Home Loan: ਆਪਣਾ ਘਰ ਖਰੀਦਣਾ ਹਰ ਕਿਸੇ ਦਾ ਸੁਪਨਾ ਹੁੰਦਾ ਹੈ ਅਤੇ ਇਸ ਲਈ ਵਿਅਕਤੀ ਦਿਨ ਰਾਤ ਮਿਹਨਤ ਵੀ ਕਰਦਾ ਹੈ। ਪਰ ਵਧਦੀ ਮਹਿੰਗਾਈ ਅਤੇ ਜ਼ਮੀਨਾਂ ਦੀਆਂ ਕੀਮਤਾਂ ਕਰਕੇ ਬਹੁਤ ਵਾਰ ਵਿਅਕਤੀ ਆਪਣਾ ਘਰ ਖਰੀਦਣ ਦਾ ਸੁਪਨਾ ਪੂਰਾ ਨਹੀਂ ਕਰ ਪਾਉਂਦਾ। ਪਰ ਬੈਂਕਾਂ ਨੇ ਇਸ ਸੁਪਨੇ ਨੂੰ ਪੂਰਾ ਕਰਨ ਵਿੱਚ ਬਹੁਤ ਲੋਕਾਂ ਦੀ ਮਦਦ ਕੀਤੀ ਹੈ। ਤੁਸੀਂ ਬੈਂਕ ਤੋਂ ਲੋਨ ਲੈ ਕੇ ਆਪਣਾ ਘਰ ਖਰੀਦ ਸਕਦੇ ਹੋ।
ਹੁਣ ਜੇਕਰ ਲੋਨ ਦੀ ਕੀਤੀ ਜਾਵੇ ਤਾਂ RBI ਵੱਲੋਂ ਰੇਪੋ ਰੇਟ ਵਿੱਚ ਵਾਧੇ ਤੋਂ ਬਾਅਦ ਲੋਨ ਵੀ ਮਹਿੰਗੇ ਹੋ ਗਏ ਹਨ। ਪਰ ਅੱਜ ਅਸੀਂ ਤੁਹਾਡੇ ਲਈ ਇੱਕ ਅਜਿਹੀ ਖਬਰ ਲੈ ਕੇ ਆਏ ਹਾਂ ਕਿ ਜੇਕਰ ਤੁਸੀਂ ਇਸ ਦੀਵਾਲੀ ਦੇ ਤਿਉਹਾਰ 'ਤੇ ਆਪਣਾ ਘਰ ਖਰੀਦਣ ਦੀ ਸੋਚ ਰਹੇ ਹੋ ਤਾਂ ਤੁਹਾਨੂੰ ਬਹੁਤ ਖੁਸ਼ੀ ਹੋਵੇਗੀ।
ਤੁਹਾਡੀ ਜਾਣਕਾਰੀ ਲਈ ਦੱਸ ਦੇਈਏ ਕਿ ਬੈਂਕ ਆਫ ਇੰਡੀਆ (BOI) ਇਸ ਤਿਉਹਾਰ ਦੇ ਸੀਜ਼ਨ 'ਤੇ ਤੁਹਾਨੂੰ ਹੋਮ ਲੋਨ 'ਤੇ ਇੱਕ ਵਧੀਆ ਆਫਰ ਦੇ ਰਿਹਾ ਹੈ। ਅਸਲ ਵਿੱਚ ਬੈਂਕ ਨੇ ਆਪਣੀ ਹੋਮ ਲੋਨ ਦੀ ਵਿਆਜ ਦਰ ਵਿੱਚ ਕਟੌਤੀ ਕੀਤੀ ਹੈ। ਤੁਸੀਂ ਇਸ ਬੈਂਕ ਵਿੱਚ ਆਪਣਾ ਲੋਨ ਟਰਾਂਸਫਰ ਵੀ ਕਰ ਸਕਦੇ ਹੋ।
ਤੁਹਾਨੂੰ ਦੱਸ ਦੇਈਏ ਕਿ ਬਾਕੀ ਬੈਂਕਾਂ ਦੇ ਮੁਕਾਬਲੇ ਬੈਂਕ ਆਫ ਇੰਡੀਆ 8.30% ਦੀ ਵਿਆਜ ਦਰ ਦੇ ਰਹੀ ਹੈ ਜੋ ਕਾਫ਼ੀ ਘੱਟ ਹੈ। ਇਸ ਲਈ ਜੇਕਰ ਤੁਸੀਂ ਨਵਾਂ ਘਰ ਖਰੀਦਣ ਲਈ ਲੋਨ ਲੈਣਾ ਚਾਹੁੰਦੇ ਹੋ ਤਾਂ ਇਸ ਆਫਰ ਦਾ ਫਾਇਦਾ ਉਠਾ ਸਕਦੇ ਹੋ। ਜੇਕਰ ਤੁਸੀਂ ਪਹਿਲਾਂ ਕਿਸੇ ਹੋਰ ਬੈਂਕ ਕੋਲੋਂ ਲੋਨ ਲਿਆ ਹੈ ਤਾਂ ਵੀ ਤੁਸੀਂ ਆਪਣਾ ਲੋਨ ਇਸ ਬੈੰਕ ਵਿੱਚ ਟਰਾਂਸਫਰ ਕਰ ਸਕਦੇ ਹੋ ਅਤੇ ਘੱਟ ਵਿਆਜ ਦਾ ਲਾਭ ਲੈ ਸਕਦੇ ਹਨ। ਇਹ ਵਿਆਜ ਦਰਾਂ 20 ਅਕਤੂਬਰ 2022 ਤੋਂ ਲਾਗੂ ਹਨ।
ਬੈਂਕ ਇਸ ਘੱਟ ਵਿਆਜ ਤੋਂ ਇਲਾਵਾ ਬਹੁਤ ਕੁੱਝ ਦੇ ਰਹੀ ਹੈ। ਤੁਸੀਂ ਘੱਟ ਵਿਆਜ ਦਰ, ਆਸਾਨ ਲੋਨ ਅਤੇ ਟੈਕਸ ਛੋਟ ਅਤੇ ਓਵਰਡ੍ਰਾਫਟ ਵਰਗੀਆਂ ਸੁਵਿਧਾਵਾਂ ਵੀ ਪ੍ਰਾਪਤ ਕਰੋਗੇ। ਓਵਰਡ੍ਰਾਫਟ ਨਾਲ ਤੁਸੀਂ ਆਪਣੀ ਲੋੜ ਅਨੁਸਾਰ ਪੈਸੇ ਕਢਾ ਸਕਦੇ ਹੋ ਅਤੇ ਵਿਆਜ ਸਿਰਫ ਕਢਾਈ ਹੋਈ ਰਕਮ 'ਤੇ ਹੀ ਲਗੇਗਾ।
ਕਿਸੇ ਵੀ ਲੋਨ ਵਿੱਚ ਪ੍ਰੋਸੈਸਿੰਗ ਫੀਸ ਇੱਕ ਵੱਡੀ ਰਕਮ ਹੁੰਦੀ ਹੈ ਪਰ BOI ਨੇ 31 ਦਸੰਬਰ ਤੱਕ ਹੋਮ ਲੋਨ 'ਤੇ ਪ੍ਰੋਸੈਸਿੰਗ ਫੀਸ ਮਾਫ ਕੀਤੀ ਹੈ। ਤੁਸੀਂ ਬੈਂਕ ਪਾਸੋਂ ਜ਼ਮੀਨ ਖਰੀਦਣ, ਘਰ ਬਣਾਉਣ, ਘਰ ਦੀ ਮੁਰੰਮਤ ਕਰਵਾਉਣ ਜਾਂ ਨਵਾਂ ਘਰ ਜਾਂ ਅਪਾਰਟਮੈਂਟ ਖਰੀਦਣ ਲਈ ਲੋਨ ਲੈ ਸਕਦੇ ਹੋ। ਇਹ ਸੁਵਿਧਾ ਦੇਸ਼ ਦੀਆਂ ਸਾਰੀਆਂ ਬ੍ਰਾਂਚਾਂ ਵਿੱਚ ਉਪਲਬਧ ਹਨ।
ਜੇਕਰ ਤੁਸੀਂ ਕੋਈ ਵੀ ਜਾਣਕਾਰੀ ਲੈਣਾ ਚਾਹੁੰਦੇ ਹੋ ਤਾਂ ਤੁਸੀਂ 8010968305 ਮਿਸ ਕਾਲ ਕਰ ਸਕਦੇ ਹੋ। ਜਾਂ ਫਿਰ ਤੁਸੀਂ 7669300024 'ਤੇ SMS ਭੇਜ ਸਕਦੇ ਹੋ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Bank of india, Dhanteras, Diwali 2022, Home loan