Home /News /uncategorized /

ਦੋਸਤ ਜਾਂ ਦੁਸ਼ਮਣ ਸਾਬਿਤ ਹੋ ਸਕਦੇ ਹਨ ਇਹਨਾਂ ਰਾਸ਼ੀਆਂ ਦੇ ਲੋਕ, ਜਾਣੋ 5 ਤੱਤਾਂ ਦਾ ਪੂਰਾ ਗਿਆਨ

ਹਿੰਦੂ ਧਰਮ ਵਿੱਚ ਵਿਆਹ ਤੋਂ ਪਹਿਲਾਂ ਮੁੰਡਾ ਤੇ ਕੁੜੀ ਦੀ ਕੁੰਡਲੀ ਮਿਲਾ ਕੇ ਸਾਰੋ ਗੁਣ ਦੋਸ਼ ਮਿਲਾਏ ਜਾਂਦੇ ਹਨ। ਆਮ ਤੌਰ 'ਤੇ ਜੋਤਸ਼ੀ ਮੁੰਡੇ, ਕੁੜੀ ਦੀ ਕੁੰਡਲੀ ਵਿੱਚ ਭਕੂਟ ਅਤੇ ਨਾੜੀ ਦਾ ਮੇਲ ਕਰਦੇ ਹਨ। ਪਰ ਭਕੂਟ ਅਤੇ ਨਾੜੀ ਦੇ ਮੇਲ ਤੋਂ ਇਲਾਵਾ, ਕੁਝ ਜੋਤਸ਼ੀ ਮੈਤਰੀ ਮਿਲਾਨ ਨੂੰ ਜ਼ਰੂਰੀ ਸਮਝਦੇ ਹਨ। ਵਿਆਹ ਤੋਂ ਪਹਿਲਾਂ ਮੈਤਰੀ ਮੇਲ ਹੋਣਾ ਵੀ ਜ਼ਰੂਰੀ ਹੈ ਕਿਉਂਕਿ ਇਸ ਵਿੱਚ ਰਾਸ਼ੀ ਅਤੇ ਗ੍ਰਹਿ ਮੇਲ ਖਾਂਦੇ ਹਨ।

ਹੋਰ ਪੜ੍ਹੋ ...
  • Share this:

ਮੈਤਰੀ ਤੱਤ ਨਿਯਮ ਦੇ ਆਧਾਰ 'ਤੇ ਕੀਤੀ ਜਾਂਦੀ ਹੈ। ਇਸ ਤੋਂ ਪਤਾ ਲੱਗਦਾ ਹੈ ਕਿ ਕਿਸ ਰਾਸ਼ੀ ਦੇ ਲੋਕਾਂ ਨਾਲ ਤੁਹਾਡਾ ਰਿਸ਼ਤਾ ਕਿਵੇਂ ਰਹੇਗਾ, ਇਸ ਲਈ ਵਿਆਹ ਤੋਂ ਪਹਿਲਾਂ ਲੜਕੇ ਅਤੇ ਲੜਕੀ ਦੀ ਮੈਤਰੀ ਤੱਤ ਜ਼ਰੂਰ ਦੇਖਣੇ ਚਾਹੀਦੇ ਹਨ। ਆਓ ਜਾਣਦੇ ਹਾਂ ਕਿ ਮੈਤਰੀ ਤੱਤ ਦੇ ਕੀ ਨਿਯਮ ਹਨ।

ਜੋਤਿਸ਼ ਸ਼ਾਸਤਰ ਅਨੁਸਾਰ ਇਹ ਪੰਜ ਤੱਤ ਧਰਤੀ, ਪਾਣੀ, ਅੱਗ, ਹਵਾ ਅਤੇ ਆਕਾਸ਼ ਹਨ। ਪਾਣੀ ਅਤੇ ਅੱਗ ਦੇ ਤੱਤ ਆਪਸ ਵਿੱਚ ਦੁਸ਼ਮਣ ਮੰਨੇ ਜਾਂਦੇ ਹਨ। ਅੱਗ ਅਤੇ ਹਵਾ ਵਿੱਚ ਸਾਂਝੀ ਦੋਸਤੀ ਹੈ। ਹਵਾ ਅਤੇ ਪਾਣੀ ਦਾ ਰਿਸ਼ਤਾ ਵੀ ਠੀਕ ਹੈ। ਆਕਾਸ਼ ਤੱਤ ਦਾ ਕੋਈ ਰਾਸ਼ੀ ਨਹੀਂ ਹੁੰਦੀ ਹੈ। ਇਸੇ ਤਰ੍ਹਾਂ ਤੱਤਾਂ ਦੇ ਸੁਮੇਲ ਦੇ ਆਧਾਰ 'ਤੇ ਇਹ ਪਤਾ ਚੱਲਦਾ ਹੈ ਕਿ ਇਨ੍ਹਾਂ ਤੱਤਾਂ ਨਾਲ ਸਬੰਧਤ ਰਾਸ਼ੀਆਂ ਦਾ ਆਪਸ ਵਿੱਚ ਕੀ ਸਬੰਧ ਹੋਵੇਗਾ। ਆਓ ਇਨ੍ਹਾਂ ਬਾਰੇ ਵਿਸਥਾਨ ਨਾਲ ਜਾਣਦੇ ਹਾਂ :

ਅਗਨੀ ਤੱਤ: ਹਵਾ ਅੱਗ ਦੇ ਤੱਤ ਦੀ ਮਿੱਤਰ ਹੈ, ਧਰਤੀ ਮਿੱਤਰ ਹੈ ਅਤੇ ਪਾਣੀ ਦੁਸ਼ਮਣ ਹੈ।

ਧਰਤੀ ਤੱਤ: ਪਾਣੀ ਧਰਤੀ ਤੱਤ ਦਾ ਮਿੱਤਰ ਹੈ, ਅੱਗ ਮਿੱਤਰ ਹੈ ਅਤੇ ਹਵਾ ਦੁਸ਼ਮਣ ਹੈ।

ਹਵਾ ਤੱਤ: ਅੱਗ ਹਵਾ ਤੱਤ ਦਾ ਮਿੱਤਰ ਹੈ, ਪਾਣੀ ਮਿੱਤਰ ਹੈ ਅਤੇ ਧਰਤੀ ਦੁਸ਼ਮਣ ਹੈ।

ਜਲ ਤੱਤ: ਧਰਤੀ ਪਾਣੀ ਤੱਤ ਦੀ ਮਿੱਤਰ ਹੈ, ਹਵਾ ਮਿੱਤਰ ਹੈ ਅਤੇ ਅੱਗ ਦੁਸ਼ਮਣ ਹੈ।

ਅਗਨੀ ਤੱਤ ਦੀਆਂ ਰਾਸ਼ੀਆਂ

ਮੇਖ, ਸਿੰਘ ਅਤੇ ਧਨੁ, ਇਨ੍ਹਾਂ ਤਿੰਨਾਂ ਰਾਸ਼ੀਆਂ ਦਾ ਤੱਤ ਅਗਨੀ ਹੈ, ਇਸ ਲਈ ਇਨ੍ਹਾਂ ਦਾ ਸੁਭਾਅ ਅਗਨੀ ਦੀ ਤਰ੍ਹਾਂ ਗਰਮ ਸੁਭਾਅ ਵਾਲਾ ਹੁੰਦਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਵਿਚਕਾਰ ਬਹੁਤ ਚੰਗੀ ਦੋਸਤੀ ਹੁੰਦੀ ਹੈ। ਇਸ ਤੋਂ ਇਲਾਵਾ ਉਨ੍ਹਾਂ ਦੀ ਹਵਾ ਤੱਤ ਵਾਲੀਆਂ ਰਾਸ਼ੀਆਂ ਮਿਥੁਨ, ਤੁਲਾ ਅਤੇ ਕੁੰਭ ਨਾਲ ਵੀ ਚੰਗੀ ਦੋਸਤੀ ਹੁੰਦੀ ਹੈ। ਪਰ ਧਰਤੀ ਤੱਤ ਦੀਆਂ ਰਾਸ਼ੀਆਂ ਬ੍ਰਿਖ, ਕੰਨਿਆ ਅਤੇ ਮਕਰ ਰਾਸ਼ੀ ਵਾਲੇ ਲੋਕ ਇਹਨਾਂ ਦੇ ਬਹੁਤੇ ਚੰਗੇ ਦੋਸਤ ਨਹੀਂ ਬਣ ਪਾਉਂਦੇ। ਇਸ ਦੇ ਨਾਲ ਹੀ ਉਨ੍ਹਾਂ ਦੀ ਕਰਕ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਦੇ ਲੋਕਾਂ ਨਾਲ ਦੁਸ਼ਮਣੀ ਹੁੰਦੀ ਹੈ।

ਧਰਤੀ ਤੱਤ ਦੀਆਂ ਰਾਸ਼ੀਆਂ

ਬ੍ਰਿਖ, ਕੰਨਿਆ ਅਤੇ ਮਕਰ ਧਰਤੀ ਤੱਤ ਦੀਆਂ ਪ੍ਰਮੁੱਖ ਰਾਸ਼ੀਆਂ ਹਨ। ਉਨ੍ਹਾਂ ਦਾ ਸੁਭਾਅ ਧੀਰਜ ਵਾਲਾ ਅਤੇ ਸ਼ਾਂਤ ਸੁਭਾਅ ਹੁੰਦਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਦੀ ਇੱਕ ਦੂਜੇ ਨਾਲ ਚੰਗੀ ਦੋਸਤੀ ਹੁੰਦੀ ਹੈ। ਜਲ ਤੱਤ ਵਾਲੀਆਂ ਰਾਸ਼ੀਆਂ ਕਰਕ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਵਾਲੇ ਲੋਕਾਂ ਨਾਲ ਵੀ ਧਰਤੀ ਤੱਤ ਵਾਲੀਆਂ ਰਾਸ਼ੀਆਂ ਦੀ ਚੰਗੀ ਦੋਸਤੀ ਹੁੰਦੀ ਹੈ। ਪਰ ਹਵਾ ਤੱਤ ਵਾਲੀਆਂ ਰਾਸ਼ੀਆਂ ਮਿਥੁਨ, ਤੁਲਾ ਅਤੇ ਕੁੰਭ ਦੇ ਲੋਕਾਂ ਦੇ ਨਾਲ, ਉਹਨਾਂ ਦੀ ਬਹੁਤ ਜ਼ਿਆਦਾ ਨਹੀਂ ਬਣਦੀ।

ਹਵਾ ਤੱਤ ਦੀਆਂ ਰਾਸ਼ੀਆਂ

ਮਿਥੁਨ, ਤੁਲਾ ਅਤੇ ਕੁੰਭ ਹਵਾ ਤੱਤ ਦੀਆਂ ਰਾਸ਼ੀਆਂ ਹਨ। ਵਾਯੂ ਤੱਤ ਜਾਂ ਹਵਾ ਤੱਤ ਦੀ ਵਾਲੇ ਲੋਕਾਂ ਦਾ ਸੁਭਾਅ ਅਸਥਿਰ ਅਤੇ ਦੋਹਰੀ ਫਿਤਰਤ ਵਾਲਾ ਹੁੰਦਾ ਹੈ। ਇਨ੍ਹਾਂ ਤਿੰਨਾਂ ਰਾਸ਼ੀਆਂ ਵਿੱਚ ਆਪਸੀ ਦੋਸਤੀ ਹੁੰਦੀ ਹੈ। ਪਰ ਇਸ ਦੇ ਨਾਲ ਹੀ ਉਨ੍ਹਾਂ ਦੀ ਦੋਸਤੀ ਮੇਖ, ਸਿੰਘ, ਧਨੁ, ਕਸਰ, ਬ੍ਰਿਸ਼ਚਕ ਅਤੇ ਮੀਨ ਰਾਸ਼ੀ ਦੇ ਲੋਕਾਂ ਨਾਲ ਹੁੰਦੀ ਹੈ। ਪਰ ਬ੍ਰਿਖ, ਕੰਨਿਆ ਅਤੇ ਮਕਰ ਰਾਸ਼ੀ ਦੇ ਲੋਕ ਉਨ੍ਹਾਂ ਦੇ ਦੁਸ਼ਮਣ ਹੁੰਦੇ ਹਨ।

ਜਲ ਤੱਤ ਦੀਆਂ ਰਾਸ਼ੀਆਂ

ਜੋਤਿਸ਼ ਸ਼ਾਸਤਰ ਦੇ ਅਨੁਸਾਰ ਕਰਕ, ਬ੍ਰਿਸ਼ਟਕ ਅਤੇ ਮੀਨ ਜਲ ਤੱਤ ਦੀਆਂ ਰਾਸ਼ੀਆਂ ਹਨ। ਉਹ ਗੰਭੀਰ ਅਤੇ ਖੁੱਲੇ ਦਿਲ ਵਾਲੇ ਹੁੰਦੇ ਹਨ। ਜੱਲ ਤੱਤ ਵਾਲਿਆਂ ਦੀ ਅਗਨੀ ਤੱਤ ਵਾਲੇ ਮੇਖ, ਸਿੰਘ ਅਤੇ ਧਨੁ ਨਾਲ ਦੁਸ਼ਮਣੀ ਹੁੰਦੀ ਹੈ।

Published by:Drishti Gupta
First published:

Tags: Astrology, Religion, Zodiac