ਹੌਂਡਾ (Honda) ਨੇ ਆਪਣੀ ਮਸ਼ਹੂਰ ਬਾਈਕ ਸ਼ਾਈਨ ਦਾ ਨਵਾਂ ਸੈਲੀਬ੍ਰੇਸ਼ਨ ਐਡੀਸ਼ਨ ਲਾਂਚ ਕੀਤਾ ਹੈ। ਇਹ 125 ਸੀਸੀ ਦਾ ਮੋਟਰਸਾਈਕਲ ਹੈ। ਇਸ ਦੇ ਡਰਮ ਵੇਰੀਐਂਟ ਦੀ ਕੀਮਤ 78,878 ਰੁਪਏ ਤੋਂ ਸ਼ੁਰੂ ਹੁੰਦੀ ਹੈ। ਇਸ ਦੇ ਡਿਸਕ ਵੇਰੀਐਂਟ ਦੀ ਕੀਮਤ ਇਸ ਤੋਂ ਜ਼ਿਆਦਾ ਹੈ। ਨਵਾਂ ਐਡੀਸ਼ਨ ਮਾਡਲ ਮੌਜੂਦਾ ਸ਼ਾਈਨ ਦੇ ਮੁਕਾਬਲੇ ਨਵੇਂ ਡਿਜ਼ਾਈਨ ਅਪਡੇਟਸ ਦੇ ਨਾਲ ਆਉਂਦਾ ਹੈ। ਸ਼ਾਈਨ ਸੈਲੀਬ੍ਰੇਸ਼ਨ ਵੇਰੀਐਂਟ ਨੂੰ ਦੋ ਕਲਰ ਆਪਸ਼ਨ 'ਚ ਲਾਂਚ ਕੀਤਾ ਗਿਆ ਹੈ। ਇਸ 'ਚ ਮੈਟ ਸਟੀਲ ਬਲੈਕ ਮਟੈਲਿਕ ਅਤੇ ਮੈਟ ਸੰਗਰੀਆ ਰੈੱਡ ਮਟੈਲਿਕ ਕਲਰ ਸ਼ਾਮਲ ਹੈ।
ਹੌਂਡਾ ਸ਼ਾਈਨ ਸੈਲੀਬ੍ਰੇਸ਼ਨ ਐਡੀਸ਼ਨ (Honda Shine Celebration Edition)ਨੂੰ ਗੋਲਡਨ ਥੀਮ 'ਚ ਰੱਖਿਆ ਗਿਆ ਹੈ। ਇਸ 'ਚ ਮੈਟ ਕਲਰ ਨਜ਼ਰ ਆ ਰਿਹਾ ਹੈ। ਇਸ ਵਿੱਚ ਨਵੇਂ ਗ੍ਰਾਫਿਕਸ ਐਡ ਕੀਤੇ ਗਏ ਹਨ। ਟੈਂਕ ਦੇ ਸਿਖਰ 'ਤੇ ਇੱਕ ਸੁਨਹਿਰੀ ਵਿੰਗਮਾਰਕ ਸਿੰਬਲ ਅਤੇ ਇੱਕ ਸੈਲੀਬ੍ਰੇਸ਼ਨ ਐਡੀਸ਼ਨ ਲੋਗੋ ਹੈ। ਸੀਟ ਨੂੰ ਹੁਣ ਭੂਰੇ ਰੰਗ ਵਿੱਚ ਰੱਖਿਆ ਗਿਆ ਹੈ, ਜੋ ਕਿ ਕਾਫ਼ੀ ਪ੍ਰੀਮੀਅਮ ਦਿਖਾਈ ਦਿੰਦਾ ਹੈ। ਮਫਲਰ ਨੂੰ ਮੈਟ ਐਕਸਿਸ ਗ੍ਰੇ ਮਟੈਲਿਕ ਵਿੱਚ ਫਿਨਿਸ਼ ਕੀਤਾ ਗਿਆ ਹੈ।
ਇੰਜਣ ਵਿੱਚ ਕੋਈ ਬਦਲਾਅ ਨਹੀਂ
ਨਵੀਂ ਸ਼ਾਈਨ 'ਚ ਕੋਈ ਮਕੈਨੀਕਲ ਬਦਲਾਅ ਨਹੀਂ ਕੀਤਾ ਗਿਆ ਹੈ। ਇਹ ਪਹਿਲਾਂ ਵਾਂਗ ਹੀ 123.94 ਸੀਸੀ ਚਾਰ-ਸਟ੍ਰੋਕ ਇੰਜਣ ਦੇ ਨਾਲ ਆਵੇਗੀ। ਇਹ ਫਿਊਲ ਇੰਜੈਕਟਰ ਦੇ ਨਾਲ ਆਉਂਦਾ ਹੈ ਅਤੇ ਏਅਰ-ਕੂਲਡ ਹੈ। ਇਹ ਇੰਜਣ 7,500 rpm 'ਤੇ 10.5 hp ਦੀ ਅਧਿਕਤਮ ਪਾਵਰ ਅਤੇ 6,000 rpm 'ਤੇ 11 Nm ਦਾ ਪੀਕ ਟਾਰਕ ਆਊਟਪੁੱਟ ਪੈਦਾ ਕਰਦਾ ਹੈ। ਇੰਜਣ ਨੂੰ ਕਿੱਕ ਸਟਾਰਟਰ ਅਤੇ ਸੈਲਫ-ਸਟਾਰਟਰ ਦੀ ਵਰਤੋਂ ਕਰਕੇ ਚਾਲੂ ਕੀਤਾ ਜਾ ਸਕਦਾ ਹੈ। ਟ੍ਰਾਂਸਮਿਸ਼ਨ 5-ਸਪੀਡ ਯੂਨਿਟ ਹੈ।
ਅਲੋਏ ਵ੍ਹੀਲ ਤੇ ਟਿਊਬਲੈੱਸ ਟਾਇਰ
ਬ੍ਰੇਕਿੰਗ ਲਈ 130 mm ਡਰੱਮ ਬ੍ਰੇਕ ਫਰੰਟ ਅਤੇ ਰਿਅਰ 'ਤੇ ਦਿੱਤੀ ਗਈ ਹੈ। ਬਾਈਕ ਡਿਸਕ ਵੇਰੀਐਂਟ ਦੇ ਨਾਲ ਵੀ ਆਉਂਦੀ ਹੈ, ਜਿਸ ਦੇ ਫਰੰਟ 'ਤੇ 240mm ਡਿਸਕ ਬ੍ਰੇਕ ਮਿਲਦੀ ਹੈ। ਮੋਟਰਸਾਈਕਲ ਨੂੰ 18-ਇੰਚ ਦੇ ਅਲਾਏ ਵ੍ਹੀਲ ਦਿੱਤੇ ਗਏ ਹਨ। ਇਸ ਦੇ ਅੱਗੇ ਅਤੇ ਪਿਛਲੇ ਪਾਸੇ 80/100 ਟਾਇਰ ਹਨ। ਦੋਵੇਂ ਟਾਇਰ ਟਿਊਬਲੈੱਸ ਹਨ।
ਐਕਟਿਵਾ ਦਾ ਪ੍ਰੀਮੀਅਮ ਐਡੀਸ਼ਨ ਵੀ ਲਾਂਚ ਕੀਤਾ ਗਿਆ ਸੀ
ਕੁਝ ਦਿਨ ਪਹਿਲਾਂ ਹੌਂਡਾ ਨੇ ਐਕਟਿਵਾ ਦਾ ਪ੍ਰੀਮੀਅਮ ਐਡੀਸ਼ਨ ਲਾਂਚ ਕੀਤਾ ਹੈ। ਇਸ ਦੀ ਕੀਮਤ 75,400 ਰੁਪਏ ਰੱਖੀ ਗਈ ਹੈ। ਇਹ ਕੁਝ ਕਾਸਮੈਟਿਕ ਅੱਪਗਰੇਡ ਦੇ ਨਾਲ ਆਉਂਦੀ ਹੈ ਜਿਵੇਂ ਕਿ ਸੁਨਹਿਰੀ ਪਹੀਏ, ਸੋਨੇ ਦੇ ਰੰਗ ਵਿੱਚ ਸਿੰਬਲ ਅਤੇ ਅਗਲੇ ਪਾਸੇ ਇੱਕ ਸੋਨੇ ਦੀ ਗਰਨਿਸ਼ਿੰਗ। ਸੀਟ ਕਵਰ, ਫਲੋਰਬੋਰਡ ਅਤੇ ਅੰਦਰੂਨੀ ਹਿੱਸੇ ਨੂੰ ਭੂਰੇ ਰੰਗ ਵਿੱਚ ਰੱਖਿਆ ਗਿਆ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Auto, Auto industry, Auto news, Automobile, Biker, New Bikes In India