ਭਾਰਤ ਵਿਚ ਬੇਰੁਜ਼ਗਾਰੀ ਕਾਰਨ ਹਾਲਾਤ ਹੋਰ ਵਿਗੜੇ! ਇਸ ਮਹੀਨੇ ਵਧਿਆ Unemployment Rate

News18 Punjabi | News18 Punjab
Updated: August 10, 2020, 6:04 PM IST
share image
ਭਾਰਤ ਵਿਚ ਬੇਰੁਜ਼ਗਾਰੀ ਕਾਰਨ ਹਾਲਾਤ ਹੋਰ ਵਿਗੜੇ! ਇਸ ਮਹੀਨੇ ਵਧਿਆ Unemployment Rate
ਭਾਰਤ ਵਿਚ ਬੇਰੁਜ਼ਗਾਰੀ ਕਾਰਨ ਹਾਲਾਤ ਹੋਰ ਵਿਗੜੇ! ਇਸ ਮਹੀਨੇ ਵਧਿਆ Unemployment Rate

  • Share this:
  • Facebook share img
  • Twitter share img
  • Linkedin share img
ਕੋਰੋਨਾਵਾਇਰਸ ਮਹਾਂਮਾਰੀ ਕਾਰਨ ਦੁਨੀਆ ਭਰ ਵਿੱਚ ਲੱਖਾਂ ਲੋਕਾਂ ਨੇ ਆਪਣੀਆਂ ਨੌਕਰੀਆਂ ਗੁਆ ਦਿੱਤੀਆਂ ਹਨ। ਭਾਰਤ ਵੀ ਇਸ ਤੋਂ ਬਚ ਨਹੀਂ ਸਕਿਆ। ਕਮਜ਼ੋਰ ਮੰਗ ਕਾਰਨ ਦੇਸ਼ ਵਿਚ ਲੱਖਾਂ ਲੋਕਾਂ ਦੀਆਂ ਨੌਕਰੀਆਂ ਗਈਆਂ ਹਨ। ਅਜਿਹੀ ਸਥਿਤੀ ਵਿਚ, ਭਾਰਤ ਵਿਚ ਬੇਰੁਜ਼ਗਾਰੀ ਦੀ ਦਰ (Unemployment Rate) ਪੰਜ ਹਫ਼ਤਿਆਂ ਦੇ ਉੱਚੇ ਪੱਧਰ ਉਤੇ ਪਹੁੰਚ ਗਈ ਹੈ।

ਦਿਹਾਤੀ ਭਾਰਤ ਵਿੱਚ ਵੀ ਸਥਿਤੀ ਮਾੜੀ ਹੈ। ਝੋਨੇ ਦੀ ਲਵਾਈ ਦਾ ਸੀਜ਼ਨ ਖ਼ਤਮ ਹੋਣ ਕਾਰਨ ਇਥੇ ਬੇਰੁਜ਼ਗਾਰੀ ਦੀ ਦਰ ਅੱਠ ਹਫ਼ਤਿਆਂ ਦੀ ਉੱਚਾਈ ਉਤੇ ਪਹੁੰਚ ਗਈ ਹੈ। ਭਾਰਤ ਵਿਚ ਬੇਰੁਜ਼ਗਾਰੀ ਦੀ ਸਮੁੱਚੀ ਦਰ 09 ਅਗਸਤ ਨੂੰ ਖਤਮ ਹੋਏ ਹਫ਼ਤੇ ਵਿਚ 8.67 ਪ੍ਰਤੀਸ਼ਤ ਤੱਕ ਪਹੁੰਚ ਗਈ। ਉਸੇ ਸਮੇਂ, ਇਹ ਪੇਂਡੂ ਭਾਰਤ ਵਿੱਚ 8.37 ਪ੍ਰਤੀਸ਼ਤ ਰਹੀ।

Centre of Monitoring Indian Economy- CMIE ਦੇ ਅੰਕੜਿਆਂ ਅਨੁਸਾਰ, ਭਾਰਤ ਵਿਚ ਬੇਰੁਜ਼ਗਾਰੀ ਦੀ ਦਰ 02 ਅਗਸਤ ਨੂੰ ਖ਼ਤਮ ਹੋਏ ਹਫ਼ਤੇ ਵਿਚ 7.19 ਪ੍ਰਤੀਸ਼ਤ ਸੀ। ਉਸੇ ਸਮੇਂ, ਇਕ ਮਹੀਨੇ ਪਹਿਲਾਂ, 12 ਜੁਲਾਈ ਨੂੰ ਖ਼ਤਮ ਹੋਏ ਹਫ਼ਤੇ ਵਿਚ ਇਹ 7.43 ਪ੍ਰਤੀਸ਼ਤ ਸੀ, ਜੋ ਹੁਣ 8.67% ਉਤੇ ਪਹੁੰਚ ਗਈ ਹੈ। ਪੇਂਡੂ ਭਾਰਤ ਦੀ ਗੱਲ ਕਰੀਏ ਤਾਂ ਪਿਛਲੇ ਹਫ਼ਤੇ ਦੇ ਮੁਕਾਬਲੇ ਇਸ ਹਫਤੇ ਬੇਰੁਜ਼ਗਾਰੀ ਦੀ ਦਰ ਦੋ ਪ੍ਰਤੀਸ਼ਤ ਵਧੀ ਹੈ। 02 ਅਗਸਤ ਨੂੰ ਖਤਮ ਹੋਏ ਹਫਤੇ ਵਿਚ, ਇਹ 6.47% ਸੀ, ਜੋ ਹੁਣ 8.37% ਹੋ ਗਈ ਹੈ।
ਸ਼ਹਿਰਾਂ ਵਿਚ ਬੇਰੁਜ਼ਗਾਰੀ ਵਧੀ ਹੈ

ਸੀਐਮਆਈਈ ਦੇ ਅੰਕੜਿਆਂ ਅਨੁਸਾਰ ਸ਼ਹਿਰੀ ਖੇਤਰਾਂ ਵਿੱਚ ਬੇਰੁਜ਼ਗਾਰਾਂ ਦੀ ਗਿਣਤੀ ਦੇਸ਼ ਦੇ ਪੇਂਡੂ ਇਲਾਕਿਆਂ ਨਾਲੋਂ ਵਧ ਗਈ ਹੈ। ਕੋਰੋਨਾ ਕਾਰਨ ਹੋਈ ਤਾਲਾਬੰਦੀ ਪਿੱਛੋਂ ਢਿੱਲ ਦੇਣ ਤੋਂ ਬਾਅਦ, ਸ਼ਹਿਰ ਵਿਚ ਬੇਰੁਜ਼ਗਾਰੀ ਦੀ ਦਰ ਵਿਚ ਕਮੀ ਆਈ ਸੀ, ਪਰ ਇਕ ਵਾਰ ਫਿਰ ਇਹ ਰੁਝਾਨ ਬਦਲਣਾ ਸ਼ੁਰੂ ਹੋ ਗਿਆ ਹੈ ਅਤੇ ਸ਼ਹਿਰੀ ਬੇਰੁਜ਼ਗਾਰੀ ਦੀ ਦਰ ਵਿਚ ਵਾਧਾ ਹੋਇਆ ਹੈ। ਸ਼ਹਿਰੀ ਬੇਰੁਜ਼ਗਾਰੀ ਦੀ ਦਰ ਇਸ ਹਫਤੇ 9.31% ਉਤੇ ਪਹੁੰਚ ਗਈ ਹੈ, ਜੋ ਪਿਛਲੇ ਹਫਤੇ 8.73% ਸੀ। ਉਸੇ ਸਮੇਂ ਜੁਲਾਈ ਵਿਚ ਇਹ 9.15 ਪ੍ਰਤੀਸ਼ਤ ਸੀ।
Published by: Gurwinder Singh
First published: August 10, 2020, 6:04 PM IST
ਹੋਰ ਪੜ੍ਹੋ
ਅਗਲੀ ਖ਼ਬਰ
corona virus btn
corona virus btn
Loading