ਕੋਰੋਨਾ ਦੀ ਲਾਗ ਤੋਂ ਬਚਾਅ ਲਈ ਸਪੋਰਟਸ ਕੰਪਲੈਕਸ ਨੂੰ ਕੀਤਾ ਸੈਨੀਟਾਈਜ਼
ਚੰਡੀਗੜ ਵਿਚ ਖਿਡਾਰੀਆਂ ਲਈ ਸਪੋਰਟਸ ਸੈਂਟਰ ਨੂੰ ਖੋਲ ਦਿੱਤਾ ਹੈ। ਇਸ ਤੋਂ ਪਹਿਲਾਂ ਸਪੋਰਟਸ ਕੰਪਲੈਕਸਾਂ ਨੂੰ ਪੂਰੀ ਤਰ੍ਹਾਂ ਸੈਨੀਟਾਇਜ਼ ਕੀਤਾ ਗਿਆ। ਸੈਕਟਰ 38 ਦਾ ਬੈਡਮਿੰਟਨ ਕੇਂਦਰ ਇਸਦੀ ਇਕ ਉਦਾਹਰਣ ਹੈ, ਫੋਟੋਆਂ ਵਿਚ ਸਾਫ ਦਿਖਾਈ ਦੇ ਰਿਹਾ ਹੈ ਕਿ ਖਿਡਾਰੀਆਂ ਅਤੇ ਕੋਚਾਂ ਦੀ ਸੁਰੱਖਿਆ ਦਾ ਪੂਰਾ ਇੰਤਜਾਮ ਕੀਤਾ ਗਿਆ ਹੈ। ਸੈਂਟਰ ਦੇ ਮੁੱਖ ਕੋਚ ਸੁਰਿੰਦਰ ਮਹਾਜਨ ਨੇ ਕਿਹਾ ਕਿ ਕੋਰੋਨਾ ਦੇ ਮੱਦੇਨਜ਼ਰ ਸਾਰੀਆਂ ਸਾਵਧਾਨੀਆਂ ਵਰਤੀਆਂ ਜਾ ਰਹੀਆਂ ਹਨ। ਖੇਡ ਵਿਭਾਗ ਨੇ ਅਜੇ ਕੁਸ਼ਤੀ ਅਤੇ ਜੂਡੋ ਵਰਗੇ ਖੇਡ ਕੇਂਦਰ ਖੋਲ੍ਹੇ ਨਹੀਂ ਹਨ ਕਿਉਂਕਿ ਇਨ੍ਹਾਂ ਖੇਡਾਂ ਵਿਚ ਖਿਡਾਰੀ ਸਿੱਧੇ ਇਕ ਦੂਜੇ ਦੇ ਸੰਪਰਕ ਵਿਚ ਆਉਂਦੇ ਹਨ। ਇਸ ਸਮੇਂ ਸਿਰਫ ਬੈਡਮਿੰਟਨ, ਐਥਲੈਟਿਕਸ, ਟੇਬਲ ਟੈਨਿਸ, ਤੀਰਅੰਦਾਜ਼ੀ ਵਰਗੇ ਖੇਡ ਕੇਂਦਰ ਖੋਲ੍ਹੇ ਗਏ ਹਨ। ਖਿਡਾਰੀਆਂ ਨੂੰ ਸਾਰੇ ਨਿਯਮਾਂ ਦੀ ਪਾਲਣਾ ਕਰਨ ਲਈ ਸਪੱਸ਼ਟ ਨਿਰਦੇਸ਼ ਦਿੱਤੇ ਗਏ ਹਨ। ਪ੍ਰਵੇਸ਼ ਦੁਆਰ ਤੇ ਇੱਕ ਸਕੈਨਰ ਹੈ ਜਿੱਥੇ ਖਿਡਾਰੀਆਂ, ਕੋਚਾਂ ਅਤੇ ਸਹਾਇਤਾ ਕਰਮਚਾਰੀਆਂ ਦਾ ਤਾਪਮਾਨ ਹਰ ਰੋਜ਼ ਚੈੱਕ ਕੀਤਾ ਜਾਂਦਾ ਹੈ। ਪਲੇਅਰਜ਼ ਕੋਚਿੰਗ ਸੈਂਟਰ ਖੋਲ੍ਹਣ 'ਤੇ ਬਹੁਤ ਖੁਸ਼ ਹੈ।