Home /News /uncategorized /

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਲੋਟ ਪੁਲਿਸ ਨੇ ਕੱਢਿਆ ਫਲੈਗ ਮਾਰਚ

ਆਜ਼ਾਦੀ ਦਿਹਾੜੇ ਦੇ ਮੱਦੇਨਜ਼ਰ ਮਲੋਟ ਪੁਲਿਸ ਨੇ ਕੱਢਿਆ ਫਲੈਗ ਮਾਰਚ

  • Share this:

Chetan Bhura

ਅਜਾਦੀ ਦਿਹਾੜੇ ਦੇ ਮੱਦੇਨਜ਼ਰ ਸੁਰੱਖਿਆ ਨੂੰ ਲੈ ਕੇ ਮਲੋਟ ਪੁਲਿਸ ਨੇ ਫਲੈਗ ਮਾਰਚ ਕੱਢਿਆ। ਇਹ ਫਲੈਗ ਮਾਰਚ ਮਲੋਟ ਦੇ ਉਪ ਪੁਲਿਸ ਕਪਤਾਨ ਬਲਕਾਰ ਸਿੰਘ ਸੰਧੂ ਦੀ ਅਗਵਾਈ ਹੇਠ ਕੱਢਿਆ ਗਿਆ, ਜਿਸ ਵਿਚ ਸਿਟੀ ਮਲੋਟ ਦੇ ਮੁੱਖ ਅਫਸਰ ਇੰਸਪੈਕਟਰ ਚੰਦਰ ਸ਼ੇਖਰ, ਕਬਰਵਾਲਾ ਦੇ ਮੁੱਖ ਅਫ਼ਸਰ ਸੁਖਦੇਵ ਸਿੰਘ ਢਿੱਲੋਂ ਅਤੇ ਸਦਰ ਮਲੋਟ ਦੇ ਐਸਐਚਓ ਗੁਰਵਿੰਦਰ ਸਿੰਘ ਸਮੇਤ ਵੱਡੀ ਗਿਣਤੀ ਵਿਚ ਮੁਲਾਜ਼ਮ ਸ਼ਾਮਲ ਸਨ।

ਇਹ ਫਲੈਗ ਮਾਰਚ ਤਹਿਸੀਲ ਚੌਂਕ ਤੋਂ ਸ਼ੁਰੂ ਹੋ ਕੇ ਵੱਖ-ਵੱਖ ਬਾਜ਼ਾਰਾਂ ਵਿਚੋਂ ਹੁੰਦਾ ਹੋਇਆ ਦਾਨੇਵਾਲਾ ਚੌਂਕ ਤੋਂ ਬਠਿੰਡਾ ਚੌਂਕ ਵਿਚ ਗਿਆ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਡੀ.ਐਸ.ਪੀ.ਬਲਕਾਰ ਸਿੰਘ ਸੰਧੂ ਨੇ ਦੱਸਿਆ ਕਿ ਦੇਸ਼ ਅੰਦਰ ਆਜ਼ਾਦੀ ਦਿਹਾੜੇ ਨੂੰ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ।

ਐਸ.ਐਸ.ਪੀ.ਡਾ.ਸਚਿਨ ਗੁਪਤਾ ਦੇ ਨਿਰਦੇਸ਼ਾਂ ਉਤੇ ਇਸ ਫਲੈਗ ਮਾਰਚ ਦਾ ਮਸਕਦ ਹੈ ਕਿ ਲੋਕ ਖੁਦ ਨੂੰ  ਸੁਰੱਖਿਅਤ ਸਮਝਣ ਅਤੇ ਗਲਤ ਅਨਸਰ ਭੈਭੀਤ ਹੋਣ। ਇਸ ਮੌਕੇ ਲੋਕਾਂ ਨੂੰ  ਅਪੀਲ ਹੈ ਕਿ ਜੇਕਰ ਗੈਰ ਸਮਾਜੀ ਅਨਸਰ ਕੋਈ ਗਲਤ ਕਾਰਵਾਈ ਨੂੰ ਅੰਜਾਮ ਦੇਣ ਦੇ ਮਨਸੂਬੇ ਬਣਾਉਂਦੇ ਹਨ ਤਾਂ ਆਮ ਸ਼ਹਿਰੀ ਪੁਲਿਸ ਨੂੰ ਇਸ ਦੀ ਸੂਚਨਾ ਦੇਣ।  ਇਹ ਫਲੈਗ ਮਾਰਚ ਤਹਿਸੀਲ ਚੌਂਕ ਤੋਂ ਸ਼ੁਰੂ ਹੋਕੇ ਵੱਖ-ਵੱਖ ਬਾਜਾਰਾਂ ਵਿਚੋਂ ਹੁੰਦਾ ਹੋਇਆ ਦਾਨੇਵਾਲਾ ਚੌਂਕ ਤੋਂ ਬਠਿੰਡਾ ਚੌਂਕ ਵਿਚ ਗਿਆ।

Published by:Gurwinder Singh
First published:

Tags: 74th Independence Day, Independence day, Punjab Police