Home /News /uncategorized /

HONOR 9X Review: ਜਾਣੋ ਕਿਉਂ ਹੈ HONOR 9X ਸਭ ਤੋਂ ਘੱਟ ਕੀਮਤ ਵਾਲਾ ਚੰਗਾ ਪੌਪ-ਅਪ ਫ਼ੋਨ

HONOR 9X Review: ਜਾਣੋ ਕਿਉਂ ਹੈ HONOR 9X ਸਭ ਤੋਂ ਘੱਟ ਕੀਮਤ ਵਾਲਾ ਚੰਗਾ ਪੌਪ-ਅਪ ਫ਼ੋਨ

 • Share this:
  HONOR ਨੇ ਸਮਾਰਟ ਫ਼ੋਨ ਟੈਕਨਾਲੋਜੀ ਦਾ ਬਾਰ ਇੱਕ ਵਾਰ ਫਿਰ ਉੱਚਾ ਕੀਤਾ ਹੈ। 2020 ਦੀ ਸ਼ਾਨਦਾਰ  ਸ਼ੁਰੂਆਤ ਕਰਦਿਆਂ, ਕੰਪਨੀ ਨੇ ਹੁਣ ਆਪਣੀ ਪਰ ਸਿੱਧ ਐਕਸ ਸੀਰੀਜ਼ ਵਿੱਚ ਨਵਾਂ ਸਮਾਰਟ ਫ਼ੋਨ HONOR 9X ਲੌਂਚ ਕੀਤਾ ਹੈ। ਇਸ ਫ਼ੋਨ ਦੀ ਖ਼ਾਸ ਗੱਲ ਇਸ ਦਾ ਟ੍ਰਿਪਲ ਕੈਮਰਾ ਹੈ, ਜਿਸ ਵਿਚ 48MP ਦਾ ਮੇਨ ਕੈਮਰਾ ਹੈ। ਕੈਮਰੇ ਦੇ ਨਾਲ, ਇਸ ਫ਼ੋਨ ਦਾ ਡਿਜ਼ਾਈਨ ਵੀ ਬਹੁਤ ਆਕਰਸ਼ਕ ਹੈ। ਫ਼ੋਨ ਦੇ ਪਿਛਲੇ ਪੈਨਲ ਵਿਚ, ਤੁਸੀਂ X ਦੀ ਸ਼ੇਪ ਵੇਖੋਗੇ, ਜੋ ਇਸ ਦੇ ਰੰਗ ਅਤੇ ਸਟਾਈਲ ਦੇ ਨਾਲ ਬਹੁਤ ਵਧੀਆ ਜਚਦਾ ਹੈ। ਹੱਥ ਵਿੱਚ ਲੈਣ ‘ਤੇ ਇਹ ਫ਼ੋਨ ਤੁਹਾਨੂੰ ਸਟੇਟਸ ਸਿੰਬਲ ਤੋਂ ਘੱਟ ਨਹੀਂ ਲੱਗੇਗਾ। ਇਸ ਫ਼ੋਨ ਦੀਆਂ ਖ਼ਾਸ ਫੀਚਰਸ ਅਤੇ ਸਪੇਕਸ ਤੁਹਾਨੂੰ ਡਿਜ਼ਾਈਨ ਦੀ ਤਰ੍ਹਾਂ ਆਕਰਸ਼ਕ ਅਤੇ ਸ਼ਕਤੀਸ਼ਾਲੀ ਲੱਗਣਗੇ। ਸਾਨੂੰ ਇਸ ਫ਼ੋਨ ਦੀ ਵਰਤੋਂ ਕਰਨ ਦਾ ਮੌਕਾ ਮਿਲਿਆ ਅਤੇ ਅਸੀਂ ਇਸ ਦੀਆਂ ਵਿਸ਼ੇਸ਼ਤਾਵਾਂ ਤੁਹਾਡੇ ਨਾਲ ਸਾਂਝੀਆਂ ਕਰਨ ਲਈ ਉਤਸੁਕ ਹਾਂ। ਇਸ ਲਈ, ਆਓ ਹੁਣ ਇਸ ਫ਼ੋਨ ਬਾਰੇ ਥੋੜੇ ਜਿਹੇ ਸੰਖੇਪ ਵਿੱਚ ਜਾਣੀਏ।  