Home /News /uncategorized /

Bank Of India 'ਚ ਨਿਕਲੀਆਂ ਕ੍ਰੈਡਿਟ ਅਫਸਰ ਦੀਆਂ ਭਰਤੀਆਂ, ਜਾਣੋ ਕਿਵੇਂ ਕਰਨਾ ਹੈ Apply

Bank Of India 'ਚ ਨਿਕਲੀਆਂ ਕ੍ਰੈਡਿਟ ਅਫਸਰ ਦੀਆਂ ਭਰਤੀਆਂ, ਜਾਣੋ ਕਿਵੇਂ ਕਰਨਾ ਹੈ Apply

TSPSC Recruitment 2022: ਲੋਕ ਸੇਵਾ ਕਮਿਸ਼ਨ 'ਚ 1540 ਅਸਾਮੀਆਂ ਲਈ ਨਿਕਲੀ ਭਰਤੀ, ਜਾਣੋ ਆਖਰੀ ਤਰੀਕ

TSPSC Recruitment 2022: ਲੋਕ ਸੇਵਾ ਕਮਿਸ਼ਨ 'ਚ 1540 ਅਸਾਮੀਆਂ ਲਈ ਨਿਕਲੀ ਭਰਤੀ, ਜਾਣੋ ਆਖਰੀ ਤਰੀਕ

BOI ਭਰਤੀ ਮੁਹਿੰਮ ਸੰਸਥਾ ਵਿੱਚ 696 ਅਸਾਮੀਆਂ ਨੂੰ ਭਰੇਗੀ। ਰਜਿਸਟ੍ਰੇਸ਼ਨ ਪ੍ਰਕਿਰਿਆ (Registration Process) ਅੱਜ ਯਾਨੀ 26 ਅਪ੍ਰੈਲ, 2022 ਤੋਂ ਸ਼ੁਰੂ ਹੋਈ। ਆਨਲਾਈਨ ਅਰਜ਼ੀ (Online Application) ਜਮ੍ਹਾ ਕਰਨ ਦੀ ਆਖਰੀ ਮਿਤੀ 10 ਮਈ ਹੈ।

  • Share this:

ਬੈਂਕ ਆਫ ਇੰਡੀਆ (Bank of India) ਨੇ ਕ੍ਰੈਡਿਟ ਅਫਸਰਾਂ (Credit Officers) ਅਤੇ ਹੋਰ ਅਸਾਮੀਆਂ ਲਈ ਅਪਲਾਈ ਕਰਨ ਲਈ ਉਮੀਦਵਾਰਾਂ ਤੋਂ ਬਿਨੈ ਪੱਤਰ ਮੰਗੇ ਹਨ। ਯੋਗ ਉਮੀਦਵਾਰ ਬੈਂਕ ਆਫ਼ ਇੰਡੀਆ (Bank of India) ਦੀ ਅਧਿਕਾਰਤ ਵੈੱਬਸਾਈਟ — bankofindia.co.in ਰਾਹੀਂ ਆਨਲਾਈਨ ਅਰਜ਼ੀ ਦੇ ਸਕਦੇ ਹਨ।

BOI ਭਰਤੀ ਮੁਹਿੰਮ ਸੰਸਥਾ ਵਿੱਚ 696 ਅਸਾਮੀਆਂ ਨੂੰ ਭਰੇਗੀ। ਰਜਿਸਟ੍ਰੇਸ਼ਨ ਪ੍ਰਕਿਰਿਆ (Registration Process) ਅੱਜ ਯਾਨੀ 26 ਅਪ੍ਰੈਲ, 2022 ਤੋਂ ਸ਼ੁਰੂ ਹੋਈ। ਆਨਲਾਈਨ ਅਰਜ਼ੀ (Online Application) ਜਮ੍ਹਾ ਕਰਨ ਦੀ ਆਖਰੀ ਮਿਤੀ 10 ਮਈ ਹੈ।

ਇਹ ਪ੍ਰੀਖਿਆ ਅਹਿਮਦਾਬਾਦ, ਬੈਂਗਲੁਰੂ, ਭੋਪਾਲ, ਭੁਵਨੇਸ਼ਵਰ, ਚੰਡੀਗੜ੍ਹ, ਚੇਨਈ, ਦੇਹਰਾਦੂਨ, ਦਿੱਲੀ, ਹੈਦਰਾਬਾਦ, ਜੈਪੁਰ, ਜੰਮੂ, ਕੋਲਕਾਤਾ, ਲਖਨਊ, ਮੁੰਬਈ, ਪਣਜੀ, ਪਟਨਾ, ਰਾਏਪੁਰ, ਰਾਂਚੀ, ਸ਼ਿਮਲਾ ਅਤੇ ਤਿਰੂਵਨੰਤਪੁਰਮ ਵਿੱਚ ਆਨਲਾਈਨ ਕਰਵਾਈ ਜਾਵੇਗੀ।

