭ ਤੋਂ ਜ਼ਿਆਦਾ ਹੈ।

ਚੰਦਰਯਾਨ-2 ਦਾ ਟੀਚਾ ਚੰਦ ਦੀ ਧਰਤੀ ਤੇ ਮੌਜੂਦ ਤੱਥਾਂ ਦਾ ਪਤਾ ਲਾਉਣਾ ਹੈ ਕਿ ਉਸ ਦੀਆਂ ਚਟਾਨਾਂ ਤੇ ਮਿੱਟੀ ਕਿਸ ਚੀਜ਼ ਦੇ ਬਣੇ ਹਨ। ਚੰਦਰਯਾਨ ਚੰਦ ਦੀ ਥ੍ਰੀ ਡੀ ਤਸਵੀਰਾਂ ਵੀ ਲਏਗਾ।

 

First published: July 14, 2019, 4:03 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading