ਪੰਜਾਬ ਸਰਕਾਰ ਨੇ ਕੋਵਿਡ ਨੂੰ ਲੈ ਕੇ ਨਵੀਆਂ ਹਦਾਇਤਾਂ ਜਾਰੀ ਕੀਤੀਆਂ ਹਨ ਅਤੇ ਕਰੋਨਾ ਪਾਬੰਦੀਆਂ ਵਿਚ 25 ਫਰਵਰੀ ਤੱਕ ਵਾਧਾ ਕਰ ਦਿੱਤਾ ਗਿਆ ਹੈ। ਹਾਲਾਂਕਿ ਪੰਜਾਬ ਸਰਕਾਰ ਵੱਲੋਂ ਮੁਕੰਮਲ ਰੂਪ ਵਿਚ ਸਕੂਲ ਖੋਲ੍ਹ ਦਿੱਤੇ ਗਏ ਹਨ ਪਰ ਹੁਣ ਨਵੇਂ ਹੁਕਮਾਂ ਵਿਚ ਇਹ ਕਿਹਾ ਗਿਆ ਹੈ ਕਿ ਇਹ ਫੈਸਲਾ ਹੁਣ ਵਿਦਿਆਰਥੀ ਕਰਨਗੇ ਕਿ ਉਨ੍ਹਾਂ ਨੇ ਸਕੂਲ ਆਉਣਾ ਹੈ ਜਾਂ ਆਨ ਲਾਈਨ ਕਲਾਸਾਂ ਲਾਉਣੀਆਂ ਹਨ।
ਸਰਕਾਰ ਨੇ ਸਾਰੀਆਂ ਜਮਾਤਾਂ ਲਈ ਸਕੂਲ ਖੋਲ੍ਹ ਦਿੱਤੇ ਹਨ। ਅੱਜ 16 ਫਰਵਰੀ ਨੂੰ ਪੰਜਾਬ ਵਿਚ ਸਾਰੇ ਸਕੂਲ ਖੁੱਲ੍ਹ ਗਏ ਹਨ, ਹਾਲਾਂਕਿ ਗੁਰੂ ਰਵੀਦਾਸ ਜੀ ਦੇ ਜਨਮ ਦਿਹਾੜੇ ਉਤੇ ਅੱਜ ਛੁੱਟੀ ਹੈ। ਕੱਲ੍ਹ ਤੋਂ ਜਮਾਤਾਂ ਲੱਗਣਗੀਆਂ। ਕੋਵਿਡ ਨਿਯਮਾਂ ਦੀ ਪਾਲਣਾ ਜ਼ਰੂਰੀ ਹੋਵੇਗੀ।
ਦੱਸ ਦਈਏ ਕਿ ਸਰਕਾਰ ਨੇ ਇਸ ਤੋਂ ਪਹਿਲਾਂ 7 ਜਮਾਤ ਤੋਂ ਉਪਰ ਸਕੂਲ ਖੋਲ੍ਹੇ ਸਨ ਪਰ ਕਿਸਾਨ ਜਥੇਬੰਦੀਆਂ ਦੇ ਵਿਦਿਆਰਥੀਆਂ ਦੇ ਮਾਰੇ ਸਾਰਿਆਂ ਬੱਚਿਆਂ ਲਈ ਸਕੂਲ ਖੋਲ੍ਹਣ ਦੀ ਮੰਗ ਕਰ ਰਹੇ ਸਨ।
ਨਵੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਸਮਾਗਮ ਵਿਚ 50 ਫੀਸਦੀ ਇਕੱਠ ਕਰਨ ਦੀ ਛੋਟ ਦੇ ਦਿੱਤੀ ਗਈ ਹੈ। ਹਦਾਇਤਾਂ ਅਨੁਸਾਰ ਏਸੀ ਬੱਸਾਂ 50 ਫੀਸਦੀ ਸਮਰੱਥਾ ਨਾਲ ਚੱਲ ਸਕਣਗੀਆਂ। ਇਸੇ ਤਰ੍ਹਾਂ ਬਾਰ ਸਿਨੇਮਾ ਘਰ ਮਾਲਜ ਆਦਿ ਵੀ 75 ਫੀਸਦੀ ਸਮਰੱਥਾ ‘ਤੇ ਖੋਲੇ ਜਾਣ ਦੀ ਹਦਾਇਤ ਕੀਤੀ ਹੈ।
ਬ੍ਰੇਕਿੰਗ ਖ਼ਬਰਾਂ ਪੰਜਾਬੀ \'ਚ ਸਭ ਤੋਂ ਪਹਿਲਾਂ News18 ਪੰਜਾਬੀ \'ਤੇ। ਤਾਜ਼ਾ ਖਬਰਾਂ, ਲਾਈਵ ਅਪਡੇਟ ਖ਼ਬਰਾਂ, ਪੜ੍ਹੋ ਸਭ ਤੋਂ ਭਰੋਸੇਯੋਗ ਪੰਜਾਬੀ ਖ਼ਬਰਾਂ ਵੈਬਸਾਈਟ News18 ਪੰਜਾਬੀ \'ਤੇ।
Tags: Corona vaccine, Corona Warriors, Coronavirus, Government School, Punjab School Education Board, School, School timings