'ਸਨ ਫਾਰਮਾ' ਨੇ ਲਾਂਚ ਕੀਤੀ ਕੋਰੋਨਾ ਦੀ ਦਵਾਈ FluGuard, ਕੀਮਤ ਸਿਰਫ 35 ਰੁਪਏ

News18 Punjabi | News18 Punjab
Updated: August 4, 2020, 4:22 PM IST
share image
'ਸਨ ਫਾਰਮਾ' ਨੇ ਲਾਂਚ ਕੀਤੀ ਕੋਰੋਨਾ ਦੀ ਦਵਾਈ FluGuard, ਕੀਮਤ ਸਿਰਫ 35 ਰੁਪਏ
'ਸਨ ਫਾਰਮਾ' ਨੇ ਲਾਂਚ ਕੀਤੀ ਕੋਰੋਨਾ ਦੀ ਦਵਾਈ FluGuard, ਕੀਮਤ ਸਿਰਫ 35 ਰੁਪਏ

  • Share this:
  • Facebook share img
  • Twitter share img
  • Linkedin share img
ਭਾਰਤ ਦੀ ਵੱਡੀ ਦਵਾਈ ਕੰਪਨੀ ਸਨ ਫਾਰਮਾ (Sun Pharmaceutical) ਨੇ ਕੋਰੋਨ ਦੇ ਹਲਕੇ ਤੋਂ ਦਰਮਿਆਨੀ ਲੱਛਣਾਂ ਵਾਲੇ ਮਰੀਜ਼ਾਂ ਦੇ ਇਲਾਜ ਲਈ ਵਿਚ ਇਸਤੇਮਾਲ ਕੀਤੀ ਜਾਣ ਵਾਲੀ ਜੈਨਰਿਕ ਦਵਾਈ Favipiravir 200 mg ਨੂੰ ਭਾਰਤ ਵਿਚ ਬ੍ਰੈਂਡ ਫਲੂਗਾਰਡ (FluGuard) ਦੇ ਤਹਿਤ ਲਾਂਚ ਕਰ ਦਿੱਤਾ ਹੈ।

ਕੰਪਨੀ ਨੇ ਇਕ ਗੋਲੀ ਦੀ ਕੀਮਤ 35 ਰੁਪਏ ਨਿਰਧਾਰਤ ਕੀਤੀ ਹੈ। ਦੱਸ ਦਈਏ ਕਿ ਏਵੀਫਾਵਿਰ ਆਮ ਤੌਰ ਉਤੇ ਫਵੀਪੀਰਾਵੀਰ (Favipiravir) ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਇਹ ਵੈਕਸੀਨ ਪਹਿਲੀ ਵਾਰ ਇੱਕ ਜਾਪਾਨੀ ਕੰਪਨੀ ਦੁਆਰਾ 1990 ਵਿੱਚ ਬਣਾਈ ਗਈ ਸੀ।

ਰੂਸ ਦਾ ਕਹਿਣਾ ਹੈ ਕਿ ਇਸਦੇ ਵਿਗਿਆਨੀਆਂ ਨੇ ਇਸ ਦਵਾਈ ਵਿੱਚ ਕੁਝ ਸੋਧ ਕੀਤੀ ਹੈ। ਇਸ ਦੇ ਨਾਲ, ਰੂਸ ਨੇ ਕਿਹਾ ਹੈ ਕਿ ਅਗਲੇ ਦੋ ਹਫਤਿਆਂ ਵਿੱਚ, ਉਹ ਸਾਰੀ ਜਾਣਕਾਰੀ ਜਨਤਕ ਕਰ ਦਿੱਤੀ ਜਾਵੇਗੀ, ਇਸ ਦਵਾਈ ਵਿੱਚ ਵਿਗਿਆਨੀਆਂ ਦੁਆਰਾ ਕੀ ਤਬਦੀਲੀਆਂ ਕੀਤੀਆਂ ਗਈਆਂ ਹਨ।
ਫਵੀਪੀਰਾਵੀਰ ਨੇ ਕਲੀਨਿਕਲ ਅਜ਼ਮਾਇਸ਼ਾਂ ਵਿੱਚ ਚੰਗੇ ਨਤੀਜੇ ਪ੍ਰਾਪਤ ਕੀਤੇ ਹਨ। ਇਹ ਦਵਾਈ ਲਾਗ ਦੇ ਘੱਟ ਅਤੇ ਦਰਮਿਆਨੇ ਪੱਧਰਾਂ ਦੇ ਇਲਾਜ ਲਈ ਕਾਰਗਰ ਸਿੱਧ ਹੋਈ ਹੈ।
Published by: Gurwinder Singh
First published: August 4, 2020, 4:22 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading