ਭਵਿੱਖ ਵਾਸਤੇ ਨਿਵੇਸ਼ ਯੋਜਨਾ ਹਰ ਕੋਈ ਬਣਾਉਂਦਾ ਹੈ ਅਤੇ ਉਸਦੀ ਕੋਸ਼ਿਸ਼ ਹੁੰਦੀ ਹੈ ਕਿ ਮਿਹਨਤ ਦੀ ਕਮਾਈ ਦਾ ਨੁਕਸਾਨ ਨਾ ਹੋ ਜਾਵੇ। ਇੱਕ ਪਾਸੇ ਜਿੱਥੇ ਲੋਕ ਸ਼ੇਅਰ ਮਾਰਕੀਟ ਵਿੱਚ ਪੈਸਾ ਲਗਾਉਂਦੇ ਹਨ, ਉੱਥੇ ਦੂਜੇ ਪਾਸੇ ਘੱਟ ਜੋਖਿਮ ਵਾਲੇ ਲੋਕ Mtutal Funds ਵੀ ਖਰੀਦਦੇ ਹਨ। ਪਰ ਫਿਰ ਵੀ ਇਹਨਾਂ ਵਿੱਚ ਜੋਖਿਮ ਬਣਿਆ ਰਹਿੰਦਾ ਹੈ। ਮਿਡਲ ਕਲਾਸ ਲੋਕ ਬਹੁਤ ਸੁਰੱਖਿਅਤ ਨਿਵੇਸ਼ ਵਿਕਲਪ ਲੱਭਦੇ ਹਨ। ਅੱਜ ਵੀ ਲੋਕ FD ਅਤੇ RD ਨੂੰ ਸਭ ਤੋਂ ਸੁਰੱਖਿਅਤ ਨਿਵੇਸ਼ ਵਿਕਲਪ ਮੰਨਦੇ ਹਨ।
ਆਓ ਅੱਜ ਅਸੀਂ ਜਾਣਦੇ ਹਾਂ ਕਿ FD ਅਤੇ RD ਵਿੱਚੋਂ ਕਿਹੜਾ ਵਿਕਲਪ ਜ਼ਿਆਦਾ ਫ਼ਾਇਦੇਮੰਦ ਹੈ।
RD ਦਾ ਅਰਥ ਹੈ Recurring Deposit ਭਾਵ ਕਿ ਤੁਸੀਂ ਹਰ ਮਹੀਨੇ ਇੱਕ ਨਿਸ਼ਚਿਤ ਰਕਮ ਨਿਵੇਸ਼ ਕਰਦੇ ਹੋ ਜਿਸਦਾ ਲਾਭ ਤੁਹਾਨੂੰ ਉਸ ਖਾਤੇ ਦੀ ਪਰਿਪੱਕਤਾ 'ਤੇ ਹੀ ਮਿਲਦਾ ਹੈ। ਇਸ ਖਾਤੇ ਦਾ ਇੱਕ ਸੀਮਤ ਸਮਾਂ ਹੁੰਦਾ ਹੈ ਭਾਵ ਤੁਸੀਂ ਇਹ ਖਾਤਾ 6 ਮਹੀਨੇ ਜਾਂ ਸਾਲ ਲਈ ਖੋਲ ਸਕਦੇ ਹੋ। ਜੇਕਰ ਤੁਹਾਡੇ ਕੋਲ ਬਹੁਤ ਜ਼ਿਆਦਾ ਪੈਸੇ ਨਹੀਂ ਹਨ ਤਾਂ ਤੁਸੀਂ ਇਸ ਤਰ੍ਹਾਂ ਨਿਵੇਸ਼ ਕਰ ਸਕਦੇ ਹੋ। ਇੱਥੇ ਤੁਹਾਨੂੰ 5 ਲੱਖ ਤੱਕ ਦੇ ਫ਼ੰਡ ਦੀ ਗਾਰੰਟੀ ਮਿਲਦੀ ਹੈ, ਮਤਲਬ ਜੇਕਰ ਬੈਂਕ ਡੁੱਬ ਜਾਂਦਾ ਹੈ ਅਤੇ ਜੇਕਰ ਤੁਹਾਡੇ 5 ਲੱਖ ਤੋਂ ਜ਼ਿਆਦਾ ਪੈਸੇ ਬੈਂਕ ਵਿੱਚ ਸਨ ਤੁਹਾਨੂੰ 5 ਲੱਖ ਤੱਕ ਤਾਂ ਹਰ ਹਾਲ ਵਿੱਚ ਮਿਲਣੇ ਹੀ ਹਨ।
ਪਰ ਇਸ ਵਿੱਚ ਥੋੜ੍ਹੀਆਂ ਗੱਲਾਂ ਦਾ ਧਿਆਨ ਰੱਖਣਾ ਹੈ ਕਿ ਤੁਸੀਂ ਸਮੇਂ ਸੀਮਾ ਤੋਂ ਪਹਿਲਾਂ ਪੈਸੇ ਨਹੀਂ ਕਢਾ ਸਕਦੇ, ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਨੂੰ ਇਸ ਲਈ ਬੈਂਕ ਨੂੰ ਖ਼ਰਚ ਦੇਣਾ ਪਵੇਗਾ। ਇਸ ਨਿਵੇਸ਼ ਵਿੱਚ ਤੁਹਾਨੂੰ ਕੋਈ ਟੈਕਸ ਲਾਭ ਨਹੀਂ ਮਿਲਦਾ ਬਲਕਿ ਕਮਾਏ ਹੋਏ ਵਿਆਜ 'ਤੇ ਟੈਕਸ ਅਦਾ ਕਰਨਾ ਪੈਂਦਾ ਹੈ। ਇਸ ਦੀਆਂ ਵਿਆਜ ਦਰਾਂ ਮਹਿੰਗਾਈ ਦਰ ਨਾਲੋਂ ਘੱਟ ਹੁੰਦੀਆਂ ਹਨ ਇਸ ਲਈ ਇਹ ਲੰਮੇ ਸਮੇਂ ਵਿੱਚ ਮਹਿੰਗਾਈ ਦਾ ਮੁਕਾਬਲਾ ਨਹੀਂ ਕਰ ਸਕਦਾ।
ਹੁਣ ਗੱਲ ਕਰਦੇ ਹਾਂ FD ਭਾਵ Fixed Deposit ਦੀ, ਇਹ ਵੀ ਇੱਕ ਨਿਸ਼ਚਿਤ ਸਮੇਂ ਲਈ ਨਿਵੇਸ਼ ਵਿਕਲਪ ਹੈ। ਇਸ ਦਾ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਇਸਦੀਆਂ ਵਿਆਜ ਦਰਾਂ RD ਨਾਲੋਂ ਵੱਧ ਹੁੰਦੀਆਂ ਹਨ। FD ਦੋ ਤਰ੍ਹਾਂ ਦੀ ਹੁੰਦੀ ਹੈ ਇੱਕ Cumulative ਅਤੇ ਦੂਜੀ Non Cumulative
Cumulative ਵਿੱਚ ਤੁਹਾਡੇ ਪੈਸੇ ਅਤੇ ਵਿਆਜ ਮਿਸ਼ਰਤ ਹੁੰਦਾ ਹੈ ਅਤੇ ਨਿਰਧਾਰਿਤ ਸਮੇਂ ਤੋਂ ਬਾਅਦ ਹੀ ਤੁਹਾਨੂੰ ਮਿਲਦਾ ਹੈ। ਜਦੋਂ ਕਿ Non Cumulative ਵਿਚ ਵਿਆਜ ਤੁਸੀਂ ਹਰ ਮਹੀਨੇ ਜਾਂ ਤਿਮਾਹੀ ਲੈ ਸਕਦੇ ਹੋ। ਇਹ ਇੱਕ ਵਾਧੂ ਆਮਦਨ ਦਾ ਸਰੋਤ ਬਣ ਜਾਂਦੀ ਹੈ।
FD ਵਿੱਚ ਤੁਹਾਨੂੰ ਟੈਕਸ ਲਾਭ ਵੀ ਮਿਲਦਾ ਹੈ ਜੇਕਰ ਤੁਸੀਂ ਟੈਕਸ ਲਾਭ ਵਾਲੀ FD ਕਰਵਾਉਂਦੇ ਹੋ। ਪਰ ਇੱਥੇ ਧਿਆਨ ਦੇਣ ਵਾਲੀ ਗੱਲ ਇਹ ਹੈ ਕਿ ਟੈਕਸ ਲਾਭ ਲੈਣ ਲਈ FD ਦਾ ਇੱਕ ਲੌਕ-ਇਨ ਪੀਰਿਯਡ ਹੁੰਦਾ ਹੈ ਜੋ ਕਿ 5 ਸਾਲ ਹੈ। ਭਾਵ 5 ਸਾਲ ਤੱਕ ਤੁਸੀਂ ਇਹ ਪੈਸੇ ਨਹੀਂ ਕਢਾ ਸਕਦੇ। ਜੇਕਰ ਤੁਹਾਡੇ ਕੋਲ ਕੋਈ ਫੰਡ ਹੈ ਜਿਸਨੂੰ ਤੁਸੀਂ ਲੰਮੇ ਸਮਨੇ ਲਈ ਨਿਕਵੇਸ਼ ਕਰਨਾ ਚਾਹੁੰਦੇ ਹੋ ਤਾਂ FD ਵਧੀਆ ਵਿਕਲਪ ਹੈ।
ਹੁਣ ਗੱਲ ਕਰੀਏ FD ਅਤੇ RD ਵਿਚੋਂ ਕਿਹੜਾ ਬਿਹਤਰ ਹੈ ਤਾਂ ਇਹ ਵਿਅਕਤੀ ਦੇ ਨਿਵੇਸ਼ ਸਮਰੱਥਾ 'ਤੇ ਨਿਰਭਰ ਹੈ। ਜੇਕਰ ਕਿਸੇ ਕੋਲ ਥੋੜ੍ਹੇ ਪੈਸੇ ਹਨ ਤਾਂ ਉਹ RD ਖਾਤੇ ਰਹਿਣ ਆਪਣੇ ਪੈਸੇ ਨੂੰ ਹਰ ਮਹੀਨੇ ਨਿਵੇਸ਼ ਕਰਕੇ ਇੱਕ ਫ਼ੰਡ ਬਣਾ ਸਕਦਾ ਹੈ ਅਤੇ ਉੱਥੇ ਹੀ ਦੂਜੇ ਪਾਸੇ ਜੇਕਰ ਕਿਸੇ ਕੋਲ ਵੱਡਾ ਫ਼ੰਡ ਹੈ ਤਾਂ ਉਸ ਦੇ ਲਈ FD ਜ਼ਿਆਦਾ ਵਧੀਆ ਵਿਕਲਪ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਦੋਵੇਂ ਵਿਕਲਪ ਸੁਰੱਖਿਅਤ ਅਤੇ ਘੱਟ ਜੋਖਿਮ ਵਾਲੇ ਹਨ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank, Fd, FD interest rates, FD rates, Life style