Home /News /uncategorized /

IND vs WI 1st ODI: ਸ਼ਿਖਰ ਧਵਨ ਦੀ ਕਪਤਾਨੀ ਪਾਰੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ 3 ਦੌੜਾਂ ਨਾਲ ਹਰਾਇਆ

IND vs WI 1st ODI: ਸ਼ਿਖਰ ਧਵਨ ਦੀ ਕਪਤਾਨੀ ਪਾਰੀ ਨਾਲ ਭਾਰਤ ਨੇ ਵੈਸਟਇੰਡੀਜ਼ ਨੂੰ 3 ਦੌੜਾਂ ਨਾਲ ਹਰਾਇਆ

India vs West Indies 1st ODI Match: ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਵੈਸਟਇੰਡੀਜ਼ ਨੂੰ ਕਰੀਬੀ ਮੈਚ 'ਚ 3 ਦੌੜਾਂ ਨਾਲ ਹਰਾਇਆ। ਪੋਰਟ ਆਫ ਸਪੇਨ, ਤ੍ਰਿਨੀਦਾਦ 'ਚ ਖੇਡੇ ਗਏ ਪਹਿਲੇ ਵਨਡੇ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਰੇਬੀਅਨ ਟੀਮ ਦੇ ਸਾਹਮਣੇ 309 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ 50 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਹੀ ਬਣਾ ਸਕੀ।

ਹੋਰ ਪੜ੍ਹੋ ...
 • Share this:
  IND vs WI 1st ODI:  ਭਾਰਤੀ ਟੀਮ ਨੇ ਤਿੰਨ ਮੈਚਾਂ ਦੀ ਸੀਰੀਜ਼ ਦੇ ਪਹਿਲੇ ਮੈਚ 'ਚ ਵੈਸਟਇੰਡੀਜ਼ ਨੂੰ ਕਰੀਬੀ ਮੈਚ 'ਚ 3 ਦੌੜਾਂ ਨਾਲ ਹਰਾਇਆ। ਪੋਰਟ ਆਫ ਸਪੇਨ, ਤ੍ਰਿਨੀਦਾਦ 'ਚ ਖੇਡੇ ਗਏ ਪਹਿਲੇ ਵਨਡੇ 'ਚ ਟੀਮ ਇੰਡੀਆ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਕੈਰੇਬੀਅਨ ਟੀਮ ਦੇ ਸਾਹਮਣੇ 309 ਦੌੜਾਂ ਦਾ ਟੀਚਾ ਰੱਖਿਆ। ਜਵਾਬ 'ਚ ਵੈਸਟਇੰਡੀਜ਼ ਦੀ ਟੀਮ 50 ਓਵਰਾਂ 'ਚ 6 ਵਿਕਟਾਂ ਦੇ ਨੁਕਸਾਨ 'ਤੇ 305 ਦੌੜਾਂ ਹੀ ਬਣਾ ਸਕੀ। ਇਸ ਮੈਚ 'ਚ 97 ਦੌੜਾਂ ਦੀ ਪਾਰੀ ਖੇਡਣ ਵਾਲੇ ਭਾਰਤੀ ਕਪਤਾਨ ਸ਼ਿਖਰ ਧਵਨ(Shikhar Dhawan) ਨੂੰ 'ਮੈਨ ਆਫ ਦਿ ਮੈਚ' ਚੁਣਿਆ ਗਿਆ। ਕੈਰੇਬੀਅਨ ਟੀਮ ਲਈ ਰੋਮਾਰੀਓ ਸ਼ੈਫਰਡ (ਅਜੇਤੂ 39) ਅਤੇ ਆਕਿਲ ਹੁਸੈਨ (ਅਜੇਤੂ 32) ਨੇ 7ਵੀਂ ਵਿਕਟ ਲਈ 53 ਦੌੜਾਂ ਜੋੜ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਟੀਮ ਮੈਚ ਬਚਾਉਣ ਵਿਚ ਸਫਲ ਰਹੀ।

  ਇਸ ਤੋਂ ਪਹਿਲਾਂ ਸ਼ੁਭਮਨ ਗਿੱਲ(Shubman Gill) ਨੇ 64 ਦੌੜਾਂ ਬਣਾ ਕੇ ਵਾਪਸੀ ਕੀਤੀ ਜਦਕਿ ਕਪਤਾਨ ਸ਼ਿਖਰ ਧਵਨ ਤਿੰਨ ਦੌੜਾਂ ਨਾਲ ਸੈਂਕੜਾ ਬਣਾਉਣ ਤੋਂ ਖੁੰਝ ਗਏ ਪਰ ਇਨ੍ਹਾਂ ਦੋਵਾਂ ਨੇ ਸ਼ੁੱਕਰਵਾਰ ਨੂੰ ਵੈਸਟਇੰਡੀਜ਼ ਖ਼ਿਲਾਫ਼ ਪਹਿਲੇ ਵਨਡੇ ਵਿੱਚ ਭਾਰਤ ਨੂੰ ਸੱਤ ਵਿਕਟਾਂ ’ਤੇ 308 ਦੌੜਾਂ ਤੱਕ ਪਹੁੰਚਾਇਆ। ਦਸੰਬਰ 2020 ਤੋਂ ਬਾਅਦ ਪਹਿਲਾ ਵਨਡੇ ਖੇਡ ਰਹੇ ਗਿੱਲ ਨੇ 52 ਗੇਂਦਾਂ ਵਿੱਚ 64 ਦੌੜਾਂ ਬਣਾਈਆਂ ਜਦਕਿ ਧਵਨ ਨੇ 99 ਗੇਂਦਾਂ ਵਿੱਚ 97 ਦੌੜਾਂ ਬਣਾਈਆਂ। ਸ਼੍ਰੇਅਸ ਅਈਅਰ ਨੇ 57 ਗੇਂਦਾਂ ਵਿੱਚ 54 ਦੌੜਾਂ ਬਣਾਈਆਂ। ਧਵਨ ਅਤੇ ਗਿੱਲ ਨੇ ਪਹਿਲੀ ਵਿਕਟ ਲਈ 106 ਗੇਂਦਾਂ ਵਿੱਚ 119 ਦੌੜਾਂ ਦੀ ਸਾਂਝੇਦਾਰੀ ਕੀਤੀ। ਗਿੱਲ 18ਵੇਂ ਓਵਰ ਵਿੱਚ ਰਨ ਆਊਟ ਹੋ ਗਿਆ ਪਰ ਉਸ ਨੇ ਆਪਣੀ ਪਾਰੀ ਵਿੱਚ ਕਈ ਆਕਰਸ਼ਕ ਸ਼ਾਟ ਲਗਾਏ।

  ਉਨ੍ਹਾਂ ਨੇ ਆਪਣੀ ਪਾਰੀ ਵਿੱਚ ਛੇ ਚੌਕੇ ਤੇ ਦੋ ਛੱਕੇ ਲਾਏ। ਉਹ ਵੈਸਟਇੰਡੀਜ਼ ਦੇ ਕਪਤਾਨ ਨਿਕੋਲਸ ਪੂਰਨ ਦੇ ਇਕ ਸਟੀਕ ਥ੍ਰੋਅ 'ਤੇ ਰਨ ਆਊਟ ਹੋ ਗਏ। ਵਨਡੇ ਕ੍ਰਿਕਟ 'ਚ ਗਿੱਲ ਦਾ ਇਹ ਪਹਿਲਾ ਅਰਧ ਸੈਂਕੜਾ ਸੀ। ਇਸ ਦੇ ਨਾਲ ਹੀ ਸਿਰਫ ਵਨਡੇ ਫਾਰਮੈਟ 'ਚ ਖੇਡਣ ਵਾਲੇ ਧਵਨ ਨੇ ਆਪਣੀ ਪਾਰੀ 'ਚ 10 ਚੌਕੇ ਅਤੇ 3 ਛੱਕੇ ਲਗਾਏ। ਭਾਰਤ ਇੱਕ ਵਾਰ 350 ਦੌੜਾਂ ਨੂੰ ਪਾਰ ਕਰਨਾ ਚਾਹੁੰਦਾ ਸੀ, ਪਰ ਧਵਨ ਦੇ ਨਰਵਸ ਨਾਇਨਟੀ ਦਾ ਸ਼ਿਕਾਰ ਹੋਣ ਤੋਂ ਬਾਅਦ ਮੱਧਕ੍ਰਮ ਢਹਿ ਹੋ ਗਿਆ। ਧਵਨ ਆਪਣੇ ਕਰੀਅਰ 'ਚ ਸੱਤਵੀਂ ਵਾਰ 'ਨਰਵਸ ਨੈਂਟੀ' ਦਾ ਸ਼ਿਕਾਰ ਹੋਏ ਹਨ।

  ਇਕ ਸਮੇਂ ਭਾਰਤ ਦਾ ਸਕੋਰ ਇਕ ਵਿਕਟ 'ਤੇ 213 ਦੌੜਾਂ ਸੀ ਜੋ ਪੰਜ ਵਿਕਟਾਂ 'ਤੇ 252 ਦੌੜਾਂ ਬਣ ਗਿਆ। ਸੰਜੂ ਸੈਮਸਨ ਨੇ ਇਕ ਵਾਰ ਫਿਰ ਸੁਨਹਿਰੀ ਮੌਕਾ ਗੁਆ ਦਿੱਤਾ ਅਤੇ 12 ਦੌੜਾਂ ਬਣਾ ਕੇ ਆਊਟ ਹੋ ਗਏ। ਇਸ ਦੇ ਨਾਲ ਹੀ ਸੂਰਿਆਕੁਮਾਰ ਯਾਦਵ (13) ਨੂੰ ਖ਼ਰਾਬ ਸ਼ਾਟ ਖੇਡਣ ਦਾ ਖ਼ਮਿਆਜ਼ਾ ਭੁਗਤਣਾ ਪਿਆ। ਦੀਪਕ ਹੁੱਡਾ ਨੇ 27 ਅਤੇ ਅਕਸ਼ਰ ਪਟੇਲ ਨੇ 21 ਦੌੜਾਂ ਬਣਾਈਆਂ ਅਤੇ ਛੇਵੀਂ ਵਿਕਟ ਲਈ 42 ਦੌੜਾਂ ਜੋੜ ਕੇ ਭਾਰਤ ਨੂੰ 300 ਦੌੜਾਂ ਦੇ ਪਾਰ ਪਹੁੰਚਾਇਆ।
  Published by:Drishti Gupta
  First published:

  Tags: Cricket, Cricket News, Match, Sports, Test Match

  ਅਗਲੀ ਖਬਰ