Home /News /uncategorized /

Health: ਬੈਕਟੀਰੀਆ ਡਿਜ਼ੀਜ਼ ਲਈ ਹੁਣ ਮਿਲੇਗਾ ਨਵਾਂ ਇਲਾਜ! ਖੋਜ 'ਚ ਸਾਹਮਣੇ ਆਈ ਇਹ ਗੱਲ

Health: ਬੈਕਟੀਰੀਆ ਡਿਜ਼ੀਜ਼ ਲਈ ਹੁਣ ਮਿਲੇਗਾ ਨਵਾਂ ਇਲਾਜ! ਖੋਜ 'ਚ ਸਾਹਮਣੇ ਆਈ ਇਹ ਗੱਲ

 • Share this:

  Immune cells kill bacteria : ਸਰੀਰ ਦੇ ਇਮਿਨਊ ਸੈੱਲ (Immune Cells) ਬਿਮਾਰੀਆਂ, ਖ਼ਾਸ ਕਰਕੇ ਇਨਫੈਕਸ਼ਨ ਨਾਲ ਲੜਨ ਵਿੱਚ ਮਹੱਤਵਪੂਰਣ ਭੂਮਿਕਾ ਨਿਭਾਉਂਦੇ ਹਨ। ਹੁਣ ਇੱਕ ਅਧਿਐਨ ਨੇ ਇਸ ਦੀ ਨਵੀਂ ਕਾਰਜਪ੍ਰਣਾਲੀ ਦਾ ਖੁਲਾਸਾ ਕੀਤਾ ਹੈ। ਇਹ ਦੱਸਿਆ ਗਿਆ ਹੈ ਕਿ ਸਾਡੀ ਇਮਿਊਨ ਸਿਸਟਮ ਦੇ ਸੈੱਲ ਸ਼ਿਕਾਰ ਦੇ ਰੂਪ ਵਿੱਚ ਮੱਕੜੀਆਂ ਵਰਗੇ ਬੈਕਟੀਰੀਆ ਨੂੰ ਫਸਾਉਂਦੇ ਹਨ ਅਤੇ ਫਿਰ ਉਨ੍ਹਾਂ ਨੂੰ ਨਿਗਲ ਲੈਂਦੇ ਹਨ। ਦੈਨਿਕ ਜਾਗਰਣ ਵਿੱਚ ਪ੍ਰਕਾਸ਼ਿਤ ਖਬਰਾਂ ਦੇ ਅਨੁਸਾਰ, ਇਹ ਅਧਿਐਨ ਵੈਂਡਰਬਿਲਟ ਯੂਨੀਵਰਸਿਟੀ ਮੈਡੀਕਲ ਸੈਂਟਰ (Vanderbilt University Medical Center) ਦੇ ਖੋਜਕਰਤਾਵਾਂ ਦੁਆਰਾ ਕੀਤਾ ਗਿਆ ਹੈ।

  ਸਾਇੰਸ ਅਡਵਾਂਸਡ ਵਿੱਚ ਛਪੀ ਇਸ ਖੋਜ ਵਿੱਚ ਅਜਿਹੀ ਐਂਟੀਬੈਕਟੀਰੀਅਲ ਮੈਕੇਨਿਜ਼ਮ (Antibacterial Mechanism) ਦੀ ਜਾਣਕਾਰੀ ਹੋਣ ਨਾਲ ਕੀਟਾਣੂਆਂ (microbes) ਦੇ ਇਲਾਜ ਦਾ ਨਵਾਂ ਢੰਗ ਮਿਲ ਸਕਦਾ ਹੈ। ਅਜੇ ਤੱਕ ਇਹ ਪਤਾ ਸੀ ਕਿ ਨਿਊਟ੍ਰੋਫਲਸ- ਪਹਿਲਾ ਰਿਸਪਾਂਸ ਇਮੂਨ ਸੈਲ ਹੁੰਦਾ ਹੈ, ਜਿਹੜਾ ਪੀੜਤ ਥਾਂ 'ਤੇ ਪੁੱਜ ਕੇ ਖੁਦ ਨੂੰ ਨਸ਼ਟ (disintegrated) ਕਰਕੇ ਆਪਣੇ ਪ੍ਰੋਟੀਨ ਅਤੇ ਡੀਐਨਏ ਦਾ ਰਿਸਾਅ ਕਰਦਾ ਸੀ, ਜਿਹੜੀ ਨਿਊਟ੍ਰੋਫਲਸ ਐਕਟ੍ਰਾਸੇਲੂਅਰ ਟ੍ਰੈਪ (Neutrophil Extracellular Traps) ਪੈਦਾ ਕਰਦਾ ਹੈ।

