ਦੁਨੀਆ ਭਰ ਵਿਚ ਕੋਰੋਨਾ ਵਾਇਰਸ ਨੂੰ ਰੋਕਣ ਲਈ ਫੇਸ ਮਾਸਕ ਪਹਿਣਾ ਜ਼ਰੂਰੀ ਹੋਇਆ ਹੈ। ਜਿਸ ਨੂੰ ਲੈ ਕੇ ਦੁਨੀਆ ਭਰ ਵਿਚ ਵੱਖ ਵੱਖ ਤਰ੍ਹਾਂ ਦੇ ਮਾਸਕ ਬਣਾਏ ਜਾ ਰਹੇ ਹਨ। ਇਸ ਦੌਰਾਨ ਗੁਜਰਾਤ ਦੇ ਗਾਂਧੀ ਨਗਰ ਵਿਚ ਸਥਿਤ ਇੱਕ ਫ਼ੋਟੋ ਸਟੂਡੀਓ ਦੇ ਮਾਲਕ ਨੇ 3D ਫੇਸ ਮਾਸਕ ਬਣਾਇਆ ਹੈ। ਜਿਸ ਨਾਲ ਫੇਸ ਮਾਸਕ ਉੱਤੇ ਵਿਅਕਤੀ ਦਾ ਅੱਧਾ ਮੂੰਹ ਪ੍ਰਿੰਟ ਕੀਤਾ ਜਾਂਦਾ ਹੈ। ਜਿਸ ਨਾਲ ਚਿਹਰਾ ਦਾ ਜਿਹੜਾ ਭਾਗ ਛੁਪਿਆ ਹੁੰਦਾ ਹੈ ਉਹ ਵੀ ਦੂਜੇ ਵਿਅਕਤੀ ਨੂੰ ਦਿਖਾਈ ਦਿੰਦਾ ਹੈ। ਸਟੂਡੀਓ ਦੇ ਮਾਲਕ ਨੇ ਦੱਸਿਆ ਹੈ ਕਿ ਇਹ ਆਈਡੀਆ ਮੋਦੀ ਜੀ ਆਤਮ ਨਿਰਭਰ ਹੋਣ ਤੋਂ ਬਾਅਦ ਵਿਚ ਆਇਆ ਹੈ। ਉਸ ਨੇ ਕਿਹਾ ਮਾਸਕ ਬਣਾਉਣ ਦਾ ਤਾਰੀਕਾ ਮੈਂ ਆਪਣੇ ਕੋਲ ਨਹੀਂ ਰੱਖਣਾ ਚਾਹੁੰਦਾ ਸਗੋਂ ਸਾਰੇ ਸਟੂਡੀਓ ਵਾਲੇ ਇਸ ਨੂੰ ਅਪਣਾਉਣ ਤਾਂ ਵੱਧ ਤੋਂ ਵੱਧ ਮਾਸਕ ਬਣ ਸਕਣ। ਫੇਸ ਮਾਸਕ ਉੱਤੇ ਵਿਅਕਤੀ ਦਾ ਅੱਧਾ ਮੂੰਹ ਪ੍ਰਿੰਟ ਕੀਤਾ ਜਾਂਦਾ ਹੈ।