ਗੁਰਦਾਸਪੁਰ ਵਿਚ ਇਕ ਵਿਅਕਤੀ ਗਰੀਬ ਲੋਕਾਂ ਲਈ ਨੋਟਾਂ ਦਾ ਲੰਗਰ ਲਗਾਉਂਦਾ ਹੈ। ਗੁਰਦਾਸਪੁਰ ਦਾ ਕਸਬਾ ਕਾਦੀਆ ਵਿਚ ਅੱਜ ਸਵੇਰੇ 8 ਵਜੇ ਨਗਰ ਪਾਲਿਕਾ ਦੇ ਬਾਹਰ ਲੋਕਾਂ ਦੀ ਭੀੜ ਲੱਗ ਗਈ। ਲੋਕ ਲਾਈਨ ਵਿਚ ਖੜੇ ਹੋ ਗਏ। ਇਕ ਵਿਅਕਤੀ ਆਇਆ ਉਸ ਨੇ ਹਜਾਰਾ ਰੁਪਏ ਦਾ ਲੰਗਰ ਲਗਾ ਦਿੱਤਾ । ਸਥਾਨਕ ਲੋਕਾਂ ਦਾ ਕਹਿਣਾ ਹੈ ਇਹ ਆਦਮੀ ਹਰ ਰੋਜ ਆਉਦਾ ਹੈ ਅਤੇ ਨੋਟਾਂ ਦਾ ਲੰਗਰ ਲਗਾਉਦਾ ਹੈ। ਉਸ ਵਿਅਕਤੀ ਨੇ ਮੀਡੀਆ ਨੂੰ ਆਪਣਾ ਨਾਮ ਦੱਸਣ ਤੋਂ ਇਨਕਾਰ ਕਰ ਦਿੱਤਾ ਹੈ। ਉਸ ਨੇ ਕਿਹਾ ਕਿ ਮੈਂ ਭਾਰਤ ਦਾ ਨਾਗਰਿਕ ਹਾਂ, ਪੰਜਾਬੀ ਹਾਂ ਅਤੇ ਗਰੀਬ ਭਰਾਵਾਂ ਦੀ ਮਦਦ ਕਰ ਰਿਹਾ ਹਾ।ਇਹ ਕਹਿ ਕੇ ਉਹ ਵਿਅਕਤੀ ਉਥੋ ਚੱਲੇ ਗਿਆ । ਕੁੱਝ ਲੋਕ ਥੋੜਾ ਅਜਿਹਾ ਰਾਸ਼ਨ ਵੰਡ ਕੇ ਆਪਣੀ ਝੂਠੀ ਸ਼ਾਨ ਲਈ ਫੋਟੋਆਂ ਲਗਵਾਉਂਦੇ ਹਨ ਪਰ ਇਹ ਵਿਅਕਤੀ ਨੋਟਾਂ ਦਾ ਲੰਗਰ ਲਾ ਕੇ ਵੀ ਆਪਣੀ ਪਹਿਚਾਣ ਗੁਪਤ ਰੱਖਣਾ ਦਾ ਚਾਹੁੰਦਾ ਹੈ । ਇਸ ਲਈ ਇਸ ਨੇ ਮੀਡੀਆ ਨੂੰ ਆਪਣੀ ਪਹਿਚਾਣ ਤੋ ਜਾਣੋ ਨਹੀਂ ਕਰਵਾਇਆ।