ਡਾਇਨੈਮਿਕ ਡਿਜ਼ਾਈਨ ਅਤੇ ਡਿਸਪਲੇ: HONOR 9X ਫੁੱਲਵਿਊ ਡਿਸਪਲੇ ਅਤੇ ਕਰਵਡ ਡਿਜ਼ਾਈਨ ਵਾਲਾ ਇੱਕ ਬਹੁਤ ਹੀ ਖ਼ੂਬਸੂਰਤ ਸਮਾਰਟ ਫ਼ੋਨ ਹੈ, ਜਿਸ ਵਿੱਚ ਬੈਕ ਪੈਨਲ ਗਲੋਸੀ ਫਿਨਿਸ਼ ਹੈ ਅਤੇ ਇਸ ਲਈ ਇਹ ਫ਼ੋਨ ਬਹੁਤ ਪ੍ਰੀਮੀਅਮ ਲੁੱਕ ਦਿੰਦਾ ਹੈ। ਫ਼ੋਨ ਦੇ ਬੈਕ ਪੈਨਲ ਵਿੱਚ, ਤੁਸੀਂ ਇੱਕ X ਦੇ ਆਕਾਰ ਵਾਲਾ ਡਿਜ਼ਾਈਨ ਵੇਖੋਗੇ, ਜੋ ਕਿ ਵੱਖਰਾ ਹੈ ਪਰ ਆਕਰਸ਼ਕ ਵੀ ਹੈ। HONOR 9X ਵਿੱਚ 1080x2340 ਪਿਕਸਲ ਰੈਜ਼ੋਲੂਸ਼ਨ ਦੇ ਨਾਲ 6.59 ਇੰਚ ਦੀ ਫੁੱਲ ਐਚ.ਡੀ. ਡਿਸਪਲੇ ਹੈ। ਇਹ ਇੱਕ ਫੁੱਲਵਿਊ ਡਿਸਪਲੇ ਹੈ ਜੋ ਇੱਕ ਕਰਵਡ ਡਿਜ਼ਾਈਨ ਦੇ ਨਾਲ ਆਉਂਦਾ ਹੈ। ਜਿਸ ਦਾ ਅਰਥ ਹੈ ਕਿ ਤੁਸੀਂ ਬਿਨਾਂ ਕਿਸੇ ਰੁਕਾਵਟ ਜਾਂ ਸਮੱਸਿਆਵਾਂ ਦੇ ਇਸ ਫ਼ੋਨ ਵਿੱਚ ਫੁੱਲ ਵਿਊ ਦੇ ਨਾਲ ਗੇਮਜ਼ ਖੇਡਣ ਅਤੇ ਵੀਡੀਓ ਵੇਖਣ ਦਾ ਸ਼ਾਨਦਾਰ ਐਕਸਪੀਰੀਐਂਸ ਕਰ ਸਕਦੇ ਹੋ। ਹੁਣ ਤੁਸੀਂ ਜ਼ਰੂਰ ਸੋਚ ਰਹੇ ਹੋਵੋਗੇ ਕਿ ਫ਼ੋਨ ਵਿੱਚ ਸੈਲਫੀ ਕੈਮਰਾ ਨਹੀਂ ਹੈ? ਤਾਂ ਨਹੀਂ, ਜਨਾਬ, ਅਜਿਹਾ ਨਹੀਂ ਹੈ। ਇਸ ਫ਼ੋਨ ‘ਚ ਤੁਹਾਨੂੰ ਸੈਲਫੀ ਕੈਮਰਾ ਵੀ ਮਿਲੇਗਾ, ਪਰ ਪੌਪ-ਅਪ ਸੈਲਫੀ ਕੈਮਰਾ ਤਕਨੀਕ ਦੇ ਨਾਲ, ਤਾਂ ਜੋ ਤੁਹਾਡੇ ਅਤੇ ਡਿਸਪਲੇ ਵਿਚ ਕੋਈ ਤੀਜਾ ਨਾ ਆਵੇ। HONOR 9X ਵਿੱਚ AI ਵੀਡੀਓ ਐਨਹਾਂਸਮੈਂਟ ਹੈ, ਜੋ ਵਧੇਰੇ ਚਮਕਦਾਰ ਅਤੇ ਹਨੇਰੇ ਵਾਲੇ ਖੇਤਰਾਂ ਵਿੱਚ ਕੰਟ੍ਰਾਸਟ ਨੂੰ ਐਡਜਸਟ ਕਰ ਲੈਂਦਾ ਹੈ ਅਤੇ ਵਧੀਆ ਨਤੀਜੇ ਦਿੰਦਾ ਹੈ। ਇਸ ਵਿਚ ਅੱਖਾਂ ਦੀ ਸੁਰੱਖਿਆ ਲਈ ਆਈ ਕੋਂਫ਼ਰਟ ਮੋਡ ਹੈ, ਜੋ TUV Rheinland ਦੁਆਰਾ ਸਰਟੀਫਾਇਡ ਹੈ। ਇਹ ਅੱਖ ਨੂੰ ਤਣਾਓ ਤੋਂ ਰੋਕਣ ਲਈ ਨੀਲੀ ਬਲੂ ਲਾਈਟ ਫ਼ਿਲਟਰ ਕਰਦਾ ਹੈ।  ਪ੍ਰੋਸੈਸਰ ਅਤੇ ਸਾਫ਼ਟਵੇਅਰ: HONOR 9X ਵਿੱਚ ਕਿਰਿਨ 710 ਐਫ ਐਕਟਾ ਕੋਰ ਪ੍ਰੋਸੈਸਰ ਇਸਤੇਮਾਲ ਕੀਤਾ ਗਿਆ ਹੈ, ਜੋ ਕਿ ਇੱਕ ਮਿਡ-ਸੇਗਮੈਂਟ ਚਿੱਪਸੈੱਟ ਹੈ। ਇਹ ਗਤੀ ਅਤੇ ਮਲਟੀਟਾਸਕਿੰਗ ਦਾ ਵਧੀਆ ਅਨੁਭਵ ਦਿੰਦਾ ਹੈ। 4GB ਰੈਮ ਅਤੇ 128GB ਦੀ ਇੰਟਰਨਲ ਮੈਮਰੀ ਵਾਲੇ ਇਸ ਸਮਾਰਟ ਫ਼ੋਨ ਦੇ ਨਾਲ, ਤੁਸੀਂ ਡੇ-ਟੂ-ਡੇ ਟਾਸਕ ਨੂੰ ਚੰਗੀ ਤਰ੍ਹਾਂ ਹੈਂਡਲ ਕਰ ਸਕੋਗੇ। ਫ਼ੋਨ ‘ਚ ਤੁਹਾਨੂੰ GPU Turbo 3.0 ਸਪੋਰਟ ਦੀ ਸਹੂਲਤ ਵੀ ਮਿਲੇਗੀ, ਜੋ ਤੁਹਾਨੂੰ ਇਸ ਕੀਮਤ ਵਾਲੇ ਸਮਾਰਟ ਫ਼ੋਨ ‘ਚ ਘੱਟ ਹੀ ਮਿਲੇਗੀ। ਇਸ ਦੇ ਨਾਲ ਤੁਸੀਂ ਗ੍ਰਾਫਿਕਸ ਵਾਲੇ ਗੇਮਜ਼ ਦਾ ਇੱਕ ਵਧੀਆ ਅਨੁਭਵ ਪ੍ਰਾਪਤ ਕਰ ਸਕਦੇ ਹੋ। ਇਸ ਦੀ 6GB ਰੈਮ ਨਾਲ 128GB ਦੀ ਇੰਟਰਨਲ ਮੈਮਰੀ ਤੁਹਾਡੇ ਫ਼ੋਨ ਦੀ ਸਪੀਡ ਨੂੰ ਘੱਟ ਨਹੀਂ ਹੋਣ ਦਿੰਦੀ ਅਤੇ ਇਸ ਨੂੰ ਸਮੂਦ ਬਣਾਈ ਰੱਖਦੀ ਹੈ। HONOR 9X EMUI 9.1.0 ‘ਤੇ ਚੱਲਦਾ ਹੈ, ਪਰ ਕੰਪਨੀ ਦਾ ਕਹਿਣਾ ਹੈ ਕਿ ਇਸ ਡਿਵਾਈਸ ਨੂੰ Android 10 ‘ਚ ਅਪਗ੍ਰੇਡ ਕੀਤਾ ਜਾਵੇਗਾ। ਇਹ ਫ਼ੋਨ ਨੂੰ ਇਸ ਦੀ 4,000mAh ਦੀ ਬੈਟਰੀ ਵਧੇਰੇ ਪਾਵਰ ਦਿੰਦਾ ਹੈ, ਜੋ ਕਿ ਤੇਜ਼ ਚਾਰਜਿੰਗ ਸਪੋਰਟ ਦੇ ਨਾਲ ਆਉਂਦੀ ਹੈ ਅਤੇ ਇਹ ਪੂਰਾ ਦਿਨ ਆਰਾਮ ਨਾਲ ਚੱਲ ਜਾਂਦੀ ਹੈ। ਕੈਮਰਾ: ਕਿਸੇ ਵੀ ਫ਼ੋਨ ਦਾ ਕੈਮਰਾ ਕਿਸੇ ਉਪਭੋਗਤਾ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਲਈ ਬਹੁਤ ਮਹੱਤਵਪੂਰਨ ਹੁੰਦਾ ਹੈ ਅਤੇ ਅਸੀਂ ਮਹਿਸੂਸ ਕਰਦੇ ਹਾਂ ਕਿ HONOR 9X ਨੇ ਇਹ ਕੰਮ ਵਧੀਆ ਢੰਗ ਨਾਲ ਕੀਤਾ ਹੈ। ਇਹ ਫ਼ੋਨ ਟ੍ਰਿਪਲ ਰੀਅਲ ਕੈਮਰਾ ਸੈੱਟਅਪ ਦੇ ਨਾਲ ਆਇਆ ਹੈ, ਜਿਸ ਵਿੱਚ 48MP ਪ੍ਰਾਇਮਰੀ ਕੈਮਰਾ ਦਿੱਤਾ ਗਿਆ ਹੈ, ਜੋ ਕਿ ਇਸ ਫ਼ੋਨ ਦੀ ਇੱਕ ਵੱਡੀ ਖ਼ਾਸੀਅਤ ਹੈ। ਇਸ ਦੀ ਸਹਾਇਤਾ ਨਾਲ, ਤੁਸੀਂ ਬਿਹਤਰ ਡਿਟੇਲ ਨਾਲ ਫ਼ੋਟੋਆਂ ਕੈਪਚਰ ਕਰ ਸਕਦੇ ਹੋ। ਤੁਸੀਂ ਐਸਕਟ੍ਰੀਮ ਜ਼ੂਮ ਕਰ ਕੇ ਵੀ ਸ਼ਾਨਦਾਰ ਤਸਵੀਰਾਂ ਵੀ ਲੈ ਸਕਦੇ ਹੋ। ਉਸੇ ਸਮੇਂ, HONOR 9X ਦਾ 8MP ਸੁਪਰ ਵਾਈਡ ਐਂਗਲ ਕੈਮਰਾ 120 ਡਿਗਰੀ ਫ਼ੀਲਡ ਆਫ਼ ਵਿਊ ਦੇ ਨਾਲ ਤੁਹਾਡੀ ਗਰੁੱਪ ਫ਼ੋਟੋ ਨੂੰ ਹੋਰ ਵੀ ਸ਼ਾਨਦਾਰ ਬਣਾ ਦੇਵੇਗਾ। ਇਸ ਦਾ 2MP ਦਾ ਡੈਪਥ ਸੈਂਸਰ ਬੋਕੇਹ ਇਫੈਕਟ ਵਾਲੇ ਚੰਗੇ ਪੋਰਟਰੇਟ ਸ਼ਾਟ ਦਿੰਦਾ ਹੈ। HONOR 9X ਵਿੱਚ 16MP ਦਾ AI ਪੌਪ-ਅਪ ਸੈਲਫੀ ਕੈਮਰਾ ਹੈ। ਇਹ ਕਾਫ਼ੀ ਨੈਚੂਰਲ ਅਤੇ ਸਹੀ ਡਿਟੇਲ ਦੇ ਨਾਲ ਫ਼ੋਟੋਆਂ ਖਿੱਚਦਾ ਹੈ। ਇਸ ਦਾ ਫ਼ੇਸ ਡਿਟੈਕਸ਼ਨ ਬਹੁਤ ਤੇਜ਼ੀ ਨਾਲ ਕੰਮ ਕਰਦਾ ਹੈ। HONOR ਦਾ ਇਹ ਫ਼ੋਨ ਐਂਟੀ ਡਸਟ ਅਤੇ ਸਪਲੈਸ਼ ਮੈਕੇਨਿਜ਼ਮ 'ਤੇ ਆਧਾਰਤ ਹੈ। ਸਾਨੂੰ ਵਿਸ਼ਵਾਸ ਹੈ ਕਿ ਇਹ ਫ਼ੋਨ ਤੁਹਾਨੂੰ ਇੱਕ ਵਧੀਆ ਫ਼ੋਟੋਗਰਾਫੀ ਦਾ ਤਜਰਬਾ ਦੇਵੇਗਾ। ਸਾਨੂੰ ਇਸ ਦੀ ਫ਼ੋਟੋਗਰਾਫੀ ਖ਼ਾਸੀ ਪਸੰਦ ਆਈ ਹੈ। ਮੁੱਲ: ਹੁਣ ਇਸ ਬਾਰੇ ਗੱਲ ਕਰੀਏ ਕਿ HONOR 9X ਤੁਹਾਡੀ ਜੇਬ ਨੂੰ ਕਿੰਨੀ ਢਿੱਲੀ ਕਰੇਗਾ। ਤਾਂ, ਦੱਸ ਦਈਏ ਕਿ ਇਹ ਫ਼ੋਨ ਤੁਹਾਡੀ ਜੇਬ ਨੂੰ ਢਿੱਲੀ ਨਹੀਂ ਬਲਕਿ ਭਾਰੀ ਕਰਨ ਆਇਆ ਹੈ। ਇੰਨੇ ਸ਼ਾਨਦਾਨ ਫੀਚਰਸ ਅਤੇ ਡਿਜ਼ਾਈਨ ਦੇ ਬਾਵਜੂਦ, ਇਸ ਕੰਪਨੀ ਦਾ ਸਮਾਰਟ ਫ਼ੋਨ ਬਹੁਤ ਹੀ ਕਿਫ਼ਾਇਤੀ ਕੀਮਤ ‘ਤੇ ਆਉਂਦਾ ਹੈ। ਇਸ ਫ਼ੋਨ ਦੇ ਦੋ ਵੇਰੀਐਂਟ ਹਨ, 4GB ਰੈਮ ਅਤੇ 128GB ਇੰਟਰਨਲ ਸਟੋਰੇਜ ਵੇਰੀਐਂਟ ਦੀ ਕੀਮਤ ਰੁ. 13,999 ਹੈ, ਪਰ ਆਉਣ ਵਾਲੀ ਵਿੱਕਰੀ ਦੇ ਪਹਿਲੇ ਦਿਨ, ਇਹ ਫ਼ੋਨ ਖ਼ਰੀਦਣ ‘ਤੇ ਰੁ. 1,000 ਦੀ ਛੂਟ ਦੇ ਨਾਲ ਰੁ. 