Home /News /uncategorized /

ਦਸਵੀਂ ਵਿਚੋਂ ਪਿਉ ਪਾਸ, ਪੁੱਤ ਹੋਇਆ ਫੇਲ੍ਹ, ਇਕੱਠੇ ਦਿੱਤੀ ਸੀ ਪ੍ਰੀਖਿਆ

ਦਸਵੀਂ ਵਿਚੋਂ ਪਿਉ ਪਾਸ, ਪੁੱਤ ਹੋਇਆ ਫੇਲ੍ਹ, ਇਕੱਠੇ ਦਿੱਤੀ ਸੀ ਪ੍ਰੀਖਿਆ

(ਸੰਕੇਤਿਕ ਤਸਵੀਰ)

(ਸੰਕੇਤਿਕ ਤਸਵੀਰ)

 • Share this:
  ਮੁੰਬਈ:  Maharashtra Board: ਪੁਣੇ ਤੋਂ ਇੱਕ 43 ਸਾਲਾ ਵਿਅਕਤੀ ਤੇ ਉਸ ਦੇ ਪੁੱਤਰ ਨੇ ਮਹਾਰਾਸ਼ਟਰ ਦੀ ਦਸਵੀਂ ਜਮਾਤ ਦੀ ਬੋਰਡ ਪ੍ਰੀਖਿਆ ਦਿੱਤੀ, ਪਰ ਨਤੀਜਾ ਆਉਣ ’ਤੇ ਪਿਤਾ ਇਸ ਪ੍ਰੀਖਿਆ ’ਚੋਂ ਪਾਸ ਹੋ ਗਿਆ ਤੇ ਪੁੱਤਰ ਦੋ ਪੇਪਰਾਂ ’ਚੋਂ ਫੇਲ੍ਹ ਹੋ ਗਿਆ।

  ਮਹਾਰਾਸ਼ਟਰ ਸਟੇਟ ਬੋਰਡ ਆਫ਼ ਸੈਕੰਡਰੀ ਐਂਡ ਹਾਇਰ ਸੈਕੰਡਰੀ ਐਜੂਕੇਸ਼ਨ ਵੱਲੋਂ ਦਸਵੀਂ ਦੀ ਪ੍ਰੀਖਿਆ ਦੇ ਨਤੀਜੇ ਸ਼ੁੱਕਰਵਾਰ ਨੂੰ ਐਲਾਨੇ ਗਏ ਹਨ। ਪਰਿਵਾਰ ਦੇ ਗੁਜ਼ਾਰੇ ਲਈ ਸੱਤਵੀਂ ਜਮਾਤ ਤੋਂ ਬਾਅਦ ਪੜ੍ਹਾਈ ਛੱਡਣ ਲਈ ਮਜਬੂਰ ਹੋਏ ਭਾਸਕਰ ਵਾਘਮਰੇ ਨੇ 30 ਸਾਲਾਂ ਮਗਰੋਂ ਆਪਣੇ ਪੁੱਤਰ ਨਾਲ ਹੀ ਦਸਵੀਂ ਦੀ ਪ੍ਰੀਖਿਆ ਦਿੱਤੀ ਸੀ।

  ਜ਼ਿਕਰਯੋਗ ਹੈ ਕਿ ਪੁਣੇ ਸ਼ਹਿਰ ਦੇ ਬਾਬਾ ਸਾਹਿਬ ਅੰਬੇਡਕਰ ਇਲਾਕੇ 'ਚ ਰਹਿਣ ਵਾਲੇ ਵਾਘਮਰੇ ਪ੍ਰਾਈਵੇਟ ਸੈਕਟਰ 'ਚ ਕੰਮ ਕਰਦੇ ਹਨ। ਭਾਸਕਰ ਵਾਘਮਰੇ ਨੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਨੌਕਰੀ ਦੀ ਮਜਬੂਰੀ ਕਾਰਨ ਸੱਤਵੀਂ ਜਮਾਤ ਵਿੱਚ ਪੜ੍ਹਾਈ ਛੱਡ ਦਿੱਤੀ ਸੀ ਅਤੇ ਉਹ ਦੁਬਾਰਾ ਪੜ੍ਹਾਈ ਸ਼ੁਰੂ ਕਰਨ ਲਈ ਬਹੁਤ ਉਤਸ਼ਾਹਿਤ ਸੀ। ਅਜਿਹੇ 'ਚ 30 ਸਾਲ ਦੇ ਵਕਫੇ ਤੋਂ ਬਾਅਦ ਇਸ ਸਾਲ ਉਸ ਨੇ ਆਪਣੇ ਬੇਟੇ ਨਾਲ ਪ੍ਰੀਖਿਆ ਦਿੱਤੀ ਅਤੇ 10ਵੀਂ ਦੀ ਪ੍ਰੀਖਿਆ ਪਾਸ ਕੀਤੀ।

  ਵਾਘਮਰੇ ਨੇ ਦੱਸਿਆ ਕਿ ਮੈਂ ਹਮੇਸ਼ਾ ਤੋਂ ਜ਼ਿਆਦਾ ਪੜ੍ਹਾਈ ਕਰਨਾ ਚਾਹੁੰਦਾ ਸੀ ਪਰ ਪਰਿਵਾਰਕ ਜ਼ਿੰਮੇਵਾਰੀਆਂ ਕਾਰਨ ਪਹਿਲਾਂ ਅਜਿਹਾ ਨਹੀਂ ਕਰ ਸਕਿਆ। ਵਾਘਮਰੇ ਨੇ ਕਿਹਾ, “ਕੁਝ ਸਮੇਂ ਤੋਂ ਮੈਂ ਆਪਣੀ ਪੜ੍ਹਾਈ ਦੁਬਾਰਾ ਸ਼ੁਰੂ ਕਰਨ ਅਤੇ ਕੁਝ ਕੋਰਸ ਕਰਨ ਦੀ ਉਮੀਦ ਕਰ ਰਿਹਾ ਸੀ।

  ਇਸ ਲਈ ਮੈਂ 10ਵੀਂ ਜਮਾਤ ਦੀ ਪ੍ਰੀਖਿਆ ਦੇਣ ਦਾ ਫੈਸਲਾ ਕੀਤਾ। ਮੇਰਾ ਬੇਟਾ ਵੀ ਇਸ ਸਾਲ ਇਮਤਿਹਾਨ ਦੇ ਰਿਹਾ ਸੀ ਅਤੇ ਇਸ ਨੇ ਮੇਰੀ ਮਦਦ ਕੀਤੀ।" ਉਸ ਨੇ ਦੱਸਿਆ ਕਿ ਉਹ ਹਰ ਰੋਜ਼ ਪੜ੍ਹਾਈ ਕਰਦਾ ਸੀ ਅਤੇ ਕੰਮ ਤੋਂ ਬਾਅਦ ਇਮਤਿਹਾਨਾਂ ਦੀ ਤਿਆਰੀ ਸ਼ੁਰੂ ਕਰ ਦਿੰਦਾ ਸੀ।
  Published by:Gurwinder Singh
  First published:

  Tags: Examination

  ਅਗਲੀ ਖਬਰ