ਅਰਥਸ਼ਾਸਤਰੀ, ਅੰਕੜਾ ਵਿਗਿਆਨੀ, ਰਿਸਕ ਮੈਨੇਜਰ, ਕ੍ਰੈਡਿਟ ਐਨਾਲਿਸਟ, ਕ੍ਰੈਡਿਟ ਅਫਸਰ, ਟੈਕ ਮੁਲਾਂਕਣ, ਅਤੇ ਆਈਟੀ ਅਫਸਰ-ਡੇਟਾ ਸੈਂਟਰ ਲਈ 594 ਨਿਯਮਤ ਆਧਾਰ ਦੀਆਂ ਅਸਾਮੀਆਂ ਹਨ। ਸੀਨੀਅਰ ਮੈਨੇਜਰ IT, ਮੈਨੇਜਰ IT, ਮੈਨੇਜਰ IT (ਡੇਟਾ ਸੈਂਟਰ), ਸੀਨੀਅਰ ਮੈਨੇਜਰ (ਨੈੱਟਵਰਕ ਰੂਟਿੰਗ ਅਤੇ ਸਵਿਚਿੰਗ ਸਪੈਸ਼ਲਿਸਟ), ਮੈਨੇਜਰ (ਡੇਟਾ ਸੈਂਟਰ) - ਸਟੋਰੇਜ਼ ਅਤੇ ਬੈਕਅੱਪ ਟੈਕਨਾਲੋਜੀ, ਮੈਨੇਜਰ (ਟੈਕਨਾਲੋਜੀ) ਆਰਕੀਟੈਕਟ ਅਤੇ ਹੋਰ ਬਹੁਤਲਈ ਕੁੱਲ 102 ਕੰਟਰੈਕਟ ਆਧਾਰਿਤ ਅਸਾਮੀਆਂ ਨੂੰ ਸੂਚਿਤ ਕੀਤਾ ਗਿਆ ਹੈ।

ਯੋਗਤਾ ਦੇ ਮਾਪਦੰਡ (Eligibility Criteria)

ਉਪਰੋਕਤ ਅਹੁਦਿਆਂ ਲਈ ਅਪਲਾਈ ਕਰਨ ਦੇ ਇਰਾਦੇ ਵਾਲੇ ਉਮੀਦਵਾਰਾਂ ਨੂੰ ਇਹ ਯਕੀਨੀ ਬਣਾਉਣਾ ਚਾਹੀਦਾ ਹੈ ਕਿ ਉਹ ਸਬੰਧਤ ਅਸਾਮੀਆਂ ਲਈ ਬੈਂਕ ਦੁਆਰਾ ਨਿਰਧਾਰਤ ਘੱਟੋ-ਘੱਟ ਯੋਗਤਾ ਮਾਪਦੰਡਾਂ ਨੂੰ ਪੂਰਾ ਕਰਦੇ ਹੋਣ।

ਚੋਣ ਪ੍ਰਕਿਰਿਆ (Selection Process)

ਬਿਨੈਕਾਰਾਂ/ਯੋਗ ਉਮੀਦਵਾਰਾਂ ਦੀ ਗਿਣਤੀ ਦੇ ਆਧਾਰ 'ਤੇ ਚੋਣ ਔਨਲਾਈਨ ਟੈਸਟ (Online Test) ਜਾਂ GD ਜਾਂ ਨਿੱਜੀ ਇੰਟਰਵਿਊ ਰਾਹੀਂ ਹੋਵੇਗੀ।

ਐਪਲੀਕੇਸ਼ਨ ਫੀਸ (Application Fees)

ਆਮ ਅਤੇ ਹੋਰਾਂ ਲਈ ਅਰਜ਼ੀ ਫੀਸ ਰੁਪਏ 850 (ਐਪਲੀਕੇਸ਼ਨ ਫੀਸ + ਸੂਚਨਾ ਖਰਚੇ), ਅਤੇ SC/ST/PWD ਰੁ. 175 ਰੁਪਏ (ਸਿਰਫ਼ ਸੂਚਨਾ ਖਰਚੇ) ਰੱਖੀ ਗਈ ਹੈ।

Published by:Amelia Punjabi
First published:

Tags: Bank of india, Jobs