  ਪਰ ਹੁਣ ਵੈਂਡਰਬਿਲਟ ਦੇ ਐਂਡਰਿਊ ਮੋਟੇਥ ਦੀ ਅਗਵਾਈ ਵਾਲੀ ਖੋਜ ਨੇ ਇਹ ਖੁਲਾਸਾ ਕੀਤਾ ਹੈ ਕਿ ਨਿਊਟ੍ਰੋਫਿਲ ਐਕਸਟਰਾਸੈਲੂਲਰ ਟ੍ਰੈਪ ਬੈਕਟੀਰੀਆ ਨੂੰ ਮਾਰਨ ਦੇ ਨਾਲ ਹੋਰ ਕਿਸਮ ਦੇ ਇਮਿਊਨ ਸੈੱਲ ਮੈਕਰੋਫੈਜਸ ਦੀ ਸਮਰੱਥਾ ਨੂੰ ਵਧਾਉਂਦਾ ਹੈ। ਇੱਕ ਹੋਰ ਖੋਜਕਾਰ, ਏਰਿਸ ਸਕਾਰ ਦੇ ਅਨੁਸਾਰ, ਨਿਊਟ੍ਰੋਫਿਲਸ ਬੈਕਟੀਰੀਆ ਨੂੰ ਫਸਾਉਣ ਲਈ ਮੱਕੜੀ ਵਰਗੇ ਜਾਲ ਬਣਾਉਂਦੇ ਹਨ ਅਤੇ ਫਿਰ ਮੈਕਰੋਫੈਗਸ ਬੈਕਟੀਰੀਆ ਨੂੰ ਨਿਗਲ ਜਾਂਦੇ ਹਨ। ਇਹ ਦੋਵੇਂ ਕੋਸ਼ਿਕਾਵਾਂ ਬੈਕਟੀਰੀਆ ਨੂੰ ਗ੍ਰਹਿਣ ਕਰਦੀਆਂ ਹਨ ਅਤੇ ਇਨਫੈਕਸ਼ਨ ਨਾਲ ਲੜਨ ਲਈ ਰੋਗਾਣੂਨਾਸ਼ਕ ਪੇਪਟਾਇਡਸ ਅਤੇ ਪਾਚਕ ਬਣਾਉਂਦੀਆਂ ਹਨ। ਇਸ ਪ੍ਰਕਾਰ ਨਿਊਟ੍ਰੋਫਿਲ ਦੇ ਬਾਹਰਲੇ ਜਾਲ ਦਾ ਗਠਨ ਬੈਕਟੀਰੀਆ ਨੂੰ ਮਾਰਨ ਦਾ ਇੱਕ ਯੋਜਨਾਬੱਧ ਢੰਗ ਹੈ।

  ਭਵਿੱਖ ਦਾ ਅੰਦਾਜ਼ਾ ਲਗਾ ਸਕਦਾ ਹੈ ਬੈਕਟੀਰੀਆ

  ਇਕ ਹੋਰ ਖ਼ਬਰ ਦੇ ਅਨੁਸਾਰ, ਅਮਰੀਕਾ ਦੇ ਸੇਂਟ ਲੁਈਸ ਵਿੱਚ ਵਾਸ਼ਿੰਗਟਨ ਯੂਨੀਵਰਸਿਟੀ ਦੀ ਖੋਜ ਦੱਸਦੀ ਹੈ ਕਿ ਬੈਕਟੀਰੀਆ ਆਪਣੇ ਅਨੁਭਵਾਂ ਤੋਂ ਸਿੱਖ ਕੇ ਭਵਿੱਖ ਦਾ ਅੰਦਾਜ਼ਾ ਲਗਾ ਸਕਦੇ ਹਨ। ਕੰਪਿਊਟਰ ਸਿਮੂਲੇਸ਼ਨਾਂ ਅਤੇ ਸਧਾਰਨ ਸਿਧਾਂਤਕ ਮਾਡਲਾਂ ਦੀ ਵਰਤੋਂ ਕਰਦਿਆਂ, ਮਿਖਾਇਲ ਤਿਖੋਨੋਵ ਅਤੇ ਉਸ ਦੇ ਸਾਥੀਆਂ ਨੇ ਈ-ਲਾਈਫ ਵਿੱਚ ਪ੍ਰਕਾਸ਼ਤ ਇੱਕ ਅਧਿਐਨ ਵਿੱਚ ਦਿਖਾਇਆ ਕਿ ਬੈਕਟੀਰੀਆ ਇਹ ਸਭ ਕਿਵੇਂ ਕਰ ਸਕਦੇ ਹਨ। ਖੋਜ ਨੇ ਦਿਖਾਇਆ ਹੈ ਕਿ ਬੈਕਟੀਰੀਆ ਆਪਣੇ ਆਪ ਨੂੰ ਬਦਲਦੇ ਵਾਤਾਵਰਣ ਦੇ ਅਨੁਕੂਲ ਬਣਾ ਸਕਦੇ ਹਨ।

  Published by:Krishan Sharma
  First published:

  Tags: Disease, Health, Lifestyle, Research, Treatment