ਰੋਪੜ ਦੋ ਦੋ ਸ਼ਰਾਬ ਦੇ ਠੇਕਿਆ ਤੋਂ ਬੀਤੀ ਰਾਤ ਸ਼ਰਾਬ ਚੋਰੀ ਹੋ ਗਈ ਹੈ। ਜਾਣਕਾਰੀ ਮੁਤਾਬਿਕ ਪਿੰਡ ਕਮਾਲਪੁਰ ਅਤੇ ਪਿੰਡ ਭੈਣੀ ਵਿਚ ਮੌਜੂਦ ਸ਼ਰਾਬ ਦੇ ਠੇਕਿਆ ਵਿਚ ਸ਼ਰਾਬ ਚੋਰੀ ਹੋ ਗਈ ਹੈ।ਕੋਰੋਨਾ ਵਾਇਰਸ ਨੂੰ ਲੈ ਕੇ ਪੰਜਾਬ ਭਰ ਵਿਚ ਕਰਫਿਊ ਲੱਗਿਆ ਹੋਇਆ ਹੈ। ਇਸ ਕਰਫਿਊ ਦੌਰਾਨ ਸਾਰਾ ਜਨ ਜੀਵਨ ਠੱਪ ਹੋਇਆ ਹੈ।ਬਾਜਾਰ ਦੀਆ ਸਾਰੀਆ ਦੁਕਾਨਾਂ ਬੰਦ ਪਈਆ ਹਨ। ਇਸ ਮੌਕੇ ਪੰਜਾਬ ਭਰ ਦੇ ਠੇਕੇ ਵੀ ਬੰਦ ਪਏ ਹਨ। ਠੇਕੇ ਮੁਲਾਜਿਮ ਪਰਵੀਨ ਨੇ ਦੱਸਿਆ ਹੈ ਕਿ ਸਵੇਰੇ ਉਹਨਾਂ ਨੂੰ ਕਿਸੇ ਰਾਹਗੀਰ ਨੇ ਦੱਸਿਆ ਹੈ ਕਿ ਉਹਨਾਂ ਦੇ ਠੇਕੇ ਇਕ ਪਾਸੇ ਟੀਨ ਟੁੱਟਿਆ ਪਿਆ ਹੈ।ਉਹਨਾਂ ਨੇ ਜਦੋ ਜਾ ਕੇ ਹਿਸਾਬ ਕਿਤਾਬ ਲਗਾਇਆ ਹੈ ਪਿੰਡ ਕਮਾਲਪੁਰ ਦੇ ਠੇਕੇ ਤੋਂ 98000 ਦੀ ਸ਼ਰਾਬ ਚੋਰੀ ਹੋ ਗਈ ਹੈ। ਇਸ ਤੋਂ ਇਲਾਵਾ ਪਿੰਡ ਭੈਣੀ ਦੇ ਠੇਕੇ ਤੋਂ ਡੇਢ ਲੱਖ ਦੀ ਸ਼ਰਾਬ ਚੋਰੀ ਹੋ ਗਈ ਹੈ।ਪੁਲਿਸ ਨੇ ਮੌਕੇ ਉਤੇ ਆ ਕੇ ਮਾਮਲਾ ਦਰਜ ਕੀਤਾ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।