• Home
  • »
  • News
  • »
  • uncategorized
  • »
  • DELHI CABINET DECISON PETROL AND DIESEL BECAME CHEAPER IN DELHI KEJRIWAL GOVERNMENT REDUCED VAT

ਦਿੱਲੀ: 8 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਪੈਟਰੋਲ, 30 ਫ਼ੀਸਦ ਵੈਟ ਘਟਾਇਆ

ਦਿੱਲੀ: 8 ਰੁਪਏ ਪ੍ਰਤੀ ਲਿਟਰ ਸਸਤਾ ਹੋਇਆ ਪੈਟਰੋਲ, 30 ਫ਼ੀਸਦ ਵੈਟ ਘਟਾਇਆ ( ਫਾਈਲ ਫੋਟੋ)

  • Share this:
    ਕੇਜਰੀਵਾਲ ਸਰਕਾਰ ਨੇ ਦਸੰਬਰ ਦੇ ਪਹਿਲੇ ਦਿਨ ਦਿੱਲੀ ਵਾਸੀਆਂ ਨੂੰ ਇੱਕ ਸ਼ਾਨਦਾਰ ਤੋਹਫਾ ਦਿੱਤਾ ਹੈ। ਦਿੱਲੀ ਸਰਕਾਰ ਨੇ ਕੈਬਨਿਟ ਦੀ ਬੈਠਕ 'ਚ ਪੈਟਰੋਲ 'ਤੇ ਵੈਟ ਘਟਾਉਣ ਦਾ ਫੈਸਲਾ ਕੀਤਾ ਹੈ। ਜਿਸ ਕਾਰਨ ਦਿੱਲੀ 'ਚ ਹੁਣ ਪੈਟਰੋਲ ਸਸਤਾ ਹੋਵੇਗਾ।

    ਪੈਟਰੋਲ ਦੀ ਕੀਮਤ ਘਟਣ ਨਾਲ ਦਿੱਲੀ ਦੇ ਲੋਕਾਂ ਨੂੰ ਰਾਹਤ ਮਿਲੇਗੀ। ਦਿੱਲੀ 'ਚ ਪੈਟਰੋਲ ਹੁਣ 8 ਰੁਪਏ ਸਸਤਾ ਹੋ ਗਿਆ ਹੈ। ਦਿੱਲੀ ਸਰਕਾਰ ਨੇ ਪੈਟਰੋਲ 'ਤੇ ਵੈਟ 30 ਫੀਸਦੀ ਤੋਂ ਘਟਾ ਕੇ 19.40 ਫੀਸਦੀ ਕਰ ਦਿੱਤਾ ਹੈ। ਦਿੱਲੀ ਵਿੱਚ ਪਹਿਲਾਂ ਪੈਟਰੋਲ 103 ਰੁਪਏ ਪ੍ਰਤੀ ਲੀਟਰ ਸੀ ਜੋ ਹੁਣ 95 ਰੁਪਏ ਪ੍ਰਤੀ ਲੀਟਰ ਹੋ ਗਿਆ ਹੈ। ਇਹ ਨਵੀਆਂ ਦਰਾਂ ਅੱਜ ਅੱਧੀ ਰਾਤ ਤੋਂ ਲਾਗੂ ਹੋ ਜਾਣਗੀਆਂ।

    ਦਿੱਲੀ 'ਚ ਬੁੱਧਵਾਰ ਨੂੰ ਪੈਟਰੋਲ ਜੋ 103 ਰੁਪਏ ਪ੍ਰਤੀ ਲੀਟਰ ਸੀ, ਨਵੇਂ ਰੇਟ ਲਾਗੂ ਹੋਣ ਤੋਂ ਬਾਅਦ 95 ਰੁਪਏ ਪ੍ਰਤੀ ਲੀਟਰ ਹੋ ਜਾਵੇਗਾ। ਦੱਸ ਦਈਏ ਕਿ ਬੁੱਧਵਾਰ ਨੂੰ ਉੱਤਰ ਪ੍ਰਦੇਸ਼ ਦੇ ਨੋਇਡਾ ਵਿੱਚ ਪੈਟਰੋਲ ਦੀ ਕੀਮਤ 95.48 ਰੁਪਏ ਪ੍ਰਤੀ ਲੀਟਰ, ਗਾਜ਼ੀਆਬਾਦ ਵਿੱਚ 95.06 ਰੁਪਏ ਪ੍ਰਤੀ ਲੀਟਰ ਅਤੇ ਹਰਿਆਣਾ ਦੇ ਗੁਰੂਗ੍ਰਾਮ ਵਿੱਚ 95.81 ਰੁਪਏ ਪ੍ਰਤੀ ਲੀਟਰ ਹੈ।

    ਦਿੱਲੀ ਮੰਤਰੀ ਮੰਡਲ ਨੇ ਪੈਟਰੋਲ ’ਤੇ ਵੈਟ 30 ਫ਼ੀਸਦ ਘਟਾ ਕੇ 19.4 ਫ਼ੀਸਦ ਕਰਨ ਦਾ ਫ਼ੈਸਲਾ ਕੀਤਾ ਹੈ। ਇਸ ਨਾਲ ਦਿੱਲੀ ਵਿੱਚ ਪੈਟਰੋਲ ਦੀ ਕੀਮਤ ਵਿੱਚ 8 ਰੁਪਏ ਪ੍ਰਤੀ ਲਿਟਰ ਦੀ ਕਮੀ ਆਵੇਗੀ।
    Published by:Gurwinder Singh
    First published: