Sarkari Naukri ਦੀ ਤਿਆਰੀ ਕਰ ਰਹੇ ਹੋ ਤਾਂ ਜਾਣੋ ਕਿਸ Bank 'ਚ ਕਿੰਨੀਆਂ ਅਸਾਮੀਆਂ ਖਾਲੀ

ਰਿਪੋਰਟ ਵਿੱਚ ਜਨਤਕ ਖੇਤਰ ਦੇ 12 ਬੈਂਕਾਂ ਵਿੱਚ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਬੈਂਕ ਆਫ ਮਹਾਰਾਸ਼ਟਰ ਅਤੇ ਬੈਂਕ ਆਫ ਬੜੌਦਾ ਉਹ ਦੋ ਬੈਂਕ ਹਨ, ਜਿੱਥੇ ਸਭ ਤੋਂ ਘੱਟ ਅਸਾਮੀਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 190 ਅਤੇ 15 ਅਸਾਮੀਆਂ ਖਾਲੀ ਹਨ ਅਤੇ ਉਹ ਵੀ ਸਿਰਫ ਅਫਸਰਾਂ ਲਈ।

Sarkari Naukri ਦੀ ਤਿਆਰੀ ਕਰ ਰਹੇ ਹੋ ਤਾਂ ਜਾਣੋ ਕਿਸ Bank 'ਚ ਕਿੰਨੀਆਂ ਅਸਾਮੀਆਂ ਖਾਲੀ

  • Share this:
ਜੇਕਰ ਤੁਸੀਂ ਜਾਂ ਤੁਹਾਡਾ ਕੋਈ ਜਾਣਕਾਰ ਬੈਂਕਿੰਗ ਪ੍ਰੀਖਿਆ ਦੀ ਤਿਆਰੀ ਕਰ ਰਹੇ ਹੋ, ਤਾਂ ਇਹ ਖਬਰ ਤੁਹਾਡੇ ਲਈ ਬਹੁਤ ਫਾਇਦੇਮੰਦ ਹੈ। ਕਿਉਂਕਿ ਕੇਂਦਰ ਸਰਕਾਰ ਨੇ ਜਨਤਕ ਖੇਤਰ ਦੇ ਬੈਂਕਾਂ ਜਾਂ ਪੀਐਸਬੀ ਵਿੱਚ ਵੱਖ-ਵੱਖ ਸ਼੍ਰੇਣੀਆਂ ਵਿੱਚ ਖਾਲੀ ਅਸਾਮੀਆਂ ਬਾਰੇ ਜਾਣਕਾਰੀ ਪੇਸ਼ ਕੀਤੀ ਹੈ। ਵਿੱਤ ਮੰਤਰਾਲੇ ਦੁਆਰਾ ਜਾਰੀ ਰਿਪੋਰਟ ਦੇ ਅਨੁਸਾਰ, PSBs ਵਿੱਚ 40 ਹਜ਼ਾਰ ਤੋਂ ਵੱਧ ਅਸਾਮੀਆਂ ਖਾਲੀ ਹਨ।


ਇਨ੍ਹਾਂ ਵਿੱਚ ਅਧਿਕਾਰੀ, ਕਰਮਚਾਰੀ ਅਤੇ ਸਬੋਰਡਿਨੇਟ ਕਰਮਚਾਰੀ ਸ਼ਾਮਲ ਹਨ। ਇਹ ਜਾਣਕਾਰੀ ਸੰਸਦ 'ਚ ਪੁੱਛੇ ਗਏ ਇਕ ਸਵਾਲ ਦੇ ਸਬੰਧ 'ਚ ਦਿੱਤੀ ਗਈ। ਰਿਪੋਰਟ ਦੇ ਅਨੁਸਾਰ, 1 ਦਸੰਬਰ, 2021 ਤੱਕ, ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਵਿੱਚ ਕੁੱਲ 8 ਲੱਖ 5 ਹਜ਼ਾਰ 986 ਮਨਜ਼ੂਰ ਅਸਾਮੀਆਂ ਹਨ, ਜਿਨ੍ਹਾਂ ਵਿੱਚੋਂ ਇਸ ਸਮੇਂ 41,177 ਅਸਾਮੀਆਂ ਖਾਲੀ ਹਨ।


ਵਿੱਤ ਮੰਤਰਾਲੇ ਵੱਲੋਂ ਜਾਰੀ ਕੀਤੀ ਗਈ ਰਿਪੋਰਟ ਦੇ ਅਨੁਸਾਰ, ਜੇਕਰ ਅਸੀਂ ਭਾਰਤ ਦੇ ਵੱਖ-ਵੱਖ ਜਨਤਕ ਖੇਤਰ ਦੇ ਬੈਂਕਾਂ ਦੀ ਗੱਲ ਕਰੀਏ, ਜਿੱਥੇ ਸਭ ਤੋਂ ਵੱਧ ਅਸਾਮੀਆਂ ਖਾਲੀ ਹਨ, ਤਾਂ ਇਨ੍ਹਾਂ ਵਿੱਚ ਸਟੇਟ ਬੈਂਕ ਆਫ ਇੰਡੀਆ ਸਭ ਤੋਂ ਉੱਪਰ ਹੈ। ਇੱਥੇ ਅਧਿਕਾਰੀਆਂ ਦੀਆਂ 3423 ਅਤੇ ਮੁਲਾਜ਼ਮਾਂ ਦੀਆਂ 5121 ਅਸਾਮੀਆਂ ਖਾਲੀ ਹਨ।


ਪੰਜਾਬ ਨੈਸ਼ਨਲ ਬੈਂਕ ਇਸ ਸੂਚੀ ਵਿੱਚ ਦੂਜੇ ਨੰਬਰ 'ਤੇ ਹੈ ਜਿੱਥੇ ਅਧਿਕਾਰੀਆਂ ਦੀਆਂ 1210, ਕਰਮਚਾਰੀਆਂ ਦੀਆਂ 716 ਅਤੇ ਸਬੋਰਡੀਨੇਟਸ ਦੀਆਂ 4817 ਅਸਾਮੀਆਂ ਖਾਲੀ ਹਨ। ਤੀਜੇ ਨੰਬਰ 'ਤੇ ਸੈਂਟਰਲ ਬੈਂਕ ਆਫ਼ ਇੰਡੀਆ ਹੈ ਜਿੱਥੇ ਅਧਿਕਾਰੀਆਂ ਦੀਆਂ 3528, ਮੁਲਾਜ਼ਮਾਂ ਦੀਆਂ 1726 ਅਤੇ ਸਬੋਰਡੀਨੇਟਸ ਦੀਆਂ 1041 ਅਸਾਮੀਆਂ ਖਾਲੀ ਹਨ।


ਰਿਪੋਰਟ ਵਿੱਚ ਜਨਤਕ ਖੇਤਰ ਦੇ 12 ਬੈਂਕਾਂ ਵਿੱਚ ਵੱਖ-ਵੱਖ ਅਸਾਮੀਆਂ ਬਾਰੇ ਜਾਣਕਾਰੀ ਦਿੱਤੀ ਗਈ ਹੈ। ਰਿਪੋਰਟ ਮੁਤਾਬਕ ਬੈਂਕ ਆਫ ਮਹਾਰਾਸ਼ਟਰ ਅਤੇ ਬੈਂਕ ਆਫ ਬੜੌਦਾ ਉਹ ਦੋ ਬੈਂਕ ਹਨ, ਜਿੱਥੇ ਸਭ ਤੋਂ ਘੱਟ ਅਸਾਮੀਆਂ ਹਨ, ਜਿਨ੍ਹਾਂ ਵਿੱਚ ਕ੍ਰਮਵਾਰ 190 ਅਤੇ 15 ਅਸਾਮੀਆਂ ਖਾਲੀ ਹਨ ਅਤੇ ਉਹ ਵੀ ਸਿਰਫ ਅਫਸਰਾਂ ਲਈ।


ਦੱਸਣਯੋਗ ਹੈ ਕਿ ਸਾਲ 2017 ਤੱਕ ਭਾਰਤ 'ਚ ਜਨਤਕ ਖੇਤਰ ਦੇ ਬੈਂਕਾਂ ਦੀ ਗਿਣਤੀ 27 ਸੀ ਪਰ ਕੇਂਦਰ ਸਰਕਾਰ ਵੱਲੋਂ ਬੈਂਕਾਂ ਦੇ ਰਲੇਵੇਂ ਦੇ ਫੈਸਲੇ ਤੋਂ ਬਾਅਦ ਅਤੇ ਹਾਲ ਹੀ 'ਚ ਵਿੱਤ ਮੰਤਰੀ ਸੀਤਾਰਮਨ ਵੱਲੋਂ ਹਾਲ ਹੀ 'ਚ ਕੁਝ ਬੈਂਕਾਂ ਦੇ ਰਲੇਵੇਂ ਦਾ ਐਲਾਨ ਕੀਤਾ ਗਿਆ ਸੀ। ਜਿਸ ਤੋਂ ਬਾਅਦ ਸਾਲ 2021 ਤੱਕ ਇਹ ਗਿਣਤੀ 12 ਹੋ ਗਈ ਹੈ।


ਜਾਣੋ ਕਿ ਕਿਸ ਗ੍ਰੇਡ ਵਿੱਚ ਸ਼ੁਰੂਆਤੀ ਤਨਖਾਹ ਕਿੰਨੀ ਹੈ : ਬੈਂਕਿੰਗ ਖੇਤਰ 'ਚ ਕੰਮ ਕਰ ਰਹੇ ਅਨੁਪਮ ਤ੍ਰਿਵੇਦੀ ਮੁਤਾਬਕ ਜੇਕਰ ਅਸੀਂ ਬੈਂਕਾਂ 'ਚ ਅਧੀਨ ਕਰਮਚਾਰੀਆਂ ਦੀ ਗੱਲ ਕਰੀਏ ਤਾਂ ਉਸ 'ਚ ਦਫਤਰੀ ਕਰਮਚਾਰੀ ਅਤੇ ਹੋਰ ਕਰਮਚਾਰੀ ਸ਼ਾਮਲ ਹਨ। ਇਸ ਅਸਾਮੀ ਲਈ ਘੱਟੋ-ਘੱਟ ਯੋਗਤਾ 10ਵੀਂ ਪਾਸ ਹੈ, ਜਿਸ ਵਿੱਚ ਚੋਣ ਲਈ ਔਨਲਾਈਨ ਪ੍ਰੀਖਿਆਵਾਂ ਹੁੰਦੀਆਂ ਹਨ।


ਇਨ੍ਹਾਂ ਅਧੀਨ ਮੁਲਾਜ਼ਮਾਂ ਦੀ ਤਨਖਾਹ ਦਸ ਤੋਂ ਵੀਹ ਹਜ਼ਾਰ ਰੁਪਏ ਦੇ ਵਿਚਕਾਰ ਸ਼ੁਰੂ ਹੁੰਦੀ ਹੈ। ਅਫਸਰਾਂ ਦੀਆਂ ਅਸਾਮੀਆਂ ਦੀ ਗੱਲ ਕਰੀਏ ਤਾਂ ਪ੍ਰੋਬੇਸ਼ਨਰੀ ਅਫਸਰ (ਪੀ.ਓ.) ਦੀ ਤਨਖਾਹ 30 ਤੋਂ 35 ਹਜ਼ਾਰ ਰੁਪਏ ਤੱਕ ਸ਼ੁਰੂ ਹੁੰਦੀ ਹੈ, ਜਦੋਂ ਕਿ ਕਲਰਕ (ਦਫਤਰ ਸਹਾਇਕ) ਲਈ ਨਿਯੁਕਤ ਕੀਤੇ ਜਾਣ ਵਾਲੇ ਕਰਮਚਾਰੀਆਂ ਦੀ ਤਨਖਾਹ 20 ਤੋਂ 25 ਹਜ਼ਾਰ ਰੁਪਏ ਤੱਕ ਸ਼ੁਰੂ ਹੁੰਦੀ ਹੈ।


ਬੈਂਕਿੰਗ ਭਰਤੀਆਂ ਬਾਰੇ ਜਾਣਕਾਰੀ ਲਈ ਇਨ੍ਹਾਂ ਲਿੰਕਸ ਦੀ ਮਦਦ ਲਈ ਜਾ ਸਕਦੀ ਹੈ :

https://www.bankofbaroda.in/career

https://www.bankofindia.co.in/career

https://www.bankofmaharashtra.in/current_openings

https://www.centralbankofindia.co.in/en/recruitments

https://canarabank.com/User_page.aspx?cid=129

https://www.indianbank.in/career/#!

https://www.iob.in/1careers1

https://www.pnbindia.in/Recruitments.aspx

https://punjabandsindbank.co.in/content/recuitment

https://sbi.co.in/en/web/careers

https://www.ucobank.com/English/job-opportunities.aspx

https://www.unionbankofindia.co.in/english/aboutus-careers.aspx


ਜਾਣੋ ਕਿ ਕਿਸ ਬੈਂਕ ਸ਼੍ਰੇਣੀ ਅਨੁਸਾਰ ਕਿੰਨੀਆਂ ਅਸਾਮੀਆਂ ਖਾਲੀ ਹਨ

ਬੈਂਕ ਅਧਿਕਾਰੀ ਕਰਮਚਾਰੀ ਸਬੋਰਡੀਨੇਟ

ਬੈਂਕ ਆਫ ਇੰਡੀਆ 3448 0 1400

ਬੈਂਕ ਆਫ ਬੜੌਦਾ 15 0 0

ਬੈਂਕ ਆਫ ਮਹਾਰਾਸ਼ਟਰ 190 0 0

ਸੈਂਟਰਲ ਬੈਂਕ ਆਫ ਇੰਡੀਆ 3528 1726 1041

ਕੇਨਰਾ ਬੈਂਕ 761 564 0

ਇੰਡੀਅਨ ਬੈਂਕ 733 1412 0

ਇੰਡੀਅਨ ਓਵਰਸੀਜ਼ ਬੈਂਕ 1242 2058 1812

ਪੰਜਾਬ ਨੈਸ਼ਨਲ ਬੈਂਕ 1210 716 4817

ਪੰਜਾਬ ਐਂਡ ਸਿੰਧ ਬੈਂਕ 728 407 0

ਸਟੇਟ ਬੈਂਕ ਆਫ ਇੰਡੀਆ 3423 5121 0

ਯੂਕੋ ਬੈਂਕ 1078 1336 1313

ਯੂਨੀਅਨ ਬੈਂਕ ਆਫ ਇੰਡੀਆ 1024 0 74
Published by:Amelia Punjabi
First published: