ਨਵੇਂ ਸਾਲ ਉਤੇ ਇਸ ਗੁਰੂਘਰ ਵਿਚ ਬੂਟਿਆਂ ਦਾ ਮਿਲ ਰਿਹੈ ਪ੍ਰਸ਼ਾਦ

ਸੰਗਤ ਨੂੰ ਪੂਰੇ ਦਿਨ ਵਿਚ 20,000 ਬੂਟੇ ਦਿੱਤੇ ਜਾ ਰਹੇ ਹਨ।  ਇਸ ਤਰੀਕੇ ਦਾ ਉਪਰਾਲਾ ਜਿਥੇ ਲੋਕਾਂ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਲੋਕ ਖੁਦ ਚੌਗਿਰਦੇ ਨਾਲ ਜੁੜ ਰਹੇ ਨੇ ਜਿਸਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਵੱਖ ਵੱਖ ਕਿਸਮ ਦੇ ਬੂਟੇ ਦਿਤੇ ਜਾ ਰਹੇ ਹਨ।

ਨਵੇਂ ਸਾਲ ਉਤੇ ਇਸ ਗੁਰੂਘਰ ਵਿਚ ਬੂਟਿਆਂ ਦਾ ਮਿਲ ਰਿਹੈ ਪ੍ਰਸ਼ਾਦ

  • Share this:
Pankaj Kapahi
2020 ਸਾਲ ਦੇ ਪਹਿਲੇ ਹੀ ਦਿਨ ਦਿੱਲੀ ਦੇ ਬੰਗਲਾ ਸਾਹਿਬ ਗੁਰਦੁਆਰਾ ਵਿਚ ਪ੍ਰਸ਼ਾਦ ਰੂਪੀ ਬੂਟੇ ਵੰਡੇ ਜਾ ਰਹੇ ਹਨ। ਦਰਸ਼ਨ ਕਰਨ ਆਈ ਸੰਗਤ ਨੂੰ ਦਿੱਲੀ ਗੁਰਦੁਆਰਾ ਕਮੇਟੀ ਅਤੇ ਹੇਮਕੁੰਟ ਫਾਊਂਡੇਸ਼ਨ ਵਲੋਂ ਬੂਟਿਆਂ ਦਾ ਲੰਗਰ ਵਰਤਾਇਆ ਜਾ ਰਿਹਾ ਹੈ।

ਸੰਗਤ ਨੂੰ ਪੂਰੇ ਦਿਨ ਵਿਚ 20,000 ਬੂਟੇ ਦਿੱਤੇ ਜਾ ਰਹੇ ਹਨ।  ਇਸ ਤਰੀਕੇ ਦਾ ਉਪਰਾਲਾ ਜਿਥੇ ਲੋਕਾਂ ਨੂੰ ਬੂਟੇ ਲਗਾ ਕੇ ਵਾਤਾਵਰਨ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਉਥੇ ਹੀ ਲੋਕ ਖੁਦ ਚੌਗਿਰਦੇ ਨਾਲ ਜੁੜ ਰਹੇ ਨੇ ਜਿਸਦੀ ਹਰ ਕੋਈ ਸ਼ਲਾਘਾ ਕਰ ਰਿਹਾ ਹੈ। ਵੱਖ ਵੱਖ ਕਿਸਮ ਦੇ ਬੂਟੇ ਦਿਤੇ ਜਾ ਰਹੇ ਹਨ।

ਬੂਟੇ ਰੂਪੀ ਲੰਗਰ ਲੈ ਰਹੀ ਸੰਗਤ ਨੇ ਕਿਹਾ ਕਿ ਗੁਰੂਘਰ ਤੋਂ ਸਾਨੂੰ ਬੂਟੇ ਦਾ ਪ੍ਰਸ਼ਾਦ ਮਿਲਿਆ ਹੈ ਜਿਸਦੀ ਅਸੀਂ ਸੰਭਾਲ ਕਰਾਂਗੇ। ਲੋਕਾਂ ਨੇ ਕਿਹਾ ਕਿ ਲਗਾਤਾਰ ਦਰੱਖਤ ਕੱਟੇ ਜਾ ਰਹੇ ਹਨ ਤੇ ਜੰਗਲ ਲਗਾਤਾਰ ਘਟ ਰਹੇ ਹਨ, ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਦਰਖਤ ਲਗਾਈਏ।

ਦਿੱਲੀ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਨੇ ਕਿਹਾ ਕਿ ਕਮੇਟੀ ਵਲੋਂ ਲਗਾਤਾਰ ਇਸ ਤਰ੍ਹਾਂ ਦੇ ਉਪਰਾਲੇ ਕੀਤੇ ਜਾ ਰਹੇ ਹਨ।  ਜਿਸ ਨਾਲ ਵਾਤਾਵਰਨ ਨੂੰ ਬਿਹਤਰ ਕੀਤਾ ਜਾਵੇ, ਪ੍ਰਦੂਸ਼ਣ ਨਾਲ ਲਗਾਤਾਰ ਹਵਾ ਜ਼ਹਿਰੀਲੀ ਹੁੰਦੀ ਜਾ ਰਹੀ ਹੈ ਅਤੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਵਾਤਾਵਰਨ ਨੂੰ ਬਚਾਈਏ। ਇਸ ਕਰਕੇ ਬੰਗਲਾ ਸਾਹਿਬ ਵਿਚ ਬੂਟੇ ਦਾ ਪ੍ਰਸ਼ਾਦ ਦਿੱਤਾ ਜਾ ਰਿਹਾ ਹੈ। ਜ਼ਿਕਰਯੋਗ ਹੈ ਕਿ ਗਲੋਬਲ ਵਾਰਮਿੰਗ ਪੁਰੀ ਦੁਨੀਆਂ ਵਿਚ ਸਭ ਤੋਂ ਵੱਡਾ ਖਤਰਾ ਬਣਿਆ ਹੋਇਆ, ਲਗਾਤਾਰ ਗਲੇਸ਼ੀਅਰ ਪਿਘਲ ਰਹੇ ਨੇ ਤੇ ਧਰਤੀ ਦਾ ਤਾਪਮਾਨ ਲਗਾਤਾਰ ਵਧ ਰਿਹਾ।

Published by:Gurwinder Singh
First published:
Advertisement
Advertisement