ਭਾਰਤੀ ਰਿਜ਼ਰਵ ਬੈਂਕ (RBI) ਵੱਲੋਂ ਰੇਪੋ ਦਰ ਵਿੱਚ ਵਾਧੇ ਤੋਂ ਬਾਅਦ ਬੈਂਕਾਂ ਨੇ ਵੀ ਵਿਆਜ ਦਰਾਂ ਵਧਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਕਰਜ਼ਿਆਂ 'ਤੇ ਵਿਆਜ ਦਰਾਂ ਵਧਾਉਣ ਦੇ ਨਾਲ-ਨਾਲ ਬੈਂਕਾਂ 'ਚ ਜਮ੍ਹਾਂ ਰਾਸ਼ੀ 'ਤੇ ਵੀ ਵਿਆਜ ਦਰਾਂ ਵਧਣ ਲੱਗੀਆਂ ਹਨ। ਇਸ ਦੌਰਾਨ ਨਿੱਜੀ ਖੇਤਰ ਦੇ IDFC ਫਸਟ ਬੈਂਕ ਅਤੇ ਫੈਡਰਲ ਬੈਂਕ ਨੇ ਫਿਕਸਡ ਡਿਪਾਜ਼ਿਟ ਯਾਨੀ FD 'ਤੇ ਵਿਆਜ ਦਰਾਂ ਵਧਾ ਦਿੱਤੀਆਂ ਹਨ।
18 ਜੁਲਾਈ, 2022 ਤੋਂ ਲਾਗੂ ਹਨ ਨਵੀਆਂ ਦਰਾਂ
ਦੋਵਾਂ ਬੈਂਕਾਂ ਨੇ 2 ਕਰੋੜ ਰੁਪਏ ਤੋਂ ਘੱਟ ਦੀ FD ਲਈ ਵਿਆਜ ਦਰਾਂ ਵਧਾ ਦਿੱਤੀਆਂ ਹਨ। ਨਵੀਆਂ ਦਰਾਂ 18 ਜੁਲਾਈ 2022 ਤੋਂ ਲਾਗੂ ਹੋ ਗਈਆਂ ਹਨ।
ਫੈਡਰਲ ਬੈਂਕ (Federal Bank) ਵਿਆਜ ਦਰਾਂ
ਫੈਡਰਲ ਬੈਂਕ (Federal Bank) 6 ਮਹੀਨਿਆਂ ਦੀ ਮਿਆਦ ਪੂਰੀ ਹੋਣ ਵਾਲੀ ਐੱਫਡੀ 'ਤੇ 5.25 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰ ਰਿਹਾ ਹੈ। ਇਸ ਦੇ ਨਾਲ ਹੀ 9 ਮਹੀਨਿਆਂ ਦੀ ਮਿਆਦ ਵਾਲੀ FD 'ਤੇ 4.80 ਫੀਸਦੀ ਦੀ ਦਰ ਨਾਲ ਵਿਆਜ ਮਿਲਦਾ ਹੈ। ਇਸ ਤੋਂ ਇਲਾਵਾ ਇਕ ਸਾਲ ਦੀ FD 'ਤੇ 5.45 ਫੀਸਦੀ ਦੀ ਵਿਆਜ ਦਰ ਹੈ।
2 ਸਾਲ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ 5.75 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। ਬੈਂਕ 750 ਦਿਨਾਂ ਦੀ FD 'ਤੇ 6 ਫੀਸਦੀ ਦੀ ਦਰ ਨਾਲ ਵਿਆਜ ਦੇ ਰਿਹਾ ਹੈ। 2222 ਦਿਨਾਂ ਅਤੇ 75 ਮਹੀਨਿਆਂ ਦੀ FD 'ਤੇ 5.95 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ। 750 ਦਿਨਾਂ ਜਾਂ ਇਸ ਤੋਂ ਘੱਟ ਦੀ ਮਿਆਦ ਪੂਰੀ ਹੋਣ ਵਾਲੀ FD 'ਤੇ ਹੁਣ 6.00 ਫੀਸਦੀ ਦੀ ਵਿਆਜ ਦਰ ਹੈ। 3 ਤੋਂ 6 ਸਾਲ ਦੀ ਮਿਆਦੀ ਜਮ੍ਹਾ 'ਤੇ 5.75 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
IDFC First Bank ਵਿਆਜ ਦਰਾਂ
IDFC ਫਸਟ ਬੈਂਕ 500 ਦਿਨਾਂ ਤੋਂ ਲੈ ਕੇ 2 ਸਾਲ ਤੱਕ ਦੀ ਮਿਆਦ ਵਾਲੀ FD 'ਤੇ 6.5 ਫੀਸਦੀ ਦੀ ਵਿਆਜ ਦਰ ਦੀ ਪੇਸ਼ਕਸ਼ ਕਰਦਾ ਹੈ। ਬੈਂਕ ਦੇ ਗਾਹਕਾਂ ਨੂੰ ਹੁਣ 3 ਸਾਲ ਤੋਂ ਲੈ ਕੇ 5 ਸਾਲ ਦੀ ਮਿਆਦ ਵਾਲੀ ਐੱਫ.ਡੀ 'ਤੇ 6.25 ਫੀਸਦੀ ਦੀ ਬਜਾਏ 6.50 ਫੀਸਦੀ ਦੀ ਦਰ ਨਾਲ ਵਿਆਜ ਮਿਲੇਗਾ।
ਕਈ ਬੈਂਕਾਂ ਨੇ FD ਦਰਾਂ ਵਧਾ ਦਿੱਤੀਆਂ ਹਨ
ਧਿਆਨ ਯੋਗ ਹੈ ਕਿ ਹਾਲ ਹੀ ਵਿੱਚ ਐਸਬੀਆਈ, ਐਕਸਿਸ ਬੈਂਕ, ਇੰਡੀਅਨ ਓਵਰਸੀਜ਼ ਬੈਂਕ, ਪੰਜਾਬ ਐਂਡ ਸਿੰਧ ਬੈਂਕ, ਆਈਡੀਬੀਆਈ ਬੈਂਕ ਆਦਿ ਨੇ ਵੀ ਆਪਣੀਆਂ ਐਫਡੀ ਦਰਾਂ ਵਿੱਚ ਵਾਧਾ ਕੀਤਾ ਹੈ। ਦਰਾਂ ਵਧਾਉਣ ਦੀ ਇਹ ਪ੍ਰਕਿਰਿਆ ਆਰਬੀਆਈ ਵੱਲੋਂ ਰੇਪੋ ਦਰਾਂ ਵਿੱਚ ਵਾਧੇ ਤੋਂ ਬਾਅਦ ਸ਼ੁਰੂ ਹੋਈ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: FD interest rates, Life, Lifestyle