12,999 ‘ਚ ਉਪਲਬਧ ਹੋਵੇਗਾ। ਇਸ ਦੇ ਨਾਲ, 19 ਜਨਵਰੀ ਤੋਂ 22 ਜਨਵਰੀ ਤੱਕ ਚੱਲਣ ਵਾਲੇ ਇਸ ਆਫ਼ਰ ਦੇ ਦੌਰਾਨ ICICI Bank ਕਰੈਡਿਟ ਕਾਰਡ ਅਤੇ Kotak Bank ਡੈਬਿਟ ਅਤੇ ਕਰੈਡਿਟ ਕਾਰਡ ਦੁਆਰਾ ਇਸ ਮਾਡਲ ਦੀ ਖ਼ਰੀਦ ‘ਤੇ 10% ਦਾ ਇੰਸਟੈਂਟ ਡਿਸਕਾਊਂਟ ਵੀ ਦਿੱਤਾ ਜਾ ਰਿਹਾ ਹੈ। ਨਾਲ ਹੀ, ਆਫ਼ਰ ਦੇ ਦੌਰਾਨ ਖ਼ਰੀਦਣ ‘ਤੇ, ਤੁਹਾਨੂੰ ਰੁ. 2,200 ਦਾ Jio ਰੀਚਾਰਜ ਵਾਊਚਰ ਵੀ ਮਿਲੇਗਾ ਜਿਸ ਨੂੰ ਤੁਸੀਂ ਰੁ. 50 ਪ੍ਰਤੀ ਰੀਚਾਰਜ ਦੇ ਰੂਪ ਵਿੱਚ ਰੁ. 44 ਰੀਚਾਰਜ ਤੱਕ ਇਸਤੇਮਾਲ ਕਰ ਸਕਦੇ ਹੋ। ਵਰਡਿਕਟ: ਇਸ ਫ਼ੋਨ ਦੀ ਵਰਤੋਂ ਕਰਨ ਤੋਂ ਬਾਅਦ, ਅਸੀਂ ਕਹਿ ਸਕਦੇ ਹਾਂ ਕਿ ਇਹ ਐਕਸਪੀਰੀਐਂਸ ਉਨ੍ਹਾਂ ਉਪਭੋਗਤਾਵਾਂ ਲਈ ਵਧੀਆ ਰਹਿਣ ਵਾਲਾ ਹੈ ਜੋ ਫ਼ੋਟੋਗਰਾਫੀ ਦੇ ਸ਼ੌਕੀਨ ਹਨ। ਨਾਲ ਹੀ, ਇਹ ਇਸ ਕੀਮਤ ‘ਤੇ ਇੱਕ ਸ਼ਕਤੀਸ਼ਾਲੀ ਫ਼ੋਨ ਸਾਬਤ ਹੁੰਦਾ ਹੈ। ਸਾਨੂੰ ਫ਼ੋਨ ਦਾ ਡਿਜ਼ਾਈਨ ਅਤੇ ਲੁੱਕ ਵੀ ਪਸੰਦ ਆਈ ਹੈ। ਬਹੁਤ ਜ਼ਿਆਦਾ ਭਾਰ ਨਾ ਹੋਣ ਕਾਰਨ, ਇਸ ਫ਼ੋਨ ਦੀ ਵਰਤੋਂ ਵੀ ਆਸਾਨ ਹੋ ਜਾਂਦੀ ਹੈ। ਤਾਂ ਬਿਨਾਂ ਦੇਰ ਕੀਤਿਆਂ ਹੁਣੇ ਖ਼ਰੀਦੋ Xtraordinary #UpForExtra ਫ਼ੋਨ #HONOR9X #HONORIndia

  https://twitter.com/HiHonorIndia
  Published by:Anuradha Shukla
  First published:

  Tags: HONOR, Smartphone

  ਅਗਲੀ ਖਬਰ