Home /News /uncategorized /

ਕੋਰੋਨਾ ਨਾਲ ਜੰਗ ਜਿੱਤਣ ਲਈ ਸੁਖਬੀਰ ਦੀ ਕੈਪਟਨ ਨੂੰ ਸਲਾਹ

ਕੋਰੋਨਾ ਨਾਲ ਜੰਗ ਜਿੱਤਣ ਲਈ ਸੁਖਬੀਰ ਦੀ ਕੈਪਟਨ ਨੂੰ ਸਲਾਹ

  • Share this:

ਕੋਰੋਨਾ ਵੈਕਸੀਨ ਖਰੀਦਣ ਲਈ ਗਲੋਬਲ ਟੈਂਡਰ ਲਗਾਏ ਜਾਣ ਅਤੇ ਮਹਾਮਾਰੀ ਨੁੰ ਬਿਪਤਾ ਐਲਾਨ ਕਰ ਪ੍ਰਭਾਵਤ ਲੋਕਾਂ ਦਾ ਪ੍ਰਾਈਵੇਟ ਹਸਪਤਾਲਾਂ ਵਿਚ ਮੁਫਤ ਇਲਾਜ ਕਰਵਾਇਆ ਜਾਵੇ, ਇਹ ਅਪੀਲ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕੀਤੀ ਹੈ। ਅਕਾਲੀ ਦਲ ਪ੍ਰਧਾਨ, ਬਠਿੰਡਾ ਚ ਆਕਸੀਜ਼ਨ ਸੇਵਾ ਮੁਹਿੰਮ ਦੀ ਸ਼ੁਰੂਆਤ ਕਰਵਾਉਣ ਲਈ ਆਏ ਸਨ ਜਿਸ ਤਹਿਤ ਪਹਿਲੇ ਪੜਾਅ ਵਿਚ ਸ਼ਹਿਰ ਦੇ ਵਸਨੀਕਾਂ ਲਈ ਲੋੜ ਪੈਣ ’ਤੇ 15 ਆਕਸੀਜ਼ਨ ਕੰਸੈਂਟ੍ਰੇਟਰ ਉਪਲਬਧ ਕਰਵਾਉਣ ਦਾ ਪ੍ਰਬੰਧ ਕੀਤਾ ਗਿਆ ਹੈ।

ਬਾਦਲ ਮੁਤਾਬਕ ਜ਼ਿਲ੍ਹੇ ਵਿਚ ਕੋਰੋਨਾ ਕੇਸਾਂ ਵਿਚ ਵਾਧੇ ਨੁੰ ਵੇਖਦਿਆਂ ਇਹ ਸ਼ੁਰੂਆਤ ਕੀਤੀ ਗਈ ਹੈ, ਕਿਉਂਕਿ ਜ਼ਿਲ੍ਹੇ ਵਿਚ ਮੌਤ ਦਰ ਬਹੁਤ ਜ਼ਿਆਦਾ ਹੈ ਤੇ ਇਕੱਲੇ ਕੱਲ੍ਹ ਇਕ ਦਿਨ ਵਿਚ 34 ਮੌਤਾਂ ਹੋਈਆਂ ਹਨ। 100 ਕੰਸੈਂਟ੍ਰੇਟਰ ਬਠਿੰਡਾ ਹਲਕੇ ਦਿੱਤੇ ਗਏ ਹਨ ਜਿਹਨਾਂ ਵਿਚ ਏਮਜ਼ ਲਈ ਦਿੱਤੇ 50 ਕੰਸੈਂਟ੍ਰੇਟਰ ਵੀ ਸ਼ਾਮਲ ਹਨ ਜਦਕਿ 100 ਹੋਰ ਦੀ ਖਰੀਦ ਕੀਤੀ ਜਾ ਰਹੀ ਹੈ ਤੇ ਇਹ ਆੳਂੁਦੇ ਦਿਨਾਂ ਵਿਚ ਹਲਕੇ  ਲਈ ਵੰਡੇ ਜਾਣਗੇ।

ਅਕਾਲੀ ਦਲ ਪ੍ਰਧਾਨ ਨੇ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਨੀਂਦ ਵਿਚੋਂ ਜਾਗੇ ਤੇ ਲੋਕਾਂ ਦੀਆਂ ਜਾਨਾਂ ਬਚਾਉਣ ਲਈ ਸ਼ਿੱਦਤ ਨਾਲ ਕੰਮ ਕਰੇ। ਪੰਜਾਬ ਵਿਚ ਵੈਕਸੀਨਾਂ ਦੀ ਘਾਟ ਦੀ ਗੱਲ ਕਰਦਿਆਂ ਸ੍ਰੀ ਸੁਖਬੀਰ ਸਿੰਘ ਬਾਦਲ ਨੇ ਕਿਹਾ ਕਿ ਪੰਜਾਬ ਨੂੰ ਉੱਤਰ ਪ੍ਰਦੇਸ਼ ਤੇ ਆਂਧਰਾ ਪ੍ਰਦੇਸ਼ ਦੀ ਤਰਜ਼ ’ਤੇ ਵੈਕਸੀਨਾਂ ਦੀ ਖਰੀਦ ਲਈ ਗਲੋਬਲ ਟੈਂਡਰ ਲਗਾਉਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕੋਵੈਕਸ ਪ੍ਰੋਗਰਾਮ ਤਹਿਤ ਵੈਕਸੀਨਾਂ ਦੀ ਖਰੀਦ ਵਾਸਤੇ ਅਪਲਾਈ ਕਰਨ ’ਤੇ ਸਮਾਂ ਬਰਬਾਦ ਨਹੀਂ ਕੀਤਾ ਜਾਦਾ ਚਾਹੀਦਾ ਕਿਉਂਕਿ ਇਸ ਪ੍ਰੋਗਰਾਮ ਤਹਿਤ ਸਿਰਫ ਮੁਲਕਾਂ ਨੁੰ ਵੈਕਸੀਨ ਸਪਲਾਈ ਹੁੰਦੀ ਤੇ ਸੂਬਿਆਂ ਵਾਸਤੇ ਨਹੀਂ ਦਿੱਤੀ ਜਾਂਦੀ। ਉਹਨਾਂ ਕਿਹਾ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸਪੁਤਨਿਕ  ਵੈਕਸੀਨ ਦੀ ਖਰੀਦ ਵਾਸਤੇ ਸਪਲਾਇਰਾਂ ਨਾਲ ਸੰਪਰਕ ਕੀਤਾ ਸੀ ਤੇ ਉਸਨੁੰ  ਭਰੋਸਾ ਦਿੱਤਾ ਗਿਆ ਸੀ ਕਿ 50 ਹਜ਼ਾਰ ਡੋਜ਼ ਦਿੱਤੀਆਂ ਜਾਣਗੀਆਂ। ਉਹਨਾਂ ਕਿਹਾ ਕਿ ਸਰਕਾਰ ਵੀ ਸਿੱਧੇ ਤੌਰ ’ਤੇ ਵੈਕਸੀਨ ਬਣਾਉਣ ਵਾਲਿਆਂ ਤੇ ਸਪਲਾਇਰਾਂ ਨਾਲ ਰਾਬਤਾ ਕਰ ਕੇ ਪ੍ਰਬੰਧ ਕਰ ਸਕਦੀ ਹੈ।

ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਹੁਤ ਹੀ ਮੰਦਭਾਗੀ ਗੱਲ ਹੈ ਕਿ ਆਕਸੀਜ਼ਨ ਦੀ ਸਪਲਾਈ ਵਿਚ ਅੜਿਕੇ ਜਾਰੀ ਹਨ ਅਤੇ ਦਵਾਈਆਂ ਤੇ ਵੈਂਟੀਲੇਟਰ ਵੀ ਨਹੀਂ ਮਿਲ ਰਹੇ, ਆਉਂਦੇ ਦਿਨਾਂ ਵਿਚ ਹਾਲਾਤ ਹੋਰ ਬਦਤਰ ਹੋ ਸਕਦੇ ਹਨ ਕਿਉਂਕਿ ਪੇਂਡੂ ਇਲਾਕਿਆਂ ਵਿਚ ਮਹਾਮਾਰੀ ਵੱਧ ਸਕਦੀ ਹੈ ਜਿਵੇਂ ਕਿ ਇਕੱਲੇ ਭੂੰਦੜ ਪਿੰਡ ਵਿਚ ਹੀ 50 ਫੀਸਦੀ ਲੋਕ ਪਾਜ਼ੀਟਿਵ ਪਾਏ ਗਏ ਹਨ, ਸਮੇਂ ਦੀ ਜ਼ਰੂਰਤ ਹੈ ਕਿ ਆਕਸੀਜ਼ਨ ਕੰਸੈਂਟ੍ਰੇਟਰ ਦਰਾਮਦ ਕੀਤੇ ਜਾਣ ਤੇ ਉਹਨਾਂ ਨੂੰ ਸੂਬੇ ਦੇ ਸਾਰੇ ਬਲਾਕ ਹੈਡਕੁਆਰਟਰਾਂ ’ਤੇ ਲਾਇਆ ਜਾਵੇ, ਇਸੇ ਤਰੀਕੇ ਸੂਬੇ ਭਰ ਵਿਚ ਵੈਂਟੀਲੇਟਰ ਲਗਾਏ ਜਾਣੇ ਚਾਹੀਦੇ ਹਨ। ਉਹਨਾਂ ਨੇ ਇਸ ਗੱਲ ਦੀ ਵੀ ਨਿਖੇਧੀ ਕੀਤੀ ਕਿ ਉਹਨਾਂ ਦੇ ਹਲਕੇ ਲਈ  ਉਹਨਾਂ ਵੱਲੋਂ ਅਲਾਟ ਕੀਤੇ ਵੈਂਟੀਲੇਟਰ ਹੋਰ ਪਾਸੇ ਵਰਤੇ ਜਾ ਰਹੇ ਹਨ।

ਬਾਦਲ ਨੇ ਮੁੱਖ ਮੰਤਰੀ ਨੁੰ ਫਿਰ ਬੇਨਤੀ ਕੀਤੀ ਕਿ ਕੋਰੋਨਾ ਮਰੀਜ਼ਾਂ ਨਾਲ ਠੱਗੀ ਮਾਰ ਰਹੇ ਪ੍ਰਾਈਵੇਟ ਹਸਪਤਾਲਾਂ ’ਤੇ ਨਕੇਲ ਕੱਸੀ ਜਾਵੇ, ਕੱਲ੍ਹ ਬਠਿੰਡਾ ਵਿਚ ਇਹ ਖੁਲ੍ਹਾਸਾ ਹੋਇਆ ਹੈ ਕਿ ਇਕ ਪ੍ਰਾਈਵੇਟ ਹਸਪਤਾਲ ਤਿੰਨ ਲਾਸ਼ਾਂ ਇਸ ਕਰ ਕੇ ਨਹੀਂ ਦੇ ਰਿਹਾ ਕਿਉਂਕਿ ਉਹਨਾਂ ਦੀ 4  ਲੱਖ ਰੁਪਏ ਦੀ ਪੇਮੈਂਟ ਬਕਾਇਆ ਹੈ ਜਦਕਿ ਤਿੰਨ ਲੋਕਾਂ ਦੇ ਇਲਾਜ ਲਈ 6 ਲੱਖ ਰੁਪਏ ਹਸਪਤਾਲਾਂ ਨੁੰ ਦਿੱਤੇ ਜਾ ਚੁੱਕੇ ਹਨ।

Published by:Ashish Sharma
First published:

Tags: Captain Amarinder Singh, COVID-19, Sukhbir Badal