• Home
  • »
  • News
  • »
  • uncategorized
  • »
  • POST OFFICE ACCOUNT HOLDERS NEW RULES DEPOSIT PASSBOOKS WHEN YOU CLOSE KISAN VIKAS PATRA KVP MIS MONTHLY INCOME SCHEME SENIOR CITIZEN SAVING SCHME GH AS

ਡਾਕਘਰ ਦੇ ਖਾਤਿਆਂ ਲਈ ਬਦਲ ਗਏ ਹਨ ਨਿਯਮ, ਪੜ੍ਹੋ ਪੂਰੀ ਖ਼ਬਰ

ਡਾਕਘਰ ਦੇ ਖਾਤਿਆਂ ਲਈ ਬਦਲ ਗਏ ਹਨ ਨਿਯਮ, ਜਾਣਨ ਲਈ ਪੜ੍ਹੋ ਪੂਰੀ ਖ਼ਬਰ

  • Share this:
ਡਾਕਘਰ ਵਿੱਚ ਖਾਤਾਧਾਰਕਾਂ ਲਈ ਇੱਕ ਵੱਡੀ ਖ਼ਬਰ ਹੈ। ਡਾਕਘਰ ਦੇ ਖਾਤਿਆਂ ਨੂੰ ਲੈ ਕਿ ਕੁਝ ਨਿਯਮਾਂ ਵਿੱਚ ਬਦਲਾਓ ਕੀਤਾ ਗਿਆ ਹੈ। ਜੇਕਰ ਤੁਹਾਡਾ ਵੀ ਡਾਕਘਰ ਵਿੱਚ ਖਾਤਾ ਹੈ ਤਾਂ ਇਸ ਖ਼ਬਰ ਨੂੰ ਪੜ੍ਹਨਾ ਤੁਹਾਡੇ ਲਈ ਕਾਫੀ ਫਾਇਦੇਮੰਦ ਹੈ। ਦਰਅਸਲ, ਸਰਕਾਰ ਨੇ ਡਾਕਘਰ ਦੇ ਖਾਤਾ ਧਾਰਕਾਂ ਲਈ ਇੱਕ ਨਵਾਂ ਨਿਯਮ ਲਾਗੂ ਕੀਤਾ ਹੈ। ਜ਼ਿਕਰਯੋਗ ਹੈ ਕਿ ਜ਼ਿਆਦਾਤਰ ਲੋਕ ਸੁਰੱਖਿਅਤ ਨਿਵੇਸ਼ ਅਤੇ ਚੰਗੀ ਰਿਟਰਨ ਪ੍ਰਾਪਤ ਕਰਨ ਲਈ ਡਾਕਘਰ ਦੀਆਂ ਸਕੀਮਾਂ ਵਿੱਚ ਨਿਵੇਸ਼ ਕਰਦੇ ਹਨ। ਇਸਦੇ ਨਾਲ ਹੀ ਪੋਸਟ ਆਫਿਸ ਹਰ ਉਮਰ ਵਰਗ ਦੇ ਆਪਣੇ ਗਾਹਕਾਂ ਲਈ ਵੱਖ-ਵੱਖ ਤਰ੍ਹਾਂ ਦੀਆਂ ਸਕੀਮਾਂ ਲੈ ਕੇ ਆਉਂਦਾ ਰਹਿੰਦਾ ਹੈ। ਇਹੀ ਕਾਰਨ ਹੈ ਕਿ ਅੱਜ ਵੀ ਦੇਸ਼ ਦਾ ਇੱਕ ਵੱਡਾ ਵਰਗ ਡਾਕਘਰ ਸਕੀਮ 'ਤੇ ਬਹੁਤ ਭਰੋਸਾ ਕਰਦਾ ਹੈ।

ਦੱਸ ਦੇਈਏ ਕਿ ਡਾਕਘਰ ਦੇ ਖਾਤਿਆਂ ਲਈ ਸਰਕਾਰ ਨੇ ਨਵਾਂ ਨਿਯਮ ਲਾਗੂ ਕੀਤਾ ਹੈ। ਇਹ ਨਿਯਮ ਕੀ ਹੈ ਅਤੇ ਇਸਦਾ ਡਾਕਘਰ ਦੇ ਖਾਤਧਾਰਕਾਂ ਉੱਤੇ ਕੀ ਅਸਰ ਪਵੇਗਾ, ਆਓ ਜਾਣਦੇ ਹਾਂ ਇਸ ਬਾਰੇ-
ਕੀ ਹਨ ਇਹ ਨਵੇਂ ਨਿਯਮ
ਨਵੇਂ ਨਿਯਮਾਂ ਦੇ ਅਨੁਸਾਰ ਹੁਣ ਕਿਸੇ ਵੀ ਸਕੀਮ ਲਈ ਖਾਤਾ ਬੰਦ ਕਰਨ ਉਪਰੰਤ ਡਾਕਘਰ ਵਿੱਚ ਪਾਸ ਬੁੱਕ ਜਮ੍ਹਾ ਕਰਵਾਉਣੀ ਜ਼ਰੂਰੀ ਹੈ। ਜੇਕਰ ਮਹੀਨਾਵਾਰ ਆਮਦਨ ਯੋਜਨਾ (MIS), ਕਿਸਾਨ ਵਿਕਾਸ ਪੱਤਰ (KVP), ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS) ਤੋਂ ਲੈ ਕੇ ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) ਵਰਗੀਆਂ ਸਾਰੀਆਂ ਸਕੀਮਾਂ ਡਾਕਘਰ ਵਿੱਚ ਲਾਗੂ ਹੁੰਦੀਆਂ ਹਨ, ਜੇਕਰ ਤੁਸੀਂ ਇਸਨੂੰ ਬੰਦ ਕਰ ਦਿੰਦੇ ਹੋ, ਤਾਂ ਇਹ ਲਾਜ਼ਮੀ ਹੈ ਉਸ ਸਮੇਂ ਹੀ ਪਾਸ ਬੁੱਕ ਜਮ੍ਹਾਂ ਕਰੋ।

ਕਿਸ-ਕਿਸ ਸਕੀਮ ‘ਤੇ ਲਾਗੂ ਹੁੰਦੇ ਹਨ ਨਿਯਮ
ਇੰਨਾ ਹੀ ਨਹੀਂ, ਜੇਕਰ ਤੁਹਾਡੀ ਪੋਸਟ ਆਫਿਸ ਸਕੀਮ ਮਚਿਓਅਰ ਹੋ ਗਈ ਹੈ ਜਾਂ ਤੁਸੀਂ ਇਸ ਨੂੰ ਸਮੇਂ ਤੋਂ ਪਹਿਲਾਂ ਬੰਦ ਕਰਨਾ ਚਾਹੁੰਦੇ ਹੋ, ਤਾਂ ਵੀ ਤੁਹਾਨੂੰ ਪਾਸਬੁੱਕ ਨੂੰ ਡਾਕਘਰ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ। ਇਸ ਤੋਂ ਬਾਅਦ ਤੁਹਾਨੂੰ ਡਾਕ ਵਿਭਾਗ ਤੋਂ ਖਾਤਾ ਬੰਦ ਕਰਨ ਦੀ ਰਿਪੋਰਟ ਦਿੱਤੀ ਜਾਵੇਗੀ। ਖਾਤਾ ਧਾਰਕ ਆਪਣੇ ਖਾਤਿਆਂ ਦੀ ਸਟੇਟਮੈਂਟ ਲਈ ਇਹ ਖਾਤਾ ਬੰਦ ਕਰਨ ਦੀਆਂ ਰਿਪੋਰਟਾਂ ਵੀ ਪ੍ਰਾਪਤ ਕਰ ਸਕਦੇ ਹਨ ਅਤੇ ਉਹਨਾਂ ਤੋਂ ਇਸਦਾ ਕੋਈ ਖ਼ਰਚਾ ਨਹੀਂ ਲਿਆ ਜਾਵੇਗਾ।

ਦੱਸ ਦੇਈਏ ਕਿ ਇਸ ਤਰ੍ਹਾਂ, ਡਾਕ ਵਿਭਾਗ ਨੇ ਇਕ ਮਹੱਤਵਪੂਰਨ ਬਦਲਾਅ ਕਰਕੇ ਸਾਰੇ ਖਾਤਿਆਂ ਲਈ ਇਸ ਨਵੇਂ ਨਿਯਮ ਨੂੰ ਲਾਗੂ ਕੀਤਾ ਹੈ ਅਤੇ ਇਸ ਦੀ ਜਾਣਕਾਰੀ ਵੱਖ-ਵੱਖ ਬ੍ਰਾਂਚਾਂ ਵਿਚ ਵੀ ਖਾਤਾਧਾਰਕਾਂ ਨੂੰ ਦਿੱਤੀ ਜਾ ਰਹੀ ਹੈ।
Published by:Anuradha Shukla